ਪ੍ਰਿਯੰਕਾ ਗਾਂਧੀ ਦਾ ਵਾਅਦਾ: ਯੂਪੀ 'ਚ ਸਰਕਾਰ ਬਣਨ 'ਤੇ 10 ਲੱਖ ਤੱਕ ਦਾ ਮੁਫ਼ਤ ਇਲਾਜ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਯੂਪੀ ਚੋਣਾਂ ਨੂੰ ਲੈ ਕੇ ਕੁਝ ਐਲਾਨ ਕਰ ਰਹੀ ਹੈ। ਸੋਮਵਾਰ ਸਵੇਰੇ ਵੀ ਟਵੀਟ ਕਰਕੇ ਇਕ ਵਾਅਦਾ ਕੀਤਾ ...

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਯੂਪੀ ਚੋਣਾਂ ਨੂੰ ਲੈ ਕੇ ਕੁਝ ਐਲਾਨ ਕਰ ਰਹੀ ਹੈ। ਸੋਮਵਾਰ ਸਵੇਰੇ ਵੀ ਟਵੀਟ ਕਰਕੇ ਇਕ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਆਗਾਮੀ ਚੋਣਾਂ ਤੋਂ ਬਾਅਦ ਯੂਪੀ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ, ਤਾਂ ਰਾਜ ਵਿਚ ਕਿਸੇ ਵੀ ਬਿਮਾਰੀ ਦਾ 10 ਲੱਖ ਤੱਕ ਦਾ ਮੁਫਤ ਇਲਾਜ ਹੋਵੇਗਾ।

ਸੋਮਵਾਰ ਨੂੰ ਇੱਕ ਟਵੀਟ ਵਿਚ, ਪ੍ਰਿਯੰਕਾ  ਗਾਂਧੀ ਨੇ ਕਿਹਾ - ਕੋਰੋਨਾ ਦੇ ਦੌਰ ਵਿਚ ਸਰਕਾਰ ਦੀ ਅਣਗਹਿਲੀ ਅਤੇ ਹੁਣ ਸੂਬੇ ਵਿੱਚ ਫੈਲ ਰਹੇ ਬੁਖਾਰ ਕਾਰਨ ਯੂਪੀ ਦੀ ਸਿਹਤ ਪ੍ਰਣਾਲੀ ਦੀ ਖਸਤਾ ਹਾਲਤ ਨੂੰ ਹਰ ਕਿਸੇ ਨੇ ਦੇਖਿਆ ਹੈ। ਸਸਤੇ ਅਤੇ ਚੰਗੇ ਇਲਾਜ ਲਈ, ਮੈਨੀਫੈਸਟੋ ਕਮੇਟੀ ਦੀ ਸਹਿਮਤੀ ਨਾਲ, ਯੂਪੀ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਜੇ ਸਰਕਾਰ ਬਣੀ ਤਾਂ ਕੋਈ ਵੀ ਬਿਮਾਰੀ ਹੋਵੇ ਉਸਦਾ 10 ਲੱਖ ਤੱਕ ਦਾ ਸਰਕਾਰੀ ਇਲਾਜ ਮੁਫਤ।

Get the latest update about up election 2022, check out more about congress, priyanka gandhi, truescoop news & noida

Like us on Facebook or follow us on Twitter for more updates.