ਭਾਰਤ ਬਣਾ ਰਿਹੈ ਕੋਰੋਨਾ ਕਿਲਰ ਨੇਜ਼ਲ ਸਪ੍ਰੇ, ਟੀਕੇ ਵਾਲੀ ਵੈਕਸੀਨ ਦੀ ਨਹੀਂ ਪਵੇਗੀ ਲੋੜ

ਭਾਰਤ ਨੂੰ ਕੋਰੋਨਾ ਵੈਕਸੀਨ ਦੇ ਮੋਰਚੇ ਉੱਤੇ ਛੇਤੀ ਹੀ ਇਕ ਹੋਰ ਚੰਗੀ ਖਬਰ ਮਿਲ ਸਕਦੀ ਹੈ। ਭਾਰਤ ਬਾਇਓ...

ਭਾਰਤ ਨੂੰ ਕੋਰੋਨਾ ਵੈਕਸੀਨ  ਦੇ ਮੋਰਚੇ ਉੱਤੇ ਛੇਤੀ ਹੀ ਇਕ ਹੋਰ ਚੰਗੀ ਖਬਰ ਮਿਲ ਸਕਦੀ ਹੈ। ਭਾਰਤ ਬਾਇਓਟੈੱਕ ਦੇਸ਼ ਵਿਚ ਛੇਤੀ ਹੀ Nasal ਵੈਕਸੀਨ ਦਾ ਟਰਾਈਲ ਸ਼ੁਰੂ ਕਰਨ ਜਾ ਰਿਹਾ ਹੈ। ਨਾਗਪੁਰ ਵਿਚ ਇਸ ਵੈਕਸੀਨ  ਦੇ ਪਹਿਲੇ ਅਤੇ ਦੂਜੇ ਫੇਜ ਦਾ ਟਰਾਈਲ ਕੀਤਾ ਜਾਵੇਗਾ। Nasal ਵੈਕਸੀਨ ਨੂੰ ਨੱਕ ਦੇ ਜ਼ਰਿਏ ਦਿੱਤਾ ਜਾਂਦਾ ਹੈ, ਜਦੋਂ ਕਿ ਹੁਣ ਤੱਕ ਭਾਰਤ ਵਿਚ ਜਿਨ੍ਹਾਂ ਦੋ ਵੈਕਸੀਨ (ਕੋਵੀਸ਼ੀਲਡ, ਕੋਵੈਕਸੀਨ) ਨੂੰ ਮਨਜ਼ੂਰੀ ਮਿਲੀ ਹੈ ਉਹ ਬਾਂਹ ਉੱਤੇ ਇੰਜੇਕਸ਼ਨ ਲਗਾ ਕੇ ਦਿੱਤੀਆਂ ਜਾਂਦੀਆਂ ਹਨ। 

ਭਾਰਤ ਬਾਇਓਟੈੱਕ ਦੇ ਡਾ. ਕ੍ਰਿਸ਼ਣਾ ਇੱਲਾ ਮੁਤਾਬਕ ਉਨ੍ਹਾਂ ਦੀ ਕੰਪਨੀ ਨੇ ਵਾਸ਼ਿੰਗਟਨ ਯੂਨੀਵਰਸਿਟੀ ਨਾਲ ਕਰਾਰ ਕੀਤਾ ਹੈ। ਇਸ Nasal ਵੈਕਸੀਨ ਵਿਚ ਦੋ ਦੀ ਬਜਾਏ ਸਿਰਫ ਇਕ ਹੀ ਡੋਜ਼ ਦੇਣ ਦੀ ਜ਼ਰੂਰਤ ਹੋਵੇਗੀ। ਰਿਸਰਚ ਵਿਚ ਪਾਇਆ ਗਿਆ ਹੈ ਕਿ ਇਹ ਕਾਫ਼ੀ ਚੰਗਾ ਆਪਸ਼ਨ ਹੈ। ਡਾ. ਚੰਦਰਸ਼ੇਖਰ ਮੁਤਾਬਕ ਅਗਲੇ ਦੋ ਹਫਤਿਆਂ ਵਿਚ Nasal Covaxin ਦਾ ਟਰਾਈਲ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਲਈ ਸਾਡੇ ਕੋਲ ਜ਼ਰੂਰੀ ਪ੍ਰਮਾਣ ਹਨ ਕਿ ਨੱਕ ਤੋਂ ਦਿੱਤੀ ਜਾਣ ਵਾਲੀ ਵੈਕਸੀਨ ਇੰਜੈਕਸ਼ਨ ਵਾਲੀ ਵੈਕਸੀਨ ਤੋਂ ਬਿਹਤਰ ਹੈ। ਭਾਰਤ ਬਾਇਓਟੈੱਕ ਛੇਤੀ ਹੀ ਇਸ ਟਰਾਈਲ ਨੂੰ ਲੈ ਕੇ DCGI  ਦੇ ਸਾਹਮਣੇ ਪ੍ਰਪੋਜਲ ਰੱਖੇਗਾ।

