ਕੋਰੋਨਾ ਦੀ ਦੂਸਰੀ ਲਹਿਰ 'ਚ ਜਲਦ ਆ ਸਕਦਾ ਹੈ ਠਹਿਰਾਵ, ਨਵੇਂ ਮਾਮਲਿਆ 'ਚ ਆਈ ਕਮੀ

ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਦੂਸਰੀ ਲਹਿਰ ਦਾ ਚਲਦੇ ਕੋਰੋਨਾ ਨੇ ਕੋਹਰਾਮ ਮਚਾਇਆ ਹੋਇਆ ਹੈ। ਕੋਰੋਨਾ...................

ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਦੂਸਰੀ ਲਹਿਰ ਦਾ ਚਲਦੇ ਕੋਰੋਨਾ ਨੇ ਕੋਹਰਾਮ ਮਚਾਇਆ ਹੋਇਆ ਹੈ। ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਵਿਚ ਹੁਣ ਕੁੱਢ ਠਹਿਰਾਵ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਦੀ ਸਥਿਤੀ ਸਥਿਰ ਹੋ ਰਹੀ ਹੈ। ਅਤੇ ਅੱਗੇ ਕੋਰੋਨਾ ਦੇ ਮਾਮਲਿਆ ਵਿਚ ਥੋੜੀ ਰਹਿਤ ਦੇਖਣ ਨੂੰ ਮਿਲੇਗੀ। 

ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਸ਼ੁਕਰਵਾਰ ਨੂੰ ਐਕਟਿਵ ਮਾਮਲਿਆ ਵਿਚ ਕਮੀ ਆਈ ਸੀ। ਜਦਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਿਚ ਵਾਧਾ ਹੋਇਆ ਸੀ। ਦੇਸ਼ ਵਿਚ ਪਿਛਲੇ ਦਿਨ ਕੁੱਲ ਐਕਟਿਵ ਮਾਮਲੇ 36.73 ਲੱਖ ਸਨ। ਜਿਸ ਵਿਚੋਂ ਇਕ ਦਿਨ ਬਾਅਦ ਮਤਲਬ ਸ਼ਨੀਵਾਰ ਨੂੰ 31,091 ਕੇਸਾਂ ਵਿਚ ਗਿਰਾਵਟ ਦਰਜ ਕੀਤੀ ਗਈ।

ਦੇਸ਼ ਦੇ 22 ਸੂਬਿਆ ਵਿਚ ਮਾਮਲਿਆ ਵਿਚ ਆਈ ਕਮੀ
ਸਿਹਤ ਮੰਤਰਾਲਿਆ ਦੇ ਮੁਤਾਬਿਕ ਪਿਛਲੇ ਸਾਤ ਦਿਨਾਂ ਵਿਚ 36 ਰਾਜਾਂ ਵਿਚੋਂ 22 ਰਾਜਾਂ ਵਿਚੋਂ ਕੋਰੋਨਾ ਦੇ ਮਾਮਲਿਆ ਵਿਚ ਕਮੀ ਦੇਖਣ ਨੂੰ ਮਿਲੀ। ਹਰਿਆਣਾ, ਮਹਾਰਾਸ਼ਟਰ ਅਤੇ ਛੱਤੀਸਗੜ ਦੇ ਨਵੇਂ ਮਾਮਲਿਆ ਵਿਚ ਲਗਾਤਾਰ ਕਮੀ ਦੇਖੀ ਗਈ। 12 ਰਾਜਾਂ ਵਿਚ ਨਵੇਂ ਮਰੀਜ਼ਾਂ ਵਿਚ 10 ਪ੍ਰਤੀਸ਼ਤ ਤੋ ਜ਼ਿਆਦਾ ਗਿਰਾਵਟ ਆਈ ਹੈ।ਦਿੱਲੀ ਵਿਚ ਪਿਛਲੇ ਸੱਤ ਦਿਨਾਂ ਵਿਚ ਨਵੇਂ ਮਾਮਲੇ 39 ਪ੍ਰਤੀਸ਼ਤ ਘੱਟ ਆਏ ਹਨ।  

Get the latest update about cases less than last week, check out more about india, vaccination, covid 19 second wave & true scoop news

Like us on Facebook or follow us on Twitter for more updates.