CANADA ਭੇਜਣ ਦੇ ਨਾਂ ਉੱਤੇ ਹੋ ਸਕਦੈ ਧੋਖਾ, HC ਨੇ ਇਨ੍ਹਾਂ ਵੈੱਬਸਾਈਟਾਂ ਤੋਂ ਬਚਨ ਦੀ ਕੀਤੀ ਅਪੀਲ

ਭਾਰਤ ਖਾਸਕਰਕੇ ਪੰਜਾਬ ਦਾ ਨੌਜਵਾਨ ਅਕਸਰ ਵਿਦੇਸ਼ ਜਾ ਕੇ ਵੱਸਣ ਲਈ ਉਤਾ...

ਨਵੀਂ ਦਿੱਲੀ (ਟਵੀਟ): ਭਾਰਤ ਖਾਸਕਰਕੇ ਪੰਜਾਬ ਦਾ ਨੌਜਵਾਨ ਅਕਸਰ ਵਿਦੇਸ਼ ਜਾ ਕੇ ਵੱਸਣ ਲਈ ਉਤਾਵਲਾ ਰਹਿੰਦਾ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਝਾਂਸਿਆਂ ਤੇ ਧੋਖੇਬਾਜ਼ੀ ਭਰੀਆਂ ਵੈੱਬਸਾਈਟਾਂ ਤੋਂ ਬਚਣ ਦੀ ਲੋੜ ਰਹਿੰਦੀ ਹੈ। ਭਾਰਤ ਵਿਚ ਕੈਨੇਡੀਅਨ ਹਾਈ ਕਮਿਸ਼ਨ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੁਝ ਵੈੱਬਸਾਈਟਾਂ ਤੋਂ ਬਚਨ ਦੀ ਅਪੀਲ ਕੀਤੀ ਹੈ।

ਕੈਨੇਡੀਅਨ ਹਾਈ ਕਮਿਸ਼ਨ ਨੇ ਟਵੀਟ ਕਰਦਿਆਂ ਕਿਹਾ ਕਿ 'ਘੁਟਾਲਿਆਂ ਤੋਂ ਸਾਵਧਾਨ! ਧੋਖੇਬਾਜ਼ ਜਾਅਲੀ ਵੈੱਬਸਾਈਟਾਂ ਅਤੇ ਈਮੇਲਾਂ ਦੀ ਵਰਤੋਂ ਕਰਦੇ ਹਨ, ਜੋ ਅਧਿਕਾਰਤ ਪਛਾਣਾਂ ਨਾਲ ਮਿਲਦੇ ਜੁਲਦੇ ਹਨ। 
ਹੇਠ ਲਿਖੀਆਂ ਵੈੱਬਸਾਈਟਾਂ ਨਕਲੀ ਹਨ ਅਤੇ ਆਈ.ਆਰ.ਸੀ.ਸੀ. ਜਾਂ ਹਾਈ ਕਮਿਸ਼ਨ ਨਾਲ ਸਬੰਧਤ ਨਹੀਂ ਹਨ।
• delhi-immigration@international-gc-ca.co
• visa-workpermit.dept@ircc-international-gc.com

ਇਸ ਤੋਂ ਬਾਅਦ ਹਾਈ ਕਮਿਸ਼ਨ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ 'ਆਪਣੇ ਆਪ ਨੂੰ ਧੋਖਾਧੜੀ ਤੋਂ ਬਚਾਉਣ ਦੇ ਤਰੀਕਿਆਂ, ਬਚਾਅ ਤੇ ਜਾਗਰੂਕਤਾ ਬਾਰੇ ਹੋਰ ਜਾਣਨ ਲਈ ਕਿਰਪਾ ਕਰ ਕੇ ਉਪਰੋਕਤ QR ਕੋਡ ਨੂੰ ਸਕੈਨ ਕਰੋ।

Get the latest update about Truescoop News, check out more about CANADA, websites, HC appeals & Truescoop

Like us on Facebook or follow us on Twitter for more updates.