ਦੂਜੇ ਟੈਸਟ ਦੌਰਾਨ ਭਾਰਤ ਨੇ 195 ਦੌੜਾਂ ਉੱਡੇ ਢੇਰ ਕੀਤੀ ਆਸਟਰੇਲੀਆਈ ਟੀਮ

ਆਸਟਰੇਲੀਆ ਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਬਾਕਸਿੰਗ ਟੈਸਟ ਦੇ ਮੈਦਾਨ ’ਤੇ ਆਸਟਰੇਲੀਆਈ...

ਆਸਟਰੇਲੀਆ ਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਬਾਕਸਿੰਗ ਟੈਸਟ ਦੇ ਮੈਦਾਨ ’ਤੇ ਆਸਟਰੇਲੀਆਈ ਟੀਮ ਪਹਿਲੀ ਪਾਰੀ ’ਚ 195 ਦੌੜਾਂ ’ਤੇ ਢੇਰ ਹੋ ਗਈ। ਜਵਾਬ ’ਚ ਖੇਡਣ ਉਤਰੀ ਭਾਰਤੀ ਟੀਮ ਸ਼ੁਰੂਆਤ ਖ਼ਰਾਬ ਰਹੀ। ਪਹਿਲੇ ਹੀ ਓਵਰ ’ਚ ਓਪਨਰ ਮਯੰਕ ਅਗਰਵਾਲ ਮਿਸ਼ੇਲ ਸਟਾਰਕ ਦੀ ਗੇਂਦ ’ਤੇ ਐੱਲ. ਬੀ. ਡਬਲਿਊ. ਆਊਟ ਹੋ ਗਏ। ਭਾਰਤ ਨੇ ਸਟੰਪ ਹੋਣ ਤੱਕ ਆਪਣੀ ਪਾਰੀ ’ਚ 1 ਵਿਕਟ ਦੇ ਨੁਕਸਾਨ ’ਤੇ 36 ਦੌੜਾਂ ਬਣਾਈਆਂ। ਸਟੰਪ ਹੋਣ ਤਕ ਕ੍ਰੀਜ਼ ’ਚ ਸ਼ੁੱਭਮਨ ਗਿੱਲ (28 ਦੌੜਾਂ) ਤੇ ਚੇਤੇਸ਼ਵਰ ਪੁਜਾਰਾ (7 ਦੌੜਾਂ) ਮੌਜੂਦ ਸਨ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟਰੇਲੀਆ ਟੀਮ ਦਾ ਪਹਿਲਾ ਵਿਕਟ ਜੋ ਬਰਨਸ ਦਾ ਡਿੱਗਿਆ। ਉਹ 0 ਦੇ ਸਕੋਰ ’ਤੇ ਬੁਮਰਾਹ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਮੈਥਿਊ ਵੇਡ ਆਏ। ਪਰ ਉਹ 30 ਦੌੜਾਂ ਦੇ ਨਿੱਜੀ ਸਕੋਰ ’ਤੇ ਅਸ਼ਵਿਨ ਦਾ ਸ਼ਿਕਾਰ ਬਣੇ। ਮੈਥਿਊ ਤੋਂ ਬਾਅਦ ਸਟੀਵਨ ਸਮਿਥ ਬੱਲੇਬਾਜ਼ੀ ਲਈ ਆਏ ਪਰ ਉਹ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਅਸ਼ਵਿਨ ਦੀ ਗੇਂਦ ’ਤੇ ਪੁਜਾਰਾ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਟ੍ਰੇਵਿਸ ਹੈੱਡ 38 ਦੌੜਾਂ, ਮਾਰਨਸ ਲਾਬੁਸ਼ਾਨੇ 48, ਕੈਮਰੋਨ ਗ੍ਰੀਨ 12, ਟਿਮ ਪੇਨ 12, ਮਿਸ਼ੇਲ ਸਟਾਰਕ 7 ਦੌੜਾਂ ਬਣਾ ਸਕੇ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਚਾਰ ਤਾਂ ਅਸ਼ਵਿਨ ਨੇ ਤਿੰਨ ਵਿਕਟ ਕੱਢੇ। 

Get the latest update about India, check out more about second Test, all out & Australia

Like us on Facebook or follow us on Twitter for more updates.