ਹੁਣ ਏਅਰ ਇੰਡੀਆ ਵੀ ਹੋਵੇਗਾ ਪੂਰੀ ਤਰ੍ਹਾਂ ਪ੍ਰਾਈਵੇਟ, ਮਿਲੀ ਭਾਰਤ ਸਰਕਾਰ ਵੱਲੋਂ ਮਨਜ਼ੂਰੀ

ਏਅਰ ਇੰਡੀਆ 'ਚ ਭਾਰਤ ਸਰਕਾਰ ਨੇ ਆਪਣੀ ਪੂਰੀ ਹਿੱਸੇਦਾਰੀ ਵੇਚਣ ਲਈ ਬੋਲੀਆਂ ...

ਨਵੀਂ ਦਿੱਲੀ — ਏਅਰ ਇੰਡੀਆ 'ਚ ਭਾਰਤ ਸਰਕਾਰ ਨੇ ਆਪਣੀ ਪੂਰੀ ਹਿੱਸੇਦਾਰੀ ਵੇਚਣ ਲਈ ਬੋਲੀਆਂ ਮੰਗੀਆਂ ਹਨ। ਬੋਲੀਆਂ ਲਾਉਣ ਦੀ ਆਖ਼ਰੀ ਤਰੀਕ 17 ਮਾਰਚ, 2020 ਹੈ।ਸਰਕਾਰ ਨੇ ਸਹਾਇਕ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ ਤੇ ਏਅਰਪੋਰਟ ਸਰਵਿਸ ਕੰਪਨੀ ਭਾਵ AISATS ਨੂੰ ਵੀ ਵੇਚਣ ਲਈ ਬੋਲੀਆਂ ਸੱਦੀਆਂ ਹਨ।ਦੱਸ ਦੱਈਏ ਕਿ ਇਸ ਤੋਂ ਪਹਿਲਾਂ ਇੱਛਾ ਦੇ ਪ੍ਰਗਟਾਵੇ ਦੇ ਖਰੜੇ ਨੂੰ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਮਨਜ਼ੂਰੀ ਦਿੱਤੀ ਗਈ ਸੀ ਤੇ ਇਸ ਮਹੀਨੇ ਦੇ ਆਖ਼ਰ ਤੱਕ ਇਸ ਨੂੰ ਜਾਰੀ ਕਰਨ ਦੀ ਗੱਲ ਵੀ ਨਿੱਕਲ ਕੇ ਸਾਹਮਣੇ ਆਈ ਸੀ।

ਏਅਰਟੈੱਲ ਦੇ ਯੂਜ਼ਰਸ ਲਈ ਖੁਸ਼ਖਬਰੀ, ਮਿਲ ਸਕਦੈ 4 ਲੱਖ ਦਾ ਜੀਵਨ ਬੀਮਾ

ਸ਼ਹਿਰੀ ਹਵਾਬਾਜ਼ੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਮੀਟਿੰਗ ਵਧੀਆ ਹੋਈ ਹੈ ਤੇ ਛੇਤੀ ਹੀ ਇਸ ਬਾਰੇ ਬਿਆਨ ਜਾਰੀ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਵੀ ਹਰਦੀਪ ਸਿੰਘ ਪੁਰੀ ਏਅਰ ਇੰਡੀਆ ਦੇ ਨਿਜੀਕਰਣ ਦੀ ਗੱਲ ਕਹਿ ਚੁੱਕੇ ਹਨ।ਉਨ੍ਹਾਂ ਪਹਿਲਾਂ ਆਖਿਆ ਸੀ ਕਿ ਕੁਝ ਸਮੇਂ ਤੋਂ ਏਅਰ ਇੰਡੀਆ ਦਾ ਕਰਜ਼ਾ ਵਧਦਾ ਜਾ ਰਿਹਾ ਹੈ, ਜਿਸ ਨੂੰ ਹੁਣ ਜਾਰੀ ਨਹੀਂ ਰੱਖਿਆ ਜਾ ਸਕਦਾ।ਏਅਰ ਇੰਡੀਆ ਦੀ ਦੇਣਦਾਰੀ ਹੁਣ ਵਧ ਕੇ 80,000 ਕਰੋੜ ਰੁਪਏ ਤੋਂ ਪਾਰ ਪੁੱਜ ਚੁੱਕੀ ਹੈ ਤੇ ਉਸ ਨੂੰ ਪਿਛਲੇ ਸਾਲ ਰੋਜ਼ਾਨਾ 22 ਤੋਂ 25 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਏਅਰ ਇੰਡੀਆ ਦੇ ਅਪਨਿਵੇਸ਼ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਤਦ ਕੰਪਨੀ ਨੂੰ ਖ਼ਰੀਦਣ ਲਈ ਕੋਈ ਖ਼ਰੀਦਦਾਰ ਸਾਹਮਣੇ ਨਹੀਂ ਆਇਆ ਸੀ।

Get the latest update about Approval, check out more about India Government, Fully Private, True Scoop News & Business News

Like us on Facebook or follow us on Twitter for more updates.