ਬਾਰਡਰ ਉੱਤੇ ਫਿਰ ਝੜਪ, ਚੀਨ ਦੇ 20 ਫੌਜੀ ਜ਼ਖਮੀ, ਸਿੱਕਿਮ 'ਚ ਭਾਰਤੀ ਫੌਜੀਆਂ ਨੇ ਖਦੇੜਿਆ

ਪੂਰਬੀ ਲੱਦਾਖ ਵਿਚ ਲਾਓਈਨ ਆਫ ਐਕਚੁਅਲ ਕੰਟਰੋਲ (ਐਲ.ਏ.ਸੀ.) ਉੱਤੇ ਤਣਾਅ ਵਿਚਾਲੇ ਸਿੱਕਿਮ ਵਿ...

ਪੂਰਬੀ ਲੱਦਾਖ ਵਿਚ ਲਾਓਈਨ ਆਫ ਐਕਚੁਅਲ ਕੰਟਰੋਲ (ਐਲ.ਏ.ਸੀ.)  ਉੱਤੇ ਤਣਾਅ ਵਿਚਾਲੇ ਸਿੱਕਿਮ ਵਿਚ ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਝੜਪ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨ ਪਹਿਲਾਂ ਸਿੱਕਿਮ ਦੇ ਨਾ ਕੂਲਾ ਵਿਚ ਚੀਨੀ ਫੌਜ ਨੇ ਬਾਰਡਰ ਦੀ ਮੌਜੂਦਾ ਹਾਲਤ ਨੂੰ ਬਦਲਣ ਦੀ ਕੋਸ਼ਿਸ਼ ਕੀਤਾ ਸੀ ਅਤੇ ਉਸ ਦੇ ਕੁਝ ਫੌਜੀ ਭਾਰਤੀ ਖੇਤਰ ਵਿਚ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਰੋਕ ਲਿਆ।

ਤਿੰਨ ਦਿਨ ਪਹਿਲਾਂ ਨਾ ਕੂਲਾ ਵਿਚ ਭਾਰਤ ਅਤੇ ਚੀਨ ਦੇ ਫੌਜੀ ਆਪਸ ਵਿਚ ਭਿੜ ਗਏ, ਜਿਸ ਵਿਚ ਚਾਰ ਭਾਰਤੀ ਅਤੇ 20 ਚੀਨੀ ਜਵਾਨ ਜਖ਼ਮੀ ਹੋਏ ਹਨ। ਭਾਰਤੀ ਜਵਾਨਾਂ ਨੇ ਚੀਨੀ ਸੈਨਿਕਾਂ ਨੂੰ ਖਦੇੜ ਦਿੱਤਾ। ਹਾਲਾਂਕਿ ਅਜੇ ਹਾਲਾਤ ਤਣਾਅ ਭਰੇ ਹਨ ਪਰ ਸਥਿਰ ਹਨ। ਭਾਰਤੀ ਫੌਜ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਭਾਰਤੀ ਖੇਤਰ ਦੇ ਨਾਲ ਸਾਰੇ ਪੁਆਇੰਟ ਉੱਤੇ ਮੌਸਮ ਦੀ ਹਾਲਤ ਖ਼ਰਾਬ ਹੋਣ ਦੇ ਬਾਵਜੂਦ ਸਖਤ ਚੌਕਸੀ ਵਰਤੀ ਜਾ ਰਹੀ ਹੈ।

ਦੋਵਾਂ ਦੇਸ਼ਾਂ ਵਿਚਾਲੇ 15 ਘੰਟੇ ਤੱਕ ਚੱਲੀ ਬੈਠਕ
ਭਾਰਤੀ ਖੇਤਰ ਵਿਚ ਵੜਣ ਦੀ ਕੋਸ਼ਿਸ਼ ਕਰ ਰਹੇ ਚੀਨੀ ਸੈਨਿਕਾਂ ਦੇ ਇਸ ਕਦਮ ਨਾਵ ਐਲ.ਏ.ਸੀ. ਉੱਤੇ ਹਾਲਾਤ ਤਣਾਅ ਭਰੇ ਹਨ। ਇਸ ਤਨਾਵ ਨੂੰ ਘੱਟ ਕਰਨ ਲਈ ਪੂਰਵੀ ਲੱਦਾਖ ਦੇ ਮੋਲਡੋ ਵਿਚ ਭਾਰਤ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ ਕੱਲ 9ਵੇਂ ਦੌਰ ਦੀ ਗੱਲਬਾਤ ਹੋਈ। ਕਰੀਬ 15 ਘੰਟੇ ਤੱਕ ਚੱਲੀ ਇਸ ਬੈਠਕ ਦਾ ਸਿੱਟਾ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਭਾਰਤ ਨੇ ਐਲ.ਏ.ਸੀ. ਉੱਤੇ ਤਣਾਅ ਨੂੰ ਘੱਟ ਕਰਨ ਦੀ ਅਪੀਲ ਕੀਤੀ।

ਚੀਨੀ ਫੌਜ ਨੇ ਘੱਟ ਦੀ ਤਾਇਨਾਤੀ, ਭਾਰਤ ਹੁਣ ਵੀ ਸਾਵਧਾਨ
ਸਿੱਕਿਮ ਦੇ ਨਾ ਕੂਲਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਉਸ ਵਕਤ ਹੋਈ ਹੈ, ਜਦੋਂ ਖਬਰਾਂ ਹਨ ਕਿ ਚੀਨੀ ਫੌਜ ਨੇ ਪੂਰਵੀ ਲੱਦਾਖ ਤੋਂ ਆਪਣੇ 10 ਹਜ਼ਾਰ ਜਵਾਨਾਂ ਨੂੰ ਹਟਾਇਆ ਹੈ। ਭਾਰਤ ਸਰਕਾਰ ਦੇ ਸੂਤਰਾਂ ਮੁਤਾਬਕ ਪੂਰਵੀ ਲੱਦਾਖ ਤੋਂ ਇਲਾਵਾ ਸਿੱਕਿਮ ਸਮੇਤ ਕਈ ਇਲਾਕਿਆਂ ਤੋਂ ਚੀਨੀ ਫੌਜ ਨੇ ਆਪਣੀ ਤਾਇਨਾਤੀ ਨੂੰ ਘੱਟ ਕੀਤਾ ਹੈ ਪਰ ਜਵਾਨ ਅਜੇ ਵੀ ਡਟੇ ਹਨ। ਇਸ ਵਜ੍ਹਾ ਨਾਲ ਭਾਰਤੀ ਫੌਜ ਨੇ ਆਪਣੇ ਜਵਾਨਾਂ ਦੀ ਨਿਯੁਕਤੀ ਬਣਾਈ ਰੱਖੀ ਹੈ।

Get the latest update about lac, check out more about india, indian army, china & dispute

Like us on Facebook or follow us on Twitter for more updates.