ਪੰਜਾਬ 'ਚ ਵੱਧਦਾ ਨਸ਼ੇ ਦਾ ਕਹਿਰ: 5 ਦਿਨਾਂ 'ਚ ਦੂਜਾ ਮਾਮਲਾ, ਐਲੀਮੈਂਟਰੀ ਸਕੂਲ ਦੇ ਬਾਹਰ ਨਸ਼ੇ 'ਚ ਧੁੱਤ ਮਿਲੀ ਕੁੜੀ

ਇੱਕ ਹਫ਼ਤਾ ਵੀ ਨਹੀਂ ਬੀਤਿਆ ਕਿ ਤਰਨਤਾਰਨ ਦੇ ਭਿੱਖੀਵਿੰਡ ਵਿੱਚ ਇੱਕ ਹੋਰ ਅਜਿਹੀ ਹੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿੱਚ ਪਤਾ ਲੱਗਿਆ ਹੈ ਕਿ ਐਲੀਮੈਂਟਰੀ ਸਕੂਲ ਦੇ ਬਾਹਰ ਇੱਕ ਲੜਕੀ ਮਿਲੀ ਹੈ...

ਪੰਜਾਬ 'ਚ ਨਸ਼ੇ ਦੇ ਮਾਮਲੇ ਹਮੇਸ਼ਾ ਹੀ ਸਾਹਮਣੇ ਆਉਂਦੇ ਰਹੇ ਹਨ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹੁਣ ਕੁੜੀਆਂ ਵੀ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ। ਇੱਕ ਔਰਤ ਸੜਕ 'ਤੇ ਖੜ੍ਹੀ ਹੋਣ ਲਈ ਲਈ ਅਸਮਰੱਥ ਸੀ ਕਿਉਂਕਿਆਈਓਐਸ ਵੇਲੇਟ ਉਸ ਦੇ ਨਸ਼ੇ ਚ ਹੋ ਦੀ ਗੱਲ ਸਾਹਮਣੇ ਆਈ ਸੀ। ਇੱਕ ਹਫ਼ਤਾ ਵੀ ਨਹੀਂ ਬੀਤਿਆ ਕਿ ਤਰਨਤਾਰਨ ਦੇ ਭਿੱਖੀਵਿੰਡ ਵਿੱਚ ਇੱਕ ਹੋਰ ਅਜਿਹੀ ਹੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿੱਚ ਪਤਾ ਲੱਗਿਆ ਹੈ ਕਿ ਐਲੀਮੈਂਟਰੀ ਸਕੂਲ ਦੇ ਬਾਹਰ ਇੱਕ ਲੜਕੀ ਮਿਲੀ ਹੈ। 

ਸਰਕਾਰੀ ਸਕੂਲ ਦੇ ਬਾਹਰ ਨਸ਼ੇ ਦੀ ਹਾਲਤ 'ਚ ਮਿਲੀ ਲੜਕੀ ਤੋਂ ਜਦੋਂ  ਰਾਹਗੀਰਾਂ ਉਸ ਦੇ ਨਾਮ ਨਿੱਜੀ ਵੇਰਵਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਬੇਹੋਸ਼ ਹੋਣ ਕਾਰਨ ਕੁਝ ਨਹੀਂ ਦੱਸ ਸਕੀ। ਪੀੜਤਾ ਨੂੰ ਇਸ ਹਾਲਤ 'ਚ ਦੇਖਣ ਵਾਲੇ ਸਥਾਨਕ ਲੋਕਾਂ ਨੇ ਉਸ ਨੂੰ ਹੋਸ਼ 'ਚ ਲਿਆਉਣ ਦੇ ਕਈ ਯਤਨ ਕੀਤੇ ਪਰ ਅਸਫਲ ਰਹੇ। ਉਨ੍ਹਾਂ ਅੱਗੇ ਦੱਸਿਆ ਕਿ ਲੜਕੀ ਦੇ ਸਰੀਰ 'ਤੇ ਟੀਕੇ ਦੇ ਵੱਡੇ ਵੱਡੇ ਨਿਸ਼ਾਨ ਸਨ, ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਨਸ਼ੇ ਦੀ ਚਪੇਟ 'ਚ ਸੀ। ਇਸ ਸਭ ਤੋਂ ਬਾਅਦ ਐਂਬੂਲੈਂਸ ਬੁਲਾਈ ਗਈ ਅਤੇ ਉਸ ਨੂੰ ਹਸਪਤਾਲ ਭੇਜਿਆ ਗਿਆ।


ਥਾਣਾ ਭਿੱਖੀਵਿੰਡ ਦੇ ਐਸਐਚਓ ਚਰਨ ਸਿੰਘ ਨੇ ਦੱਸਿਆ ਕਿ ਮਿਲੀ ਲੜਕੀ ਕਿਸੇ ਨਾਲ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹੈ ਅਤੇ ਹੋਸ਼ ਵਿੱਚ ਆਉਣ ’ਤੇ ਉਸ ਤੋਂ ਉਸ ਦਾ ਪਤਾ ਤੇ ਨਾਂ ਪੁੱਛਿਆ ਜਾਵੇਗਾ। 

Get the latest update about PUNJAB NEWS, check out more about TOP PUNJAB NEWS, AMRITSAR DRUG CASE, LATEST PUNJAB NEWS & PUNJAB NEWS TODAY

Like us on Facebook or follow us on Twitter for more updates.