ਕਦੋਂ ਖਤਮ ਹੋਵੇਗਾ ਦਿੱਲੀ 'ਚ ਆਕਸੀਜਨ ਦਾ ਸੰਕਟ? ਹੁਣ ਨਰਸਿੰਗ ਹੋਮ, ਹਸਪਤਾਲ ਪਹੁੰਚੇ HC

ਦੇਸ਼ ਦੀ ਰਾਜਧਾਨੀ ਦਿੱਲੀ ਇਸ ਸਮੇਂ ਕੋਰੋਨਾ ਦੇ ਕਹਿਰ ਨਾਲ ਜੂਝ ਰਿਹਾ ਹੈ। ਹਰ ਦਿਨ ਹਜਾਰਾ ਦੀ ਗਿਣਤੀ...............

ਦੇਸ਼ ਦੀ ਰਾਜਧਾਨੀ ਦਿੱਲੀ  ਇਸ ਸਮੇਂ ਕੋਰੋਨਾ ਦੇ ਕਹਿਰ ਨਾਲ ਜੂਝ ਰਿਹਾ ਹੈ। ਹਰ ਦਿਨ ਹਜਾਰਾ ਦੀ ਗਿਣਤੀ ਵਿਚ ਨਵੇਂ ਕੇਸ ਸਾਹਮਣੇ ਆ ਰਹੇ ਹਨ। ਕਈ ਮੌਤਾਂ ਰੋਜ ਹੋ ਰਹੀਆ ਹਨ। ਕੋਰੋਨਾ ਦਾ ਕਹਿਰ ਇਸ ਸਮੇਂ ਵੱਡਾ ਸੰਕਟ ਹੈ। ਆਕਸੀਜਨ ਦੀ ਕਮੀ, ਦੀ ਗੁਹਾਰ ਹਸਪਤਾਲ ਵਾਰ ਵਾਰ ਲਗਾ ਰਹੇ ਹਨ। 

ਸੋਮਵਾਰ ਨੂੰ ਵੀ ਦਿੱਲੀ ਵਿਚ ਇਹ ਸਥਿਤੀ ਰਹੀ ਹੈ। ਲਾਲਪਤ ਨਗਰ ਦੇ IBS ਹਸਪਤਾਲ ਵਿਚ ਆਕਸੀਜਨ ਦੀ ਕਮੀ ਹੋ ਗਈ ਹੈ। ਐਮਰਜੈਂਸੀ ਦੇ ਹਾਲਾਤ ਵਿਚ ਦਿੱਲੀ ਸਰਕਾਰ ਦੁਆਰਾ 10 ਆਕਸੀਜਨ ਸਿੰਲਡਰ ਭੇਜੇ ਗਏ। ਹਸਪਤਾਲ ਦੇ ਮੁਤਾਬਿਕ, ਕੁੱਲ 37 ਮਰੀਜ ਆਕਸੀਜਨ ਸਪੋਟ ਉਤੇ ਸਨ।

ਨਰਸਿੰਗ ਹੋਮ ਨੇ ਲਗਾਈ ਕੋਰਟ ਨੂੰ ਗੁਹਾਰ
ਦਿੱਲੀ ਦੇ ਹਸਪਤਾਲ ਦੇ ਨਾਲ ਹੀ ਨਰਸਿੰਗ ਹੋਮਸ ਦੇ ਵੱਲੋਂ ਵੀ ਹਾਈ ਕੋਰਟ ਵੱਲ ਗੁਹਾਰ ਲਗਾਈ ਗਈ ਹੈ। ਨਰਸਿੰਗ ਹੋਮਸ ਦਾ ਕਹਿਣਾ ਹੈ ਕਿ ਸਰਕਾਰ ਵੱਡੇ ਹਸਪਤਾਲਾਂ ਉਤੇ ਧਿਆਨ ਦੇ ਰਹੀ ਹੈ। ਕਈ ਨਰਸਿੰਗ ਹੋਮਸ ਵਿਚ ਆਕਸੀਜਨ ਦੀ ਕਮੀ ਹੈ, ਇਨ੍ਹਾਂ ਹਾਲਾਤਾ ਵਿਚ ਹਰ ਹਸਪਤਾਲ ਨੂੰ ਪੂਰੀ ਆਕਸੀਜਨ ਮਿਲਣੀ ਚਾਹੀਦੀ ਹੈ।

 ਖਤਮ ਨਹੀਂ ਹੋ ਰਿਹਾ ਦਿੱਲੀ ਦਾ ਸੰਕਟ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਲੋਕ ਕਈ ਰਾਜਾਂ ਤੋਂ ਇਲਾਜ ਕਰਵਾਨ ਆਉਦੇ ਹਨ। ਪਿਛਲੇ ਕਈ ਦਿਨਾਂ ਵਿਚ ਆਕਸੀਜਨ ਦੀ ਕਿਲਤ ਨਾਲ ਕਈ ਹਸਪਤਾਲ ਜੂਝ ਰਹੇ ਹਨ। ਇਸ ਕਾਰਨ ਕਈ ਮਰੀਜਾਂ ਦੀ ਜਾਨ ਚੱਲੀ ਗਈ ਹੈ। ਪਰ ਹਾਲਤ ਵਿਚ ਕੋਈ ਸੁਧਾਰ ਨਹੀ ਆਇਆ ਹੈ।

 ਦਿਲੀ ਦੇ ਕਈ ਹਸਪਤਾਲਾਂ ਆਕਸੀਜਨ ਦੀ ਸਪਲਾਈ ਹਾਈ ਕੋਰਟ ਵੱਲ ਰੁਖ ਕਰ ਰਹੇ ਹਨ। ਦਿੱਲੀ ਸਰਕਾਰ ਦੀ ਅਪੀਲ ਦੇ ਬਾਅਦ ਕੇਂਦਰ ਸਰਕਾਰ ਨੇ ਆਕਸੀਜਨ ਦਾ ਕੋਟਾ ਵੀ ਵਧਾਇਆ ਹੈ। ਪਰ ਜਿਨ੍ਹਾਂ ਕੋਟਾ ਵਧਾਇਆ ਜਾ ਰਿਹਾ ਹੈ ਪਰ ਉਨੀ ਆਕਸੀਜਨ ਮਿਲ ਨਹੀਂ ਰਹੀ ਹੈ।  

Get the latest update about ibs hospital, check out more about ture scoop, true scoop news, high court appeal & india

Like us on Facebook or follow us on Twitter for more updates.