ਹੜਤਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਸਰਕਾਰ ਦੀ ਸਖ਼ਤ ਚਿਤਾਵਨੀ, ਭੁਗਤਣਾ ਪਵੇਗਾ ਖਾਮਿਆਜ਼ਾ

ਸਰਕਾਰ ਦੀਆਂ ਨੀਤੀਆਂ ਵਿਰੁੱਧ ਅੱਜ ਭਾਰਤ ਬੰਦ ਹੈ। ਇਸ ਹੜਤਾਲ ਨਾਲ ਬੈਂਕਾਂ 'ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ। 10 ਕੇਂਦਰੀ ਟਰੇਡ ਯੂਨੀਅਨਾਂ...

ਨਵੀਂ ਦਿੱਲੀ— ਸਰਕਾਰ ਦੀਆਂ ਨੀਤੀਆਂ ਵਿਰੁੱਧ ਅੱਜ ਭਾਰਤ ਬੰਦ ਹੈ। ਇਸ ਹੜਤਾਲ ਨਾਲ ਬੈਂਕਾਂ 'ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ। 10 ਕੇਂਦਰੀ ਟਰੇਡ ਯੂਨੀਅਨਾਂ ਨੇ ਬੁੱਧਵਾਰ ਨੂੰ 'ਭਾਰਤ ਬੰਦ' ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਅੱਜ ਹੜਤਾਲ 'ਚ ਸ਼ਾਮਲ ਹੋਏ ਤਾਂ ਉਨ੍ਹਾਂ ਨੂੰ ਇਸ ਦਾ 'ਨਤੀਜਾ' ਭੁਗਤਣਾ ਪਵੇਗਾ।

ਵੱਡਾ ਐਲਾਨ : ਨਵੇਂ ਸਾਲ ਦਾ ਪਹਿਲਾ ਭਾਰਤ ਬੰਦ, ਜਾਣੋ ਕੀ ਨੇ ਕਾਰਨ?

ਕੇਂਦਰ ਸਰਕਾਰ ਦੀਆਂ ਨੀਤੀਆਂ ਜਿਵੇਂ ਕਿਰਤ ਸੁਧਾਰਾਂ, ਸਿੱਧਾ ਵਿਦੇਸ਼ੀ ਨਿਵੇਸ਼ ਅਤੇ ਨਿੱਜੀਕਰਨ ਵਿਰੁੱਧ ਕੇਂਦਰੀ ਟਰੇਡ ਯੂਨੀਅਨਾਂ ਨੇ ਹੜਤਾਲ ਕਰਨ ਦਾ ਸੱਦਾ ਦਿੱਤਾ ਹੈ। ਅਮਲਾ ਮੰਤਰਾਲਾ ਵੱਲੋਂ ਜਾਰੀ ਆਦੇਸ਼ 'ਚ ਮੁਲਾਜ਼ਮਾਂ ਨੂੰ ਇਹ ਚਿਤਾਵਨੀ ਦਿੰਦੇ ਹੋਏ ਹੜਤਾਲ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਮੁਲਾਜ਼ਮ ਹੜਤਾਲ 'ਤੇ ਜਾਂਦਾ ਹੈ ਤਾਂ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਉਸ ਦੀ ਤਨਖਾਹ 'ਚ ਕਟੌਤੀ ਤੋਂ ਇਲਾਵਾ ਉਸ ਦੇ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਕੱਲ੍ਹ ਭਾਰਤ ਰਹੇਗਾ ਬੰਦ, ਹੜਤਾਲ 'ਤੇ ਰਹਿ ਸਕਦੇ ਨੇ 25 ਕਰੋੜ ਬੈਂਕ ਕਰਮਚਾਰੀ!!

Department of Personnel and Training (DoPT) ਨੇ ਸਾਰੇ ਕੇਂਦਰੀ ਮੁਲਾਜ਼ਮਾਂ ਨੇ ਹੜਤਾਲ 'ਚ ਸ਼ਾਮਲ ਨਾ ਹੋਣ ਦਾ ਆਦੇਸ਼ ਦਿੱਤਾ ਹੈ। ਬੁੱਧਵਾਰ ਨੂੰ ਕਿਸੇ ਵੀ ਮੁਲਾਜ਼ਮ ਨੂੰ ਅਚਾਨਕ ਜ਼ਰੂਰੀ ਛੁੱਟੀ ਨਾ ਲੈਣ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਦੇਸ਼ ਪੱਧਰੀ ਹੜਤਾਲ 'ਚ ਆਲ ਇੰਡੀਆ ਬੈਂਕ ਮੁਲਾਜ਼ਮ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ, ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਆੱਫ਼ ਇੰਡੀਆ, ਇੰਡੀਅਨ ਨੈਸ਼ਨਲ ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਭਾਰਤੀ ਰਾਸ਼ਟਰੀ ਬੈਂਕ ਅਧਿਕਾਰੀ ਕਾਂਗਰਸ ਤੇ ਬੈਂਕ ਕਰਮਚਾਰੀ ਸੈਨਾ ਮਹਾਂਸੰਘ ਜਿਹੀਆਂ ਬੈਂਕ ਯੂਨੀਅਨਾਂ ਸ਼ਾਮਲ ਹੋਣਗੀਆਂ।

Get the latest update about DoPT, check out more about News In Punjabi, Punjab News, Department of Personnel and Training & Employees Strike

Like us on Facebook or follow us on Twitter for more updates.