JOB Alert: 10 ਵੀਂ ਪਾਸ ਉਮੀਂਦਵਾਰਾਂ ਲਈ ਵਧੀਆ ਮੌਕਾ; SSC GD ਕਾਂਸਟੇਬਲ ਦੇ ਅਹੁਦੇ ਲਈ ਨਿਕਲੀਆਂ ਭਰਤੀਆਂ

ਸਟਾਫ ਚੋਣ ਕਮਿਸ਼ਨ ਨੇ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ), ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ), ਇੰਡੋ ਤਿੱਬਤੀ .............

ਸਟਾਫ ਚੋਣ ਕਮਿਸ਼ਨ ਨੇ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ), ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ), ਇੰਡੋ ਤਿੱਬਤੀ ਬਾਰਡਰ ਪੁਲਸ (ਆਈਟੀਬੀਪੀ), ਸ਼ਸ਼ਾਸਤਰ ਸੀਮਾ ਬੱਲ (ਐਸਐਸਬੀ), ਸਕੱਤਰੇਤ ਸੁਰੱਖਿਆ ਬਲ ਵਿਚ ਕਾਂਸਟੇਬਲ (ਜਨਰਲ ਡਿਊਟੀ) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ (ਐਮਐਚਏ) ਦੁਆਰਾ ਬਣਾਈ ਗਈ ਭਰਤੀ ਯੋਜਨਾ ਦੇ ਅਨੁਸਾਰ ਅਤੇ ਗ੍ਰਹਿ ਮੰਤਰਾਲੇ ਅਤੇ ਸਟਾਫ ਚੋਣ ਕਮਿਸ਼ਨ ਦਰਮਿਆਨ ਹੋਏ ਸਮਝੌਤੇ ਦੇ ਮੈਮੋਰੰਡਮ ਦੇ ਅਨੁਸਾਰ ਅਸਮ ਰਾਈਫਲਜ਼ (ਏਆਰ) ਵਿਚ (ਐਸਐਸਐਫ) ਅਤੇ ਰਾਈਫਲਮੈਨ (ਜਨਰਲ ਡਿਊਟੀ) ਲਈ ਨੌਕਰੀਆਂ ਨਿਕਲੀਆਂ ਹਨ।

ਸਟਾਫ ਸਿਲੈਕਸ਼ਨ ਕਮਿਸ਼ਨ ਨੇ 25,271 ਅਹੁਦਿਆ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਕਾਂਸਟੇਬਲ ਦੇ ਅਹੁਦੇ ਲਈ ਅਰਜ਼ੀ ਅਰੰਭ ਹੋ ਗਈ ਹੈ। ਇੱਛੁਕ ਅਤੇ ਯੋਗ ਉਮੀਦਵਾਰ ਆਨਲਾਈਨ ਵੈਬਸਾਈਟ ssc.nic.in 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਬਿਨੈ ਪੱਤਰ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 31 ਅਗਸਤ 2021 ਹੈ। ਉਮੀਦਵਾਰਾਂ ਦੁਆਰਾ 02.09.2021 ਤੱਕ ਆਨਲਾਈਨ ਫੀਸ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਉਹ ਉਮੀਦਵਾਰ ਜੋ ਐਸਬੀਆਈ ਦੇ ਚਲਾਨ ਦੁਆਰਾ ਨਕਦ ਭੁਗਤਾਨ ਕਰਨਾ ਚਾਹੁੰਦੇ ਹਨ, ਉਹ ਬੈਂਕ ਦੇ ਕਾਰਜਸ਼ੀਲ ਘੰਟਿਆਂ ਦੇ ਅੰਦਰ ਐਸਬੀਆਈ ਦੀਆਂ ਸ਼ਾਖਾਵਾਂ 'ਤੇ 07.09.2021 ਤੱਕ ਨਕਦ ਭੁਗਤਾਨ ਕਰ ਸਕਦੇ ਹਨ।

ਅਹੁਦੇ
ਬੀਐਸਐਫ: 7545
ਸੀਆਈਐਸਐਫ: 8464
ਐਸਐਸਬੀ: 3806
ਆਈ ਟੀ ਬੀ ਪੀ: 1431
ਅਸਾਮ ਰਾਈਫਲਜ਼: 3785
ਐਸਐਸਐਫ: 240

ਯੋਗਤਾ
ਸਟਾਫ ਸਿਲੈਕਸ਼ਨ ਕਮਿਸ਼ਨ ਦੇ ਸੀਏਪੀਐਫ ਜੀਡੀ ਕਾਂਸਟੇਬਲ ਦੇ ਅਹੁਦੇ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੂੰ 10 ਵੀਂ ਪਾਸ ਹੋਣਾ ਚਾਹੀਦਾ ਹੈ।

ਉਮਰ ਦੀ ਹੱਦ
 ਉਹ ਉਮੀਦਵਾਰ ਜਿਨ੍ਹਾਂ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੈ, ਅਪਲਾਈ ਕਰ ਸਕਦੇ ਹਨ।

ਤਨਖਾਹ
ਚੋਣ ਤੋਂ ਬਾਅਦ ਉਮੀਦਵਾਰਾਂ ਨੂੰ 21,700 ਰੁਪਏ ਤੋਂ ਲੈ ਕੇ 69,100 ਰੁਪਏ ਤਨਖਾਹ ਮਿਲੇਗੀ।

ਕਿੱਥੇ ਅਪਲਾਈ ਕਰੀਏ?
ਸਟਾਫ ਚੋਣ ਕਮਿਸ਼ਨ ਦੀ ਅਧਿਕਾਰਤ ਵੈਬਸਾਈਟ ssc.nic.in 'ਤੇ ਜਾ ਕੇ ਆਨ ਲਾਈਨ ਅਪਲਾਈ ਕਰ ਸਕਦਾ ਹੈ। ਇਕ ਹਿੰਦੀ ਦੀ ਵੈੱਬਸਾਈਟ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਐਪ ਵਿਚ ਖੋਲ੍ਹ ਕੇ ਜਾਣਕਾਰੀ ਪ੍ਰਪਾਤ ਕਰੋ। 

Get the latest update about Great opportunity, check out more about Staff Selection Commission, for 10th pass candidates, Secretariat Security Force SSF & truescoop

Like us on Facebook or follow us on Twitter for more updates.