ਦਿੱਗਜ਼ ਕ੍ਰਿਕਟਰ ਸ਼ੇਨ ਵਾਰਨ ਦੀ ਯਾਦ 'ਚ ਕਾਲੀ ਪੱਟੀ ਬੰਨ੍ਹ ਕੇ ਮੋਹਾਲੀ ਟੈਸਟ 'ਚ ਉਤਰੇ ਭਾਰਤ ਤੇ ਸ਼੍ਰੀਲੰਕਾ ਦੇ ਖਿਡਾਰੀ

ਬੀਤੇ ਦਿਨੀਂ ਆਸਟ੍ਰੇਲੀਆ ਦੇ ਨਾਮੀ ਤੇ ਦਿੱਗਜ਼ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ ਹਾਰਟ ਅਟੈਕ ਨਾਲ ਸਿਰਫ 52 ਸਾਲ ਦੀ ਉਮਰ ਵਿਚ ਹੋ ਗਿਆ

ਨਵੀਂ ਦਿੱਲੀ— ਬੀਤੇ ਦਿਨੀਂ ਆਸਟ੍ਰੇਲੀਆ ਦੇ ਨਾਮੀ ਤੇ ਦਿੱਗਜ਼ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ ਹਾਰਟ ਅਟੈਕ ਨਾਲ ਸਿਰਫ 52 ਸਾਲ ਦੀ ਉਮਰ ਵਿਚ ਹੋ ਗਿਆ। ਮੋਹਾਲੀ ਵਿਚ ਖੇਡੇ ਜਾ ਰਹੇ ਇੰਡੀਆ-ਸ਼੍ਰੀਲੰਕਾ ਟੈਸਟ ਮੈਚ ਵਿਚ ਤੇ ਨਿਊਜ਼ੀਲੈਂਡ ਵਿਚ ਖੇਡੇ ਜਾ ਰਹੇ ICC ਵਰਲਡ ਕੱਪ ਵਿਚ ਆਸਟ੍ਰੇਲੀਆ ਤੇ ਇੰਗਲੈਂਡ ਵਿਚ ਮੁਕਾਬਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੂਰੀ ਮਹਿਲਾ ਟੀਮ ਨੇ ਇੱਕ ਮਿੰਟ ਦਾ ਮੌਨ ਰੱਖ ਕੇ ਸ਼ੇਨ ਵਾਰਨ ਨੂੰ ਸ਼ਰਧਾਂਜਲੀ ਦਿੱਤੀ। ਖਿਡਾਰੀ ਕਾਲੀ ਪੱਟੀ ਬੰਨ੍ਹ ਕੇ ਮੈਦਾਨ ਵਿਚ ਉਤਰੇ।

ਦੱਸ ਦੇਈਏ ਕਿ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਮੌਨ ਰੱਖ ਕੇ ਸ਼ੇਨ ਵਾਰਨ ਦੇ ਨਾਲ-ਨਾਲ ਮਾਰਸ਼ ਦੇ ਦਿਹਾਂਤ ਉਤੇ ਵੀ ਦੁੱਖ ਪ੍ਰਗਟਾਇਆ। ਵਾਰਨ ਨੇ ਸ਼ੁੱਕਰਵਾਰ ਸਵੇਰੇ ਆਸਟ੍ਰੇਲੀਆ ਦੇ ਸਾਬਕਾ ਵਿਕਟ ਕੀਪਰ ਬੱਲੇਬਾਲ ਰਾਡ ਮਰਸ਼ ਦੇ ਦਿਹਾਂਤ ‘ਤੇ ਟਵੀਟ ਕੀਤਾ ਸੀ। ਇਸ ਵਿਚ ਉਨ੍ਹਾਂ ਨੇ ਮਾਰਸ਼ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਸੀ। ਇਹ ਉਨ੍ਹਾਂ ਦੇ ਜੀਵਨ ਦਾ ਆਖਰੀ ਟਵੀਟ ਸਾਬਤ ਹੋਇਆ। ਆਸਟ੍ਰੇਲੀਆ ਦੇ ਮੈਲਬਰਨ ਕ੍ਰਿਕਟ ਗਰਾਊਂਡ ਦਾ ਗ੍ਰੇਟ ਸਰਦਰਨ ਸਟੈਂਡ ਹੁਣ ਵਾਰਨ ਸਟੈਂਡ ਦੇ ਨਾਂ ਤੋਂ ਜਾਣਿਆ ਜਾਵੇਗਾ। ਵਿਕਟੋਰੀਅਨ ਖੇਡ ਮੰਤਰੀ ਮਾਰਟਿਨ ਪਾਕੁਲਾ ਨੇ ਇਸ ਦੀ ਜਾਣਕਾਰੀ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ, ਸ਼ੇਨ ਵਾਰਨ ਥਾਈਲੈਂਡ ਦੇ ਇੱਕ ਵਿਲਾ ਵਿਚ ਬੇਹੋਸ਼ ਪਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਦੀ ਟੀਮ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਬਚ ਨਹੀਂ ਸਕੇ |

Get the latest update about Mohali, check out more about Truescoop, black band, Australian cricketer & Truescoopnews

Like us on Facebook or follow us on Twitter for more updates.