ਸਾਬਕਾ ਟੀਆਰਐਸ ਮੰਤਰੀ ਈ ਰਾਜੇਂਦਰ ਭਾਜਪਾ 'ਚ ਹੋਏ ਸ਼ਾਮਲ, ਮੁੱਖ ਮੰਤਰੀ ਤੋਂ ਨਾਰਾਜ਼ ਚੱਲ ਰਹੇ ਸਨ

ਤੇਲੰਗਾਨਾ ਰਾਸ਼ਟਰ ਸੰਮਤੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਤੇਲੰਗਾਨਾ ਸਿਹਤ ਮੰਤਰੀ ਈ. ਰਾਜੇਂਦਰ ਸੂਤਰਾਂ...................

ਤੇਲੰਗਾਨਾ ਰਾਸ਼ਟਰ ਸੰਮਤੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਤੇਲੰਗਾਨਾ ਸਿਹਤ ਮੰਤਰੀ ਈ. ਰਾਜੇਂਦਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਕੁੱਝ ਸਮੇਂ ਲਈ ਮੁੱਖ ਮੰਤਰੀ ਤੋਂ ਨਾਰਾਜ਼ ਸਨ, ਉਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਉਹ ਅੱਜ ਦਿੱਲੀ ਵਿਚ ਭਾਜਪਾ ਦਫ਼ਤਰ ਵਿਖੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਜੀ ਕ੍ਰਿਸ਼ਨ ਰੈਡੀ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋਏ। ਰਾਜਿੰਦਰ ਤੋਂ ਇਲਾਵਾ ਕੁਝ ਹੋਰ ਟੀਆਰਐਸ ਆਗੂ ਵੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ।

ਕੀਤਾ ਗਿਆ ਸੀ ਮੰਤਰੀ ਮੰਡਲ ਤੋਂ ਬਾਹਰ 
ਸਾਬਕਾ ਟੀਆਰਐਸ ਮੰਤਰੀ ਰਾਜੇਂਦਰ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੁਝ ਦਿਨ ਪਹਿਲਾਂ ਉਸਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਵੀ ਦੇ ਦਿੱਤਾ ਸੀ। ਹਜ਼ੁਰਾਬਾਦ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਰਾਜੇਂਦਰ ਸੱਤਾਧਾਰੀ ਟੀਆਰਐਸ ਦੇ ਸੀਨੀਅਰ ਨੇਤਾਵਾਂ ਵਿਚੋਂ ਇਕ ਹਨ। ਉਸ ਨੇ ਕਿਹਾ, ਮੈਂ ਆਪਣਾ ਅਸਤੀਫ਼ਾ ਪੱਤਰ ਸਿੱਧੇ ਸਪੀਕਰ ਨੂੰ ਸੌਂਪਣਾ ਚਾਹੁੰਦਾ ਸੀ ਪਰ ਮੈਂ ਉਸ ਨੂੰ ਨਹੀਂ ਮਿਲ ਸਕਿਆ, ਇਸ ਲਈ ਇਨ੍ਹਾਂ ਹਾਲਾਤਾਂ ਵਿਚ ਮੈਨੂੰ ਆਪਣਾ ਅਸਤੀਫਾ ਵਿਧਾਨ ਸਭਾ ਸੈਕਟਰੀ ਨੂੰ ਸੌਂਪਣਾ ਪਿਆ। 

ਉਨ੍ਹਾਂ ਨੂੰ ਸ਼ੁੱਭ ਚਿੰਤਕਾਂ ਨੇ ਅਸਤੀਫ਼ਾ ਨਾਂ ਦੇਣ ਦੀ ਸਲਾਹ ਦਿੱਤੀ ਗਈ ਸੀ ਪਰ ਉਹਨਾਂ ਨੇ ਕਿਹਾ ਕਿ ਉਹ  ਜਿਹਾ ਕਰ ਰਹੇ ਹਨ, ਆਪਣੇ ਹਲਕੇ ਅਤੇ ਤੇਲੰਗਾਨਾ ਦੇ ਲੋਕਾਂ ਦੇ ਸਵੈ-ਮਾਣ ਲਈ। ਪਿਛਲੇ ਮਹੀਨੇ ਰਾਜਿੰਦਰ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਾਲਕੀ ਹੱਕ ਵਾਲੀਆ ਕੰਪਨੀਆਂ ਨੇ ਰਾਜਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ ਸੀ।

Get the latest update about Former, check out more about Telangana, Minister Etela Rajender, Joins Bjp & India News

Like us on Facebook or follow us on Twitter for more updates.