ਉਤਰਾਖੰਡ 'ਚ ਭਾਜਪਾ ਸਰਕਾਰ, ਪੁਸ਼ਕਰ ਸਿੰਘ ਧਾਮੀ ਨੇ 12 ਮੁੱਖਮੰਤਰੀ ਵਜੋਂ ਚੁੱਕੀ ਸਹੁੰ

ਪੁਸ਼ਕਰ ਸਿੰਘ ਧਾਮੀ ਨੇ ਦੂਜੀ ਵਾਰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਧਾਮੀ ਤੋਂ ਇਲਾਵਾ ਧਨ ਸਿੰਘ ਰਾਵਤ, ਗਣੇਸ਼ ਜੋਸ਼ੀ, ਰੇਖਾ ਆਰੀਆ, ਸੁਬੋਧ ਉਨਿਆਲ, ਸੌਰਭ ਬਹੁਗੁਣਾ, ਪ੍ਰੇਮਚੰਦ ਅਗਰਵਾਲ, ਚੰਦਨ ਰਾਮ ਦਾਸ ਅਤੇ ਸਤਪਾਲ ਮਹਾਰਾਜ ਧਾਮੀ ਦੀ ਕੈਬਨਿਟ ਵਿੱਚ ਮੰਤਰੀ ਵਜੋਂ ਸਹੁੰ ਚੁੱਕਣ ...

ਪੁਸ਼ਕਰ ਸਿੰਘ ਧਾਮੀ ਨੇ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦੇ 12ਵੇਂ ਮੁੱਖ ਮੰਤਰੀ ਬਣ ਗਏ ਹਨ। ਪੁਸ਼ਕਰ ਸਿੰਘ ਧਾਮੀ ਦੇ ਨਾਲ 8 ਮੰਤਰੀਆਂ ਨੇ ਵੀ ਸਹੁੰ ਚੁੱਕੀ। ਉਹ ਲਗਾਤਾਰ ਦੂਜੀ ਵਾਰ ਉੱਤਰਾਖੰਡ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਨੇਤਾ ਹਨ। ਦੇਹਰਾਦੂਨ ਦੇ ਪਰੇਡ ਗਰਾਊਂਡ 'ਚ ਸਹੁੰ ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸ਼ਾਮਲ ਹੋਏ।

ਪੁਸ਼ਕਰ ਸਿੰਘ ਧਾਮੀ ਨੇ ਦੂਜੀ ਵਾਰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਧਾਮੀ ਤੋਂ ਇਲਾਵਾ ਧਨ ਸਿੰਘ ਰਾਵਤ, ਗਣੇਸ਼ ਜੋਸ਼ੀ, ਰੇਖਾ ਆਰੀਆ, ਸੁਬੋਧ ਉਨਿਆਲ, ਸੌਰਭ ਬਹੁਗੁਣਾ, ਪ੍ਰੇਮਚੰਦ ਅਗਰਵਾਲ, ਚੰਦਨ ਰਾਮ ਦਾਸ ਅਤੇ ਸਤਪਾਲ ਮਹਾਰਾਜ ਧਾਮੀ ਦੀ ਕੈਬਨਿਟ ਵਿੱਚ ਮੰਤਰੀ ਵਜੋਂ ਸਹੁੰ ਚੁੱਕਣ ਵਾਲਿਆਂ ਵਿੱਚ ਸ਼ਾਮਲ ਸਨ।  ਤਿੰਨ ਨਵੇਂ ਚਿਹਰੇ ਚੰਦਨ ਰਾਮ ਦਾਸ, ਸੌਰਭ ਬਹੁਗੁਣਾ ਅਤੇ ਪ੍ਰੇਮਚੰਦ ਅਗਰਵਾਲ ਨੂੰ ਵੀ ਅੱਜ ਸ੍ਰੀ ਧਾਮੀ ਦੀ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ।


ਦਸ ਦਈਏ ਕਿ ਮੰਤਰੀ ਮੰਡਲ ਲਈ ਸਾਬਕਾ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ, ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ, ਰਾਜ ਸਭਾ ਮੈਂਬਰ ਅਨਿਲ ਬਲੂਨੀ, ਵਿਧਾਇਕ ਧਨ ਸਿੰਘ ਰਾਵਤ ਅਤੇ ਉੱਤਰਾਖੰਡ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਸਮੇਤ ਕਈ ਨਾਂ ਮੁੱਖ ਮੰਤਰੀ ਲਈ ਸੰਭਾਵਿਤ ਵਿਕਲਪਾਂ ਵਜੋਂ ਚਰਚਾ ਵਿੱਚ ਸਨ।

Get the latest update about Uttarakhand CM, check out more about NARENDRA MODI, BJP, CM YOGI & Uttarakhand

Like us on Facebook or follow us on Twitter for more updates.