ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਚਰਚ ਦੇ ਪਾਦਰੀਆਂ ਦੇ ਘਰਾਂ 'ਤੇ ਛਾਪੇਮਾਰੀ ਸ਼ੁਰੂ ਕੀਤੀ। ਜਲੰਧਰ ਦੇ ਤਾਜਪੁਰ ਸਥਿਤ ਪਾਦਰੀ ਬਜਿੰਦਰ ਸਿੰਘ ਅਤੇ ਪਾਦਰੀ ਹਰਪ੍ਰੀਤ ਸਿੰਘ ਖੋਜੇਵਾਲਾ ਕਪੂਰਥਲਾ ਦੇ ਘਰ ਆਮਦਨ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੋਹਾਲੀ 'ਚ ਬਜਿੰਦਰ ਦੇ ਘਰ ਅਤੇ ਅੰਮ੍ਰਿਤਸਰ 'ਚ ਵੀ ਕਿਸੇ ਚਰਚ ਦੇ ਪਾਦਰੀ ਦੇ ਘਰ 'ਤੇ ਛਾਪੇਮਾਰੀ ਹੋਈ ਹੈ। ਕਿਸੇ ਨੂੰ ਅੰਦਰ-ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਰੀ ਗਿਣਤੀ 'ਚ ਪੈਰਾਮਿਲਟਰੀ ਫੋਰਸ ਪਹੁੰਚ ਚੁੱਕੀ ਹੈ।