ਕੋਰੋਨਾ ਵਾਇਰਸ ਦੇ ਵੱਧਦੇ ਸੰਕਟ ਕਾਰਨ ਦਿੱਲੀ ਵਿਚ ਲਾਕਡਾਊਨ ਲੱਗ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਕ ਹਫਤੇ ਦਾ ਲਾਕਡਾਊਨ ਲਾਗਇਆ ਗਿਆ ਹੈ। ਹੁਣ ਤੋਂ ਥੋੜੀ ਦੇਰ ਤੱਕ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਇਸ ਦਾ ਐਲਾਨ ਕਰਨਗੇ।
ਸੂਤਰਾਂ ਦੀ ਮੰਨੀਏ ਤਾਂ, ਰਾਜਧਾਨੀ ਦਿੱਲੀ ਵਿਚ 26 ਅਪ੍ਰੈਲ ਤੱਕ ਲਾਕਡਾਊਨ ਰਹੇਗਾ। ਇਸ ਦੋਰਾਨ ਉਹੀ ਸਖਤੀ ਲਾਗੂ ਹੋਵੇਗੀ ਜੋ ਵੀਕੈਂਡ ਕਰਫਿਊ ਤੇ ਲਾਗੂ ਹੋਈ ਸੀ। ਦਿੱਲੀ 'ਚ ਕੋਰੋਨਾ ਦਾ ਸੰਕਟ ਬਹੁਤ ਜ਼ਿਆਦਾ ਬੇਕਾਬੂ ਹੋ ਗਿਆ ਹੈ। ਦਿੱਲੀ ਦੇ ਕਈ ਹਸਪਤਾਲਾਂ ਵਿਚ ਬੈੱਡ ਨਹੀ ਹਨ। ਅਤੇ ਨੀ ਹੀ ਆਕਸੀਜਨ ਮਿਲ ਰਹੀ ਹੈ। ਇਸੀ ਕਾਰਨ ਦਿੱਲੀ ਵਿਚ ਹੁਣ ਸਖਤ ਫੈਸਲਾ ਲਿਆ ਗਿਆ ਹੈ।
ਦਿੱਲੀ ਨਾਲ ਜੁੜੇ ਨਵੇਂ ਅਪਡੇਟ
ਆਕਸੀਜਨ ਅਤੇ ਰੇਮਡੇਸੇਵਿਰ ਦਾ ਘਾਟਾ ਹੈ। ਜਿਸ ਨੂੰ ਲੈ ਕੇ ਦਿੱਲੀ ਸਰਕਾਰ ਐਕਸ਼ਨ ਲੈ ਰਹੀ ਹੈ। ਇਕ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ, ਸਪਲਾਈ ਹੋਈਆ ਚੀਜ਼ਾਂ ਦਾ ਡਾਟਾ ਰੱਖਿਆ ਜਾ ਰਿਹਾ ਹੈ। ਸਰਕਾਰ ਨੇ ਇਸ ਲਈ ਨੋਡਲ ਆਫਿਸਰ ਵੀ ਨਿਯੁਕਤ ਕੀਤੇ ਹਨ।
ਕੋਰੋਨਾ ਦੇ ਪ੍ਰਕੋਪ 'ਚ ਦਿੱਲੀ ਵਿਚ DRDO ਦੁਆਰਾ ਸਰਦਾਰ ਪਟੇਲ ਕੋਵਿਡ ਹਸਪਤਾਲ ਬਣਾਇਆ ਗਿਆ ਹੈ। ਇਥੇ ਹੁਣ 500 ਬੈੱਡ ਸ਼ੁਰੂ ਕੀਤੇ ਗਏ ਹਨ, ਜਿਸ ਵਿਚੋਂ 250 ਬੈੱਡ ਭਰ ਗਏ ਹਨ। ਇਥੇ ਆਕਸੀਜਨ ਦੇ ਨਾਲ ਨਾਲ ਏਅਰ ਕੰਡੀਸ਼ਨਰ ਦੀ ਸੁਵਿਧਾ ਵੀ ਹੈ।
ਦਿੱਲੀ 'ਚ ਬੈੱਡਸ ਦਾ ਤਾਜਾ ਹਾਲ
ਦਿੱਲੀ ਸਰਕਾਰ ਦੀ ਵੈੱਬਸਾਈਟ ਦੇ ਮੁਤਾਬਕ, ਹੁਣ ਦਿੱਲੀ 'ਚ 18130 ਬੈੱਡਸ ਹਨ, ਇਨ੍ਹਾਂ ਵਿਚੋਂ 15104 ਭਰ ਗਏ ਹਨ। ਉਥੇ ਹੀ ਜੇ ਆਈਸੀਯੂ ਦੀ ਗੱਲ ਕਰੀਏ ਤਾਂ ਕੁੱਲ 4206 ਵਿਚੋਂ 4105 ਭਰੇ ਗਏ ਹਨ।