ਭਾਰਤ ਸਰਕਾਰ ਦਾ ਵੱਡਾ ਫੈਸਲਾ, ਚੀਨੀ ਨਾਗਰਿਕਾਂ ਦੇ ਵੀਜ਼ੇ ਕੀਤੇ ਰੱਦ

ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਚੀਨ ਤੋਂ ਆਉਣ ਵਾਲੇ ਲੋਕਾਂ 'ਤੇ ਹੋਰ ਸਖਤੀ ...

ਨਵੀਂ ਦਿੱਲੀ — ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਚੀਨ ਤੋਂ ਆਉਣ ਵਾਲੇ ਲੋਕਾਂ 'ਤੇ ਹੋਰ ਸਖਤੀ ਵਧਾ ਰਿਹਾ ਹੈ। ਵਾਇਰਸ ਨਾਲ ਮ੍ਰਿਤਕਾਂ ਦੀ ਸੰਖਿਆਂ 425 'ਤੇ ਪਹੁੰਚਣ ਨਾਲ ਭਾਰਤ ਨੇ ਚੀਨੀ ਨਾਗਰਿਕਾਂ ਅਤੇ ਪਿਛਲੇ 2 ਹਫਤਿਆਂ 'ਚ ਚੀਨ ਗਏ ਵਿਦੇਸ਼ੀ ਨਾਗਕਿਰਾ ਦੇ ਮੌਜੂਦਾ ਵੀਜ਼ਾ ਰੱਦ ਕਰਕੇ ਵੀਜ਼ਾ ਨਿਯਮਾਂ ਨੂੰ ਮੰਗਲਵਾਰ ਨੂੰ ਹੋਰ ਸਖਤ ਕਰ ਦਿੱਤਾ ਹੈ। ਦੱਸ ਦੱਈਏ ਕਿ ਸੋਮਵਾਰ ਨੂੰ 64 ਹੋਰ ਮਰੀਜ਼ਾਂ ਦੀ ਮੌਤ ਹੋ ਗਈ।ਇਸ ਵੇਲੇ 20,000 ਤੋਂ ਵੱਧ ਵਿਅਕਤੀ ਇਸ ਵਾਇਰਸ ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ 2,000 ਦੇ ਲਗਭਗ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।ਚੀਨ ਦੇ ਵੂਹਾਨ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਦੋ ਫਰਵਰੀ ਨੂੰ ਭਾਰਤ ਨੇ ਚੀਨੀ ਯਾਤਰੀਆਂ ਅਤੇ ਚੀਨ 'ਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਲਈ ਈ-ਵੀਜ਼ਾ ਸੁਵਿਧਾ 'ਤੇ ਅਸਥਾਈ ਰੋਕ ਲਗਾ ਦਿੱਤੀ ਗਈ ਸੀ।

ਹੁਣ ਗਰਭਵਤੀ ਮਹਿਲਾਵਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ : ਡੋਨਾਲਡ ਟਰੰਪ

ਜਾਣਕਾਰੀ ਅਨੁਸਾਰ ਭਾਰਤੀ ਦੂਤਘਰ ਦੇ ਐਲਾਨ  'ਚ ਕਿਹਾ ਗਿਆ ਹੈ ਕਿ ਉਹ ਸਾਰੇ ਜੋ ਪਹਿਲਾਂ ਤੋਂ ਹੀ ਭਾਰਤ 'ਚ ਹਨ (ਨਿਯਮਤ ਜਾਂ ਈ-ਵੀਜ਼ਾ 'ਤੇ) ਅਤੇ ਜੋ 15 ਜਨਵਰੀ ਦੇ ਬਾਅਦ ਚੀਨ ਤੋਂ ਗਏ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਹਾਟਲਾਈਨ ਨੰਬਰ (+91-11-23978046 ਅਤੇ ਈ-ਮੇਲ ncov2019@gmail.com) 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਦੂਤਘਰਾਂ ਨੂੰ ਚੀਨੀ ਨਾਗਰਿਕਾਂ ਨਾਲ ਚੀਨ 'ਚ ਰਹਿਣ ਵਾਲੇ ਲੋਕ ਅਤੇ ਪਿਛਲੇ ਦੋ ਹਫਤਿਆਂ 'ਚ ਚੀਨ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਵਲੋਂ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਾ ਰਹੇ ਹਨ। ਭਾਰਤ ਜਾਣ ਦੇ ਇਛੁੱਕ ਲੋਕਾਂ ਨੂੰ ਭਾਰਤੀ ਵੀਜ਼ਾ ਲਈ ਨਵੇਂ ਸਿਰੇ ਤੋਂ ਅਪਲਾਈ ਕਰਨ ਲਈ ਬੀਜਿੰਗ 'ਚ ਭਾਰਤੀ ਦੂਤਘਰ (visa.beijing@mea.gov.in) ਜਾਂ ਸ਼ਿੰਘਾਈ 'ਚ (Ccons.shanghai@mea.gov.in) ਅਤੇ ਗੁਆਂਗਝੋਊ  (Visa.guanghou@mea.gov.in) 'ਚ ਕੌਂਸਲੇਟ ਨਾਲ ਸੰਪਰਕ ਕਰਨਾ ਪਵੇਗਾ। ਇਸ ਸਬੰਧ 'ਚ ਇਨ੍ਹਾਂ ਸ਼ਹਿਰਾਂ 'ਚ ਭਾਰਤੀ ਵੀਜ਼ਾ ਐਪਲੀਕੇਸ਼ਨ ਕੇਂਦਰਾਂ (www.blsindia-china.com) ਤੋਂ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਲੁਧਿਆਣਾ ਦੀ ਇਸ ਮਸ਼ਹੂਰ ਇਮੀਗ੍ਰੇਸ਼ਨ ਕੰਪਨੀ ਦਾ ਡਿਪਟੀ ਕਮਿਸ਼ਨਰ ਨੇ ਲਾਇਸੈਂਸ ਕੀਤਾ ਰੱਦ

Get the latest update about Chinese Citizens Foreigners, check out more about News In Punjabi, True Scoop News, India & Corona Virus

Like us on Facebook or follow us on Twitter for more updates.