ਉੜੀਸਾ 'ਚ ਗਰਮੀ ਦੀ ਅਜਿਹੀ ਮਾਰ, ਔਰਤ ਨੇ ਕਾਰ ਦੇ ਬੋਨਟ 'ਤੇ ਚਪਾਤੀ ਬਣਾ ਸਭ ਨੂੰ ਕੀਤਾ ਹੈਰਾਨ! ਦੇਖੋ ਵੀਡੀਓ

ਭਾਰਤ ਦੇ ਲੋਕ ਇਸ ਸਮੇ ਗਰਮੀ ਦੀ ਮਾਰ ਝੇਲ ਰਹੇ ਹਨ। ਭਾਰਤ ਦੇ ਕਈ ਸੂਬਿਆਂ 'ਚ ਇਸ ਵੇਲੇ ਗੰਭੀਰ ਤਾਪ ਦੀ ਲਹਿਰ ਦੇ ਨਾਲ, 40 ਡਿਗਰੀ ਸੈਲਸੀਅਸ ਤੋਂ ਵੱਧ ਰਿਕਾਰਡ ਤੋੜ ਤਾਪਮਾਨ...

ਭਾਰਤ ਦੇ ਲੋਕ ਇਸ ਸਮੇ ਗਰਮੀ ਦੀ ਮਾਰ ਝੇਲ ਰਹੇ ਹਨ। ਭਾਰਤ ਦੇ ਕਈ ਸੂਬਿਆਂ 'ਚ ਇਸ ਵੇਲੇ ਗੰਭੀਰ ਤਾਪ ਦੀ ਲਹਿਰ ਦੇ ਨਾਲ, 40 ਡਿਗਰੀ ਸੈਲਸੀਅਸ ਤੋਂ ਵੱਧ ਰਿਕਾਰਡ ਤੋੜ ਤਾਪਮਾਨ ਦਰਜ਼ ਕੀਤਾ ਜਾ ਰਿਹਾ ਹੈ। ਉੜੀਸਾ 'ਚ ਤਾਪਮਾਨ 40 ਡਿਗਰੀ ਤੋਂ ਵੱਧ ਜਾਣ ਦੇ ਨਾਲ ਅਜਿਹੇ ਹਾਲਾਤ ਬਣ ਗਏ ਹਨ ਕਿ ਕੋਈ ਵੀ ਸਟੋਵ ਤੋਂ ਬਿਨਾਂ ਖਾਣਾ ਬਣਾ ਸਕੇ।ਤੇ ਹੁਣ ਅਜਿਹੇ ਇਹ ਅਤਰੰਗੀ ਕਾਰਨਾਮੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਉੜੀਸਾ ਦੀ ਇਕ ਔਰਤ ਸੱਚਮੁੱਚ ਹੀ ਕਾਰ ਦੇ ਬੋਨਟ 'ਤੇ ਰੋਟੀਆਂ ਬਣਾਉਂਦੀ ਕੈਮਰੇ ਵਿੱਚ ਕੈਦ ਹੋਈ ਹੈ। ਇੱਕ ਵੀਡੀਓ ਸੋਨੀਪਤ ਦੀ ਹੈ ਜਿਸ ਵਿੱਚ ਔਰਤ ਨੂੰ 40 ਡਿਗਰੀ ਦੀ ਗਰਮੀ ਵਿੱਚ ਕਾਰ ਦੇ ਹੂਡ ਉੱਤੇ ਚਪਾਤੀ ਬਣਾਉਂਦੇ ਹੋਏ ਦਿਖਾਇਆ ਗਿਆ ਹੈ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦਲੋਕਾਂ ਨੇ ਇਸ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿੱਤੋ ਹੈ। ਟਵਿੱਟਰ ਯੂਜ਼ਰ ਨੀਲਮਾਧਬ ਪਾਂਡਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਮੇਰੇ ਸ਼ਹਿਰ ਸੋਨੀਪੁਰ ਦੇ ਦ੍ਰਿਸ਼। ਇਹ ਇੰਨਾ ਗਰਮ ਹੈ ਕਿ ਕੋਈ ਵੀ ਕਾਰ ਦੇ ਬੋਨਟ 'ਤੇ ਰੋਟੀ ਬਣਾ ਸਕਦਾ ਹੈ।
ਮਨੀਪੁਰ ਦੀ 'ਜਲਵਾਯੂ ਕਾਰਕੁਨ' ਲਿਸੀਪ੍ਰਿਆ ਕੰਗੁਜਮ ਨੇ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ, ''ਭਾਰਤ ਨੂੰ ਵਧਾਈਆਂ! ਆਖਰਕਾਰ ਅਸੀਂ ਕਾਰ ਦੇ ਬੋਨਟ 'ਤੇ ਰੋਟੀ ਬਣਾ ਸਕਦੇ ਹਾਂ। ਇੱਥੇ ਟਵੀਟ ਵੇਖੋ:


ਜਿਕਰਯੋਗ ਹੈ ਕਿ ਸੂਬੇ 'ਚ ਭਿਆਨਕ ਗਰਮੀ ਦੇ ਹਾਲਾਤ ਦੇਖਣ ਤੋਂ ਬਾਅਦ ਓਡੀਸ਼ਾ 'ਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਡਾਇਰੈਕਟਰ ਜਨਰਲ ਮਰਤੁੰਜੇ ਮਹਾਪਾਤਰਾ ਨੇ ਮੰਗਲਵਾਰ ਨੂੰ ਕਿਹਾ ਕਿ ਅਗਲੇ ਪੰਜ ਦਿਨਾਂ ਤੱਕ ਓਡੀਸ਼ਾ ਵਿੱਚ ਲੋਕਾਂ ਲਈ ਮੌਜੂਦਾ ਅਤਿਅੰਤ ਮੌਸਮੀ ਸਥਿਤੀਆਂ ਤੋਂ ਕੋਈ ਰਾਹਤ ਨਹੀਂ ਮਿਲੇਗੀ। ਮੌਸਮ ਦਫਤਰ ਨੇ ਕਿਹਾ ਕਿ ਉੱਤਰ-ਪੱਛਮੀ-ਪੱਛਮੀ ਖੁਸ਼ਕ ਹਵਾ ਅਤੇ ਉੱਚ ਸੂਰਜੀ ਇਨਸੋਲੇਸ਼ਨ ਕਾਰਨ ਅਗਲੇ ਤਿੰਨ ਦਿਨਾਂ ਦੌਰਾਨ ਅੰਦਰੂਨੀ ਓਡੀਸ਼ਾ ਦੇ ਕਈ ਸਥਾਨਾਂ 'ਤੇ ਤਾਪਮਾਨ 3-5 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ।

Get the latest update about VIRAL VIDEO, check out more about WOMAN, Odisha HOT WAVES & SUMMER EFFECTS

Like us on Facebook or follow us on Twitter for more updates.