ਤੌਕਤੇ ਤੋਂ ਬਾਅਦ, ਉੱਤਰੀ ਭਾਰਤ ਵਿਚ ਭਾਰੀ ਬਾਰਸ਼ ਹੋ ਰਹੀ ਹੈ, ਕੀ ਜਲਦੀ ਮਾਨਸੂਨ ਦਾ ਕਾਰਨ ਬਣੇਗਾ ਤੂਫਾਨ?

ਮਹਾਰਾਸ਼ਟਰ ਅਤੇ ਗੁਜਰਾਤ 'ਚ ਆਪਣਾ ਕਹਿਰ ਦੇਖਾਣ ਤੋਂ ਬਾਅਦ ਚੱਕਰੀਵਤੀ ਤੂਫਾਨ ..................

ਮਹਾਰਾਸ਼ਟਰ ਅਤੇ ਗੁਜਰਾਤ 'ਚ ਆਪਣਾ ਕਹਿਰ ਦੇਖਾਣ ਤੋਂ ਬਾਅਦ ਚੱਕਰੀਵਤੀ ਤੂਫਾਨ ਤੌਕਤੇ ਦਾ ਅਸਰ ਘੱਟ ਹੋ ਗਿਆ ਹੈ। ਦੋਨਾਂ ਸੂਬਿਆ ਵਿਚ ਤੂਫਾਨ ਦੀ ਵਜ੍ਹਾਂ ਨਾਲ ਤਬਾਹੀ ਭਾਰੀ ਤੂਫਾਨ ਹੋਇਆ ਹੈ। ਪਰ ਤੂਫਾਨ ਦੇ ਘੱਟ ਹੋਣ ਦਾ ਅਸਰ ਦਿੱਲੀ ਅਤੇ ਉੱਤਰ ਭਾਰਤ ਦੇ ਹੋਰ ਸੂਬਿਾ ਵਿਚ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਸਮੇਤ ਐਨਸੀਆਰ ਦੇ ਕਈ ਇਲਾਕਿਆ ਵਿਚ ਬੁੱਧਵਾਰ ਤੋਂ ਹੀ ਬਾਰਿਸ਼ ਹੋ ਰਹੀ ਹੈ। 

ਬਾਰਿਸ਼ ਦੇ ਕਾਰਨ ਤਾਪਮਾਨ ਵਿਚ ਵੀ ਹੇਰ ਫੇਰ ਹੋ ਗਿਆ ਹੈ। ਜਲਦੀ ਮਾਨਸੂਨ ਆਉਣ ਦੇ ਆਸਰ ਹਨ। 

ਦਿੱਲੀ ਐਨਸੀਆਰ ਵਿਚ ਜੰਮਕੇ ਮੀਂਹ
ਅਰਬ ਸਾਗਰ ਵਿਚ ਉਠਿਆ ਚੱਕਰਵਤੀ ਤੂਫਾਨ ਤੌਕਤੇ ਪੱਛਮੀ ਸੂਬਿਆ ਵਿਚ ਅਸਰ ਦਿਖਾਣ ਦੇ ਬਾਅਦ ਉਤਰ ਭਾਰਤ ਵਿਚ ਘੱਟ ਹੋ ਗਿਾ ਹੈ। ਹੁਣ ਮੀਂਹ ਸ਼ੁਰੂ ਹੇ ਗਿਆ ਹੈ। ਬੁੱਧਵਾਰ ਸਵੇਰੇ ਸ਼ੁਰੂ ਹੋਏ ਮੀਂਹ ਵੀਰਵਾਰ ਤੱਕ ਜਾਰੀ ਰਹੇਗਾ। ਦਿੱਲੀ ਵਿਚ ਬੀਤੇ ਦਿਨ ਅਧਿਕਤਾਮ ਤਾਪਮਾਨ 23.8 ਡਿਗਰੀ ਤੱਕ ਪਹੁੰਚ ਗਿਆ ਹੈ। ਜੋ ਮਈ 1951 ਤੋਂ ਬਾਅਦ ਹੁਣ ਉਸ ਤਰ੍ਹਾਂ ਦਾ ਰਿਕਾਰਡ ਹੋਇਆ ਸੀ।

