ਪਿਛਲੇ 24 ਘੰਟਿਆਂ 'ਚ ਦੇਸ਼ 'ਚ ਹੋਈਆਂ 1172 ਮੌਤਾਂ, 95735 ਨਵੇਂ ਮਾਮਲੇ

ਕੋਰੋਨਾਵਾਇਰਸ ਸੰਕ੍ਰਮਣ ਨੂੰ ਲੈ ਕੇ ਹਾਲਾਤ ਲਗਾਤਾਰ ਚਿੰਤਾਜਨਕ ਬਣੇ ਹੋਏ ਹਨ। ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ (ਬੁੱਧਵਾਰ ਸਵੇਰੇ 8 ਵਜੇ ਤੋਂ ਲੈ ਕੇ..

ਨਵੀਂ ਦਿੱਲੀ— ਕੋਰੋਨਾਵਾਇਰਸ ਸੰਕ੍ਰਮਣ ਨੂੰ ਲੈ ਕੇ ਹਾਲਾਤ ਲਗਾਤਾਰ ਚਿੰਤਾਜਨਕ ਬਣੇ ਹੋਏ ਹਨ। ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ (ਬੁੱਧਵਾਰ ਸਵੇਰੇ 8 ਵਜੇ ਤੋਂ ਲੈ ਕੇ ਵੀਰਵਾਰ ਸਵੇਰੇ 8 ਵਜੇ ਤੱਕ) ਸਭ ਤੋਂ ਜ਼ਿਆਦਾ 95,735 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ੍ਹ ਸੰਕ੍ਰਮਿਤਾਂ ਦੀ ਸੰਖਿਆ 44.65 ਲੱਖ ਪਹੁੰਚ ਗਈ ਹੈ। ਉੱਥੇ ਇਸ ਦੌਰਾਨ 1,172 ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਜੋ ਕਿ ਇਕ ਦਿਨ 'ਚ ਹੋਏ ਮ੍ਰਿਤਕਾਂ ਦੀ ਸਭ ਤੋਂ ਜ਼ਿਆਦਾ ਸੰਖਿਆ ਹੈ। ਉੱਥੇ ਪਿਛਲੇ 24 ਘੰਟਿਆਂ 'ਚ 72,939 ਲੋਕ ਇਸ ਵਾਇਰਸ ਨੂੰ ਮਾਤ ਦੇਣ 'ਚ ਸਫਲ ਰਹੇ ਹਨ। ਹੁਣ ਤੱਕ 34,71,783 ਲੋਕ ਇਸ ਖਤਰਨਾਕ ਵਾਇਰਸ ਨੂੰ ਮਾਤ ਦੇਣ 'ਚ ਕਾਮਯਾਬ ਰਹੇ ਹਨ।

PUBG ਦੇ ਦੀਵਾਨਿਆਂ ਲਈ ਵੱਡੀ ਖੁਸ਼ਖ਼ਬਰੀ!! ਦੁਬਾਰਾ ਹੋ ਸਕਦੀ ਹੈ ਐਂਟਰੀ

ਭਾਰਤ 'ਚ ਇਸ ਸਮੇਂ 9 ਲੱਖ 19 ਹਜ਼ਾਰ ਐਕਟਿਵ ਕੇਸ ਹੈ। ਭਾਵ ਕਿ ਇਨ੍ਹਾਂ ਦਾ ਇਲਾਡ ਜਾਂ ਤਾਂ ਹਸਪਤਾਲ 'ਚ ਚੱਲ ਰਿਹਾ ਹੈ ਜਾਂ ਫਿਰ ਹਲਕੇ ਫੁਲਕੇ ਲੱਛਣਾਂ ਦੇ ਕਾਰਨ ਹੋਮ-ਆਈਸੋਲੇਸ਼ਨ 'ਚ ਹੈ। ਮਹਾਰਾਸ਼ਟਰ, ਕੋਰੋਨਾ ਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜ ਹੈ, ਜਿੱਥੇ ਪਿਛਲੇ 24 ਘੰਟਿਆਂ 'ਚ 23, 577 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਰਾਜ 'ਚ ਹੀ ਇਕ ਦਿਨ 'ਚ 380 ਲੋਕਾਂ ਦੀ ਮੌਤ ਹੋਈ ਹੈ, ਜੋ ਕਿ ਕਿਸੇ ਵੀ ਰਾਜ 'ਚ ਇਕ ਹੀ ਦਿਨ 'ਚ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ ਹਨ।

ਭਾਰਤ 'ਚ ਕੋਰੋਨਾ ਦੇ ਵੱਧਦੇ ਮਾਮਲੇ ਵਿਚਕਾਰ ਰਾਹਤ ਦੀ ਖ਼ਬਰ, ਜਲਦ ਮਿਲ ਸਕਦੀ ਹੈ ਰੂਸੀ ਵੈਕਸੀਨ

ਸੰਕ੍ਰਮਿਤਾਂ ਦੇ ਮਾਮਲੇ 'ਚ ਮਹਾਰਾਸ਼ਟਰ ਤੋਂ ਬਾਅਦ ਆਂਧਰਾ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦਾ ਨੰਬਰ ਆਉਂਦਾ ਹੈ, ਜਿੱਥੇ 10 ਹਜ਼ਾਰ 418, 9 ਹਜ਼ਾਰ 540, 6 ਹਜ਼ਾਰ 568 ਅਤੇ 5 ਹਜ਼ਾਰ 584 ਲੋਕ ਇਸ ਲਪੇਟ 'ਚ ਆਏ ਹਨ। ਸਿਹਤ ਮੰਤਰਾਲੇ ਦੇ ਆਂਕੜੇ ਮੁਤਾਬਕ 77.7 ਪ੍ਰਤੀਸ਼ਤ ਲੋਕ ਠੀਕ ਹੋ ਰਹੇ ਹਨ, ਤਾਂ ਉੱਥੇ ਮ੍ਰਿਤਕ ਦਰ 2 ਪ੍ਰਤੀਸ਼ਤ ਦੇ ਹੇਠਾਂ 1.6 ਫੀਸਦੀ 'ਤੇ ਬਣਿਆ ਹੋਇਆ ਹੈ। ਆਈਸੀਐੱਮਆਰ ਮੁਤਾਬਕ ਪਿਛਲੇ 24 ਘੰਟਿਆਂ 'ਚ 11.29 ਲੱਖ ਲੋਕਾਂ ਦੇ ਸੈਂਪਲ ਜੁਟਾਏ ਗਏ ਜਦਕਿ ਹੁਣ ਤੱਕ ਕੁੱਲ੍ਹ 5,29,34,433 ਲੋਕਾਂ ਦੀ ਕੋਰੋਨਾ ਜਾਂਚ ਹੋ ਚੁੱਕੀ ਹੈ।

Get the latest update about News In Punjabi, check out more about India Coronavirus Latest Case, National News, Coronavirus & Coronavirus outbreak india cases

Like us on Facebook or follow us on Twitter for more updates.