ਕੋਰੋਨਾ ਦਾ ਹੈਰਾਨ ਕਰਨ ਵਾਲਾ ਮਾਮਲਾ, 2 ਮਹੀਨੇ 'ਚ ਦੂਸਰੀ ਵਾਰ ਪਾਜ਼ੇਟਿਵ ਹੋਇਆ ਬਲੈਕ ਫੰਗਸ ਦਾ ਮਰੀਜ਼

ਬਿਹਾਰ 'ਚ ਕੋਰੋਨਾ ਨਾਲ ਜੁੜਿਆ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਲੈਕ ਫੰਗਸ ਦਾ 1.........

ਬਿਹਾਰ 'ਚ ਕੋਰੋਨਾ ਨਾਲ ਜੁੜਿਆ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਲੈਕ ਫੰਗਸ ਦਾ 1 ਮਰੀਜ਼ ਕੋਰੋਨਾ ਰਿਪੋਰਟ ਵਿਚ ਪਾਜ਼ੇਟਿਵ ਪਾਇਆ ਗਿਆ। ਜਿਸਦੇ ਬਾਅਦ ਹਸਪਤਾਲ ਵਿਚ ਹੜਕਪ  ਮਚ ਗਿਆ। ਮਾਮਲਾ ਪਟਨਾ ਦਾ ਦੱਸਿਆ ਜਾ ਰਿਹੈ। ਇਥੇ ਇਕ ਮਰੀਜ਼ 2 ਮਹੀਨੇ ਦੇ ਅੰਦਰ 2 ਵਾਰ ਪਾਜ਼ੇਟਿਵ ਹੋ ਗਿਆ ਹੈ। ਡਾਕਟਰਸ ਵੀ ਇਸ ਰਿਪੋਰਟ ਨੂੰ ਦੇਖ ਹੈਰਾਨ ਹਨ। ਮਰੀਜ਼ ਨੂੰ ਜਲਦ ਹੀ ਕੋਰੋਨਾ ਵਾਰਡ ਵਿਚ ਸ਼ਿਫਟ ਕੀਤਾ ਗਿਆ। ਉਥੇ ਹੀ ਉਸਦੇ ਸੰਕਰਮਣ ਵਿਚ ਆਏ ਮਰੀਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। 

ਰਿਪੋਰਟ ਦੇ ਅਨੁਸਾਰ, ਕੋਰੋਨਾ ਦਾ ਮਰੀਜ਼ ਪਟਨਾ ਦੇ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਹੈ, ਜਿੱਥੇ ਉਸ ਦੀ ਸਰਜਰੀ 2 ਵਾਰ ਹੋਈ। ਜਿਸ ਤੋਂ ਬਾਅਦ ਪੀਐਮਸੀਐਚ ਵਿਚ ਹੋ ਭਰਤੀ ਹੋਇਆ। ਉਥੇ ਉਹ ਬਲੈਕ ਫੰਗਸ ਦਾ ਇਲਾਜ ਕਰਵਾ ਰਿਹਾ ਸੀ। ਜਿਥੇ ਉਸਦੀ ਕੁੱਲ ਚਾਰ ਵਾਕ ਕੋਰੋਨਾ ਦੀ ਜਾਂਚ ਕੀਤੀ ਗਈ। ਉਨ੍ਹਾਂ ਰਿਪੋਰਟ ਵਿਚ ਉਹ ਹਮੇਸ਼ਾ ਕੋਵਿਡ ਨਿਗਟਿਵ ਹੀ ਆਇਆ। 

ਫਿਰ ਡਾਕਟਰਸ ਨੇ ਉਸ ਨੂੰ ਛੁੱਟੀ ਦੇਣ ਦਾ ਤੈਅ ਕੀਤਾ। ਛੁੱਟੀ ਦੇਣ ਤੋਂ ਪਹਿਲਾ ਵਾਲੀ ਜਾਂਚ ਵਿਚ ਮਰੀਜ਼ ਫਿਰ ਕੋਰੋਨਾ ਪਾਜ਼ੇਟਿਵ ਆਇਆ। ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸ਼ਨ ਨੇ ਉਸ ਨੂੰ ਕੋਵਿਡ ਵਾਰਡ ਵਿਚ ਸ਼ਿਫਟ ਕੀਤਾ। ਹੁਣ ਡਾਕਟਰਸ ਰਿਪੋਰਟ ਦੀ ਸਟੱਡੀ ਕਰ ਰਹੇ ਹਨ। ਇਹ ਹੁਣ ਤੱਕ ਦਾ ਪਹਿਲਾ ਕੇਸ ਹੈ। 

Get the latest update about Second Time, check out more about true scoop news, Patna, Within Two Months & Found Corona Positive

Like us on Facebook or follow us on Twitter for more updates.