ਕੀ ਹੁੰਦੀ ਹੈ NASAL ਵੈਕਸੀਨ?  
ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਜੋ ਵੀ ਵੈਕਸੀਨ ਬਾਜ਼ਾਰ ਵਿਚ ਆਈਆਂ ਹਨ, ਉਸ ਵਿਚ ਵਿਅਕਤੀ ਦੀ ਬਾਂਹ ਉੱਤੇ ਹੀ ਟੀਕਾ ਲਗਾਇਆ ਜਾਂਦਾ ਹੈ ਪਰ Nasal ਵੈਕਸੀਨ ਨੂੰ ਨੱਕ ਜ਼ਰੀਏ ਹੀ ਦਿੱਤਾ ਜਾਵੇਗਾ। ਹਾਲਾਂਕਿ ਨੱਕ ਤੋਂ ਹੀ ਸਭ ਤੋਂ ਜ਼ਿਆਦਾ ਵਾਇਰਸ ਫੈਲਣ ਦਾ ਖ਼ਤਰਾ ਰਹਿੰਦਾ ਹੈ, ਅਜਿਹੇ ਵਿਚ ਇਸ ਵੈਕਸੀਨ ਦੇ ਕਾਰਗਰ ਹੋਣ ਦੀ ਜ਼ਿਆਦਾ ਸੰਭਾਵਨਾ ਹੈ।

ਵਾਸ਼ਿੰਗਟਨ ਸਕੂਲ ਆਫ ਮੈਡੀਸਨ ਦੀ ਰਿਸਰਚ ਮੁਤਾਬਕ ਜੇ ਨੱਕ ਰਾਹੀਂ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਸਰੀਰ ਵਿਚ ਇਮਿਊਨ ਰਿਸਪਾਂਸ ਕਾਫ਼ੀ ਬਿਹਤਰ ਤਰੀਕੇ ਨਾਲ ਤਿਆਰ ਹੁੰਦਾ ਹੈ। ਇਹ ਨੱਕ ਵਿਚ ਕਿਸੇ ਤਰ੍ਹਾਂ ਦੇ ਇੰਫੈਕਸ਼ਨ ਨੂੰ ਆਉਣ ਤੋਂ ਰੋਕਦਾ ਹੈ ਤਾਂ ਜੋ ਅੱਗੇ ਸਰੀਰ ਵਿਚ ਨਾ ਫੈਲ ਸਕੇ।

Nasal ਵੈਕਸੀਨ ਮੌਜੂਦਾ ਵੈਕਸੀਨ ਮੁਕਾਬਲੇ ਘੱਟ ਖਤਰਨਾਕ ਅਤੇ ਸੌਖ ਨਾਲ ਦਿੱਤੀ ਜਾਣ ਵਾਲੀ ਵੈਕਸੀਨ ਹੈ, ਜੋ ਕਿਸੇ ਵੀ ਇਨਸਾਨ ਦੇ ਸਰੀਰ ਵਿਚ ਤੇਜ਼ੀ ਨਾਲ ਅਸਰ ਕਰਦੀ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਤੋਂ ਪਹਿਲਾਂ ਯੂਨਾਈਟਿਡ ਕਿੰਗਡਮ ਵਿਚ Nasal ਵੈਕਸੀਨ ਦਾ ਟਰਾਈਲ ਕੀਤਾ ਜਾ ਰਿਹਾ ਹੈ। UK ਵਿਚ ਕੁੱਲ ਦੋ Nasal ਕੋਰੋਨਾ ਵੈਕਸੀਨ ਦੇ ਫੇਜ 1 ਦਾ ਟਰਾਈਲ ਕੀਤਾ ਜਾ ਰਿਹਾ ਹੈ।

Get the latest update about bharat biotech, check out more about india & nasal covid19 vaccine

Like us on Facebook or follow us on Twitter for more updates.