ਭਾਖੜਾ ਬਿਆਸ ਮੈਨਜਮੈਂਟ 'ਚ ਵਧੀ ਸੈਂਟਰ ਦੀ ਦਖ਼ਲਅੰਦਾਜ਼ੀ

ਕੇਂਦਰ ਸਰਕਾਰ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਗਠਜੋੜ ਤੋਂ ਬਣੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ) ਤੋਂ ਅਧਿਕਾਰ ਲੈਣੇ ਸ਼ੁਰੂ...

ਕੇਂਦਰ ਸਰਕਾਰ ਵਲੋਂ ਲਗਾਤਾਰ ਪੰਜਾਬ ਦੇ ਕੰਮ 'ਚ ਦਖ਼ਲਅੰਦਾਜ਼ੀ ਵਧਦੀ ਜਾ ਰਹੀ ਹੈ। ਹੁਣ ਜੇਕਰ ਗੱਲ ਕੀਤੀ ਜਾਵੇ ਤੇ ਕੇਂਦਰ ਸਰਕਾਰ ਨੇ ਪਾਵਰ ਕੌਮ ਰਾਹੀਂ ਪੰਜਾਬ ਦੇ ਭਾਖੜਾ ਬਿਆਸ ਤੇ ਵੀ ਆਪਣੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਗਠਜੋੜ ਤੋਂ ਬਣੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ) ਤੋਂ ਅਧਿਕਾਰ ਲੈਣੇ ਸ਼ੁਰੂ ਕਰ ਦਿਤੇ ਹਨ।  

ਪਾਵਰ ਸੈਕਟਰ ਦਾ ਅਹਿਮ ਹਿੱਸਾ ਰਹੀ ਹੈ ਬੀ.ਬੀ.ਐੱਮ.ਬੀ ਜੋ ਕਿ ਇਸ ਸੁਤੰਤਰ ਬੋਰਡ ਹੈ ਪਰ ਕੇਂਦਰ ਸਰਕਾਰ ਨੇ ਇਸ ਤੇ ਕਬਜਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀ.ਬੀ.ਐੱਮ.ਬੀ ਦੇ ਐਕਟ 'ਚ ਕਈ ਤਰ੍ਹਾਂ ਦੇ ਫੇਰ ਬਦਲ ਵੀ ਕੀਤੇ ਗਏ ਹਨ। ਜਿਕਰਯੋਗ ਹੈ ਕਿ ਸੂਬਿਆਂ ਅਤੇ ਕਰਮਚਾਰੀਆਂ ਦੇ ਵਿਰੋਧ ਦੇ ਬਾਅਦ ਕੇਂਦਰ ਸਰਕਾਰ ਨੇ ਬੀ.ਬੀ.ਐੱਮ.ਬੀ 'ਚ ਮੈਂਬਰ ਪਾਵਰ ਨੂੰ 6 ਮਹੀਨੇ ਦਾ ਐਕਟੇਂਸ਼ਨ ਦੇ ਦਿਤਾ ਹੈ। ਦਸ ਦਈਏ ਕਿ ਬੀ.ਬੀ.ਐੱਮ.ਬੀ ਦੇ ਮੈਂਬਰ ਪਾਵਰ ਦਾ ਕਾਰਜਕਾਲ ਮਾਰਚ 2027 ਤਕ ਹੈ ਪਰ ਸੈਂਟਰ ਦੇ ਮੁਤਾਬਕ ਕੇਂਦਰ ਕੈਬਨਿਟ ਦੇ ਨਿਯੁਕਤੀ ਕਮੇਟੀ ਵਲੋਂ ਇਸ ਨੂੰ 6 ਮਹੀਨੇ ਲਈ ਵਧਾਇਆ ਗਿਆ ਹੈ। 
 
ਕੀ ਕੇਜਰੀਵਾਲ ਸਰਕਾਰ ਪੂਰੇ ਕਰੇਗੀ ਕੀਤੇ ਵਾਦੇ ?

ਦਸ ਦਈਏ ਕਿ ਬੀ.ਬੀ.ਐੱਮ.ਬੀ ਇਕ ਸੁਤੰਤਰ ਬੋਰਡ ਹੈ ਜਿਸ ਦੇ ਅਧਿਕਾਰੀਆਂ ਚੇਅਰਮੈਨ ਦੀ ਨਿਯੁਕਤੀ ਕੇਂਦਰ ਪਾਵਰ ਕੌਮ ਕਰਦੀ ਹੈ। ਇਸ ਤੋਂ ਇਲਾਵਾ ਇਸ ਬੋਰਡ ਦੇ ਹੇਠਲੇ ਸਤਰ ਦੇ ਕਰਮਚਾਰੀਆਂ ਦੇ ਲਈ ਅਲਗ ਤੋਂ ਕੇਡਰ ਬਣਦਾ ਹੈ ਤੇ ਅਲਗ ਤੋਂ ਕੋਟਾ ਵੀ ਰਖਿਆ ਜਾਂਦਾ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਸੂਬਿਆਂ ਦੇ ਕਰਮਚਾਰੀ ਬੀ.ਬੀ.ਐੱਮ.ਬੀ ਵਿੱਚ ਡੈਪੂਟੇਸ਼ਨ 'ਤੇ ਕੰਮ ਕਰਦੇ ਹਨ। 

Get the latest update about PUNJAB NEWS, check out more about Bhakra Beas Management Board, PUNJABI NEWS, & TRUE SCOOP NEWS

Like us on Facebook or follow us on Twitter for more updates.