24 ਘੰਟੇ 'ਚ 2.76 ਲੱਖ ਨਵੇਂ ਮਾਮਲੇ ਆਏ ਸਾਹਮਣੇ, 3.68 ਲੋਕ ਹੋਏ ਕੋਰੋਨਾ ਮੁਕਤ

ਦੇਸ਼ 'ਚ ਕੋਰੋਨਾ ਦੇ ਕੇਸ ਘੱਟ ਹੋਣ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟੇ ਵਿਚ ......................

ਦੇਸ਼ 'ਚ ਕੋਰੋਨਾ ਦੇ ਕੇਸ ਘੱਟ ਹੋਣ ਦਾ ਸਿਲਸਿਲਾ ਜਾਰੀ ਹੈ।  ਪਿਛਲੇ 24 ਘੰਟੇ ਵਿਚ 2 ਲੱਖ 76 ਹਜ਼ਾਰ 59 ਨਵੇਂ ਮਾਮਲੇ ਸਾਹਮਣੇ ਆਏ ਹਨ।  3 ਲੱਖ 68 ਹਜ਼ਾਰ 788 ਲੋਕ ਠੀਕ ਹੋਏ, ਜਦੋਂ ਕਿ 3,876 ਦੀ ਮੌਤ ਹੋ ਗਈ।  ਇਹ ਲਗਾਤਾਰ 7 ਦਿਨ ਸੀ ਜਦੋਂ ਨਵੇਂ ਮਰੀਜ਼ਾਂ ਨਾਲੋਂ ਜ਼ਿਆਦਾ ਠੀਕ ਹੋ ਗਏ।  ਬੁੱਧਵਾਰ ਨੂੰ ਐਕਟਿਵ ਕੇਸ, ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ ਵਿਚ 96,647 ਦੀ ਕਮੀ ਹੋਈ।  ਹੁਣ 31 ਲੱਖ 25 ਹਜ਼ਾਰ 140 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।  11 ਦਿਨ ਪਹਿਲਾਂ 9 ਮਈ ਨੂੰ ਇਹ ਸੰਖਿਆ 37.41 ਲੱਖ ਦੇ ਪੀਕ ਉੱਤੇ ਪਹੁੰਚ ਗਈ ਸੀ। 

ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਅੰਕੜੇ
ਪਿਛਲੇ 24 ਘੰਟੇ 'ਚ ਕੁੱਲ ਨਵੇਂ ਕੇਸ ਆਏ: 2.76 ਲੱਖ
ਪਿਛਲੇ 24 ਘੰਟੇ 'ਚ ਕੁੱਲ ਠੀਕ ਹੋਏ:  3.68 ਲੱਖ
ਪਿਛਲੇ 24 ਘੰਟੇ 'ਚ ਕੁੱਲ ਮੌਤਾਂ: 3,876
ਹੁਣ ਤੱਕ ਕੁੱਲ ਪਾਜ਼ੇਟਿਵ ਹੋ ਚੁੱਕੇ: 2.57 ਕਰੋਡ਼ 
ਹੁਣ ਤੱਕ ਠੀਕ ਹੋਏ: 2.23 ਕਰੋਡ਼ 
ਹੁਣ ਤੱਕ ਕੁੱਲ ਮੌਤਾਂ: 2.87 ਲੱਖ
ਹੁਣ ਇਲਾਜ ਕਰਾ ਰਹੇ ਮਰੀਜ਼ਾਂ ਦੀ ਕੁਲ ਗਿਣਤੀ: 31.25 ਲੱਖ

19 ਸੂਬਿਆਂ ਵਿਚ ਲਾਕਡਾਊਨ ਵਰਗੀਆਂ ਪਾਬੰਦੀਆਂ
ਦੇਸ਼ ਦੇ 19 ਸੂਬਿਆ ਵਿਚ ਪੂਰਨ ਲਾਕਡਾਊਨ ਵਰਗੀਆੰ ਪਾਬੰਦੀਆਂ ਹਨ।  ਇਹਨਾਂ ਵਿਚ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ,  ਝਾਰਖੰਡ, ਛੱਤੀਸਗੜ, ਓੜਿਸ਼ਾ, ਮਧੱਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ,  ਤਾਮਿਲਨਾਡੂ, ਮਿਜੋਰਮ, ਗੋਆ, ਤੇਲੰਗਾਨਾ, ਪੱਛਮ ਬੰਗਾਲ ਅਤੇ ਪੁਡੂਚੇਰੀ ਸ਼ਾਮਿਲ ਹਨ।  ਇੱਥੇ ਪਿਛਲੇ ਲਾਕਡਾਊਨ ਲਕਗੇ ਕੜੇ ਰੋਕ ਲਗਾਏ ਗਏ ਹਨ। 

13 ਸੂਬਿਆਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਮਿੰਨੀ ਲਾਕਡਾਊਨ
ਦੇਸ਼ ਦੇ 13 ਸੂਬਿਆਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਮਿੰਨੀ ਲਾਕਡਾਊਨ ਹੈ।  ਯਾਨੀ ਇੱਥੇ ਪਾਬੰਦੀਆਂ ਤਾਂ ਹਨ, ਪਰ ਛੁੱਟ ਵੀ ਹੈ।  ਇਹਨਾਂ ਵਿਚ ਪੰਜਾਬ, ਜੰਮੂ-ਕਸ਼ਮੀਰ , ਲੱਦਾਖ,  ਉਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ,  ਮੇਘਾਲਿਆ, ਨਗਾਲੈਂਡ,  ਆਸਾਮ, ਮਣੀਪੁਰ,  ਤ੍ਰਿਪੁਰਾ, ਆਂਧਰ ਪ੍ਰਦੇਸ਼ ਅਤੇ ਗੁਜਰਾਤ ਸ਼ਾਮਿਲ ਹਨ।

Get the latest update about corona vaccine, check out more about vaccination, true scoop, true scoop news & corona second wave

Like us on Facebook or follow us on Twitter for more updates.