ਕੀ ਲਗਾਤਾਰ ਮੀਂਹ ਦੇ ਪਿੱਛੇ ਤੌਕਤੇ ਦਾ ਕਾਰਨ ਹੈ? 
ਭਾਰਤੀ ਮੌਸਮ ਵਿਭਾਗ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੱਕਰਵਤੀ ਤੂਫਾਨ ਤੌਕਤੇ ਦੇ ਕਾਰਨ ਹੀ ਦਿੱਲੀ, ਐਨਸੀਆਰ ਅਤੇ ਉੱਤਰ ਭਾਰਤ ਦੇ ਹੋਰ ਸੂਬਿਆ ਵਿਚ ਮੌਸਮ ਨੇ ਅਚਾਨਕ ਕਰਵਟ ਲਈ ਹੈ। ਰਾਜਸਥਾਨ, ਯੂਪੀ, ਦਿੱਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ ਵਿਚ ਹੋਏ ਮੀਂਹ ਦੇ ਪਿੱਛੇ ਚੱਕਰਵਤੀ ਤੂਫਾਨ ਹੀ ਕਾਰਨ ਹੈ, ਜਿਸਦੀ ਵਜ੍ਹਾ ਤੋਂ ਲਗਾਤਾਰ ਮੀਂਹ ਹੋ ਰਹੀ ਹੈ। 

ਤੌਕਤੇ ਦਾ ਮਾਨਸੂਨ ਉੱਤੇ ਕਿਵੇਂ ਅਸਰ? 
ਭਾਰਤੀ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਸੀ ਕਿ ਤੌਕਤੇ ਦੇ ਕਾਰਨ ਇਸ ਸਾਲ ਦੇ ਮਾਨਸੂਨ ਉੱਤੇ ਕੋਈ ਫਰਕ ਨਹੀਂ ਪਵੇਗਾ। ਕਿਉਂਕਿ ਤੂਫਾਨ ਆਉਣ ਅਤੇ ਮਾਨਸੂਨ ਦੇ ਵਕਤ ਵਿਚ ਕੁੱਝ ਅੰਤਰ ਹੈ। ਅਜਿਹੇ ਵਿਚ ਇਸ ਸਾਲ ਵੀ ਕੇਰਲ ਵਿਚ ਮਾਨਸੂਨ 1 ਜੂਨ ਤੱਕ ਦਸਤਕ ਦੇ ਸਕਦੇ ਹੈ, ਹਾਲਾਂਕਿ ਇਹ 30 ਜਾਂ 31 ਮਈ ਤੱਕ ਆਉਣ ਦੀ ਵੀ ਸੰਭਾਵਨਾ ਹੈ।  ਪਰ ਉੱਤਰ ਭਾਰਤ ਵਿਚ ਜੋ ਹੁਣ ਵਰਖਾ ਹੋਈ ਹੈ, ਉਸਦੇ ਪਿੱਛੇ ਪ੍ਰੀ-ਮਾਨਸੂਨ ਅਤੇ ਤੌਕਤੋ ਹੀ ਅਹਿਮ ਕਾਰਨ ਹੈ। 

ਮੌਸਮ ਵਿਭਾਗ ਦੇ ਅਨੁਸਾਰ, ਜੇਕਰ ਤੌਕਤੇ ਤੂਫਾਨ ਮਈ ਦੇ ਆਖਰੀ ਦਿਨਾਂ ਵਿਚ ਆਉਂਦਾ ਤਾਂ ਇਸਦਾ ਮਾਨਸੂਨ ਉੱਤੇ ਬਹੁਤ ਅਸਰ ਪੈਂਦਾ ਹੈ। ਜੇਕਰ 31 ਮਈ ਤੱਕ ਮਾਨਸੂਨ ਕੇਰਲ ਵਿਚ ਆਉਂਦਾ ਹੈ,  ਤਾਂ 8-10 ਜੂਨ ਦੇ ਵਿਚ ਇਹ ਮਹਾਰਾਸ਼ਟਰ ਦੇ ਕੋਕਣ ਖੇਤਰ ਤੱਕ ਦਸਤਕ ਦੇ ਸਕਦੈ।  


Get the latest update about cyclone, check out more about india, north india, early monsoon & true scoop

Like us on Facebook or follow us on Twitter for more updates.