ਦੇਸ਼ 'ਚ ਬਚੇ ਕੋਰੋਨਾ ਦੇ ਸਿਰਫ 2 ਫੀਸਦੀ ਸਰਗਰਮ ਮਾਮਲੇ, 24 ਘੰਟਿਆਂ ਦੌਰਾਨ ਸਾਹਮਣੇ ਆਏ 15,158 ਨਵੇਂ ਮਾਮਲੇ

ਦੇਸ਼ ਵਿਚ ਅੱਜ ਤੋਂ ਕੋਰੋਨਾ ਟੀਕਾਕਰਨ ਦੀ ਸ਼ੁਰੁਆਤ ਹੋ ਗਈ ਹੈ। ਇਸ ਵਿਚਾਲੇ ਦੇਸ਼ ਵਿ...

ਦੇਸ਼ ਵਿਚ ਅੱਜ ਤੋਂ ਕੋਰੋਨਾ ਟੀਕਾਕਰਨ ਦੀ ਸ਼ੁਰੁਆਤ ਹੋ ਗਈ ਹੈ। ਇਸ ਵਿਚਾਲੇ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਹਾਲਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਭਾਰਤ ਦੀ ਗੱਲ ਕਰੀਏ ਤਾਂ ਇਥੇ ਕੋਰੋਨਾ ਦੇ ਸਿਰਫ ਦੋ ਫੀਸਦ ਸਰਗਰਮ ਮਾਮਲੇ ਹੀ ਬਚੇ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਗੁਜ਼ਰੇ 24 ਘੰਟਿਆਂ ਵਿਚ ਕੋਰੋਨਾ ਦੇ 15,158 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਵਿਚ ਕੋਰੋਨਾ ਕਾਰਣ 175 ਲੋਕਾਂ ਦੀ ਮੌਤ ਹੋਈ ਹੈ।

ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਦੇ ਹੁਣ ਤੱਕ ਕੁੱਲ 1 ਕਰੋੜ 5 ਲੱਖ 42 ਹਜ਼ਾਰ 841 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਸ ਵਿਚੋਂ 1 ਕਰੋੜ 1 ਲੱਖ 79 ਹਜ਼ਾਰ 715 ਲੋਕ ਠੀਕ ਵੀ ਹੋ ਚੁੱਕੇ ਹਨ। ਦੇਸ਼ ਵਿਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗੱਲ ਕਰੀਏ ਤਾਂ ਹੁਣ ਸਿਰਫ 2 ਲੱਖ 11 ਹਜ਼ਾਰ 33 ਸਰਗਰਮ ਮਾਮਲੇ ਦੇਸ਼ ਵਿਚ ਬਚੇ ਹੋਏ ਹਨ। ਦੇਸ਼ ਵਿਚ ਕੋਰੋਨਾ ਕਾਰਨ ਮੌਤਾਂ ਦੀ ਸੰਖਿਆ 1 ਲੱਖ 52 ਹਜਾਰ 93 ਤੱਕ ਪਹੁੰਚ ਗਈ ਹੈ।

Get the latest update about updates, check out more about india, active case & corona virus

Like us on Facebook or follow us on Twitter for more updates.