ਹਸਪਤਾਲ 'ਚ ਭਰਤੀ ਹੋਏ ਰਾਮ ਰਹੀਮ ਨੂੰ ਮਿਲਣ ਪਹੁੰਚੀ ਹਨੀਪ੍ਰੀਤ

ਜਬਰ ਜਨਾਹ ਮਾਮਲੇ ਵਿਚ ਸਜਾ ਭੁਗਤ ਰਹੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ.........

ਜਬਰ ਜਨਾਹ ਮਾਮਲੇ ਵਿਚ ਸਜਾ ਭੁਗਤ ਰਹੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਕੋਰੋਨਾ ਦੀ ਬਿਮਾਰੀ ਨਾਲ ਜੂਝ ਰਹੇ ਹਨ। ਤਬੀਅਤ ਵਿਗੜਨ ਉਤੇ ਡੇਰਾ ਦੇ ਪ੍ਰੁਮੁੱਖ ਇਸ ਸਮੇਂ ਸੁਨਾਰੀਆ ਜੇਲ ਤੋਂ ਪਹਿਲੇ ਰੋਹਤਕ ਪੀਜੀਆਈ ਅਤੇ ਫਿਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। 

ਹਸਪਤਾਲ ਵਿਚ ਭਰਤੀ ਰਾਮ ਰਹੀਮ ਨੂੰ ਮਿਲਣ ਵਾਸਤੇ ਸੋਮਵਾਰ ਨੂੰ ਹਨੀਪ੍ਰੀਤ ਹਸਪਤਾਲ ਪਹੁੰਚੀ। ਜਾਣਕਾਰੀ ਦੇ ਮੁਤਾਬਕ ਹਨੀਪ੍ਰੀਤ ਸੋਮਵਾਰ ਮਤਲਬ ਅੱਜ ਸਵੇਰੇ 8.30 ਵਜੇ ਦੇ ਕਰੀਬ ਹਸਪਤਾਲ ਪਹੁੰਚੀ ਸੀ।

ਹਨੀਪ੍ਰੀਤ ਨੇ ਰਾਮ ਰਹੀਮ ਨੂੰ ਮਿਲਣ ਲਈ ਆਪਣਾ ਕਾਰਡ ਵੀ ਬਣਾਇਆ ਹੈ। ਅਟੈਂਡੇਟ ਦੇ ਤੋਰ ਉਤੇ ਕਾਰਡ ਬਣਵਾਣ ਦੇ ਨਾਲ ਹੀ ਹਨੀਪ੍ਰੀਤ ਲਈ ਰੋਜ ਰਾਮ ਰਹੀਮ ਨੂੰ ਮਿਲਣ ਉਸਦੇ ਕਮਰੇ ਵਿਚ ਜਾਣ ਦਾ ਰਸਤਾ ਸਾਫ ਹੋ ਗਿਆ ਹੈ। ਜ਼ਿਕਰ ਯੋਗ ਹੈ ਕਿ ਜੇਲ੍ਹ ਵਿਚ ਬੰਦ ਰਾਮ ਰਹੀਮ ਨੇ ਪੇਟ ਵਿਚ ਦਰਦ ਦੀ ਸ਼ਿਕਾਇਤ ਕੀਤੀ ਸੀ। ਉਸ ਦੇ ਇਲਾਜ਼ ਲਈ ਹੀ ਉਸ ਨੂੰ ਹਸਪਤਾਲ ਲਜਾਇਆ ਗਿਆ ਹੈ। 

ਰੋਪਤਕ ਪੀਜੀਆਈ ਵਿਚ ਇਲਾਜ਼ ਦੇ ਦੌਰਾਨ ਹੀ ਸੀਟੀ ਸਕੈਨ ਅਤੇ ਹੋਰ ਟੈਸਟ ਕਰਵਾਏ ਗਏ। ਜਿਸ ਤੋਂ ਬਾਅਦ ਉਸਨੂੰ ਗੁਰੂਗ੍ਰਾਮ ਹਸਪਤਾਲ ਵਿਚ ਲਜਾਇਆ ਗਿਆ। ਹੁਣ ਇਲਾਜ਼ ਚੱਲ ਰਿਹਾ ਹੈ। ਜਾਣਕਾਰੀ ਦੇ ਮੁਤਾਬਿਕ ਰਾਮ ਰਹੀਮ ਨੂੰ ਬੀਪੀ ਅਤੇ ਸ਼ੂਗਰ ਦੀ ਬਿਮਾਰੀ ਹੈ। ਫਿਲਹਾਲ ਇਲਾਜ ਚੱਲ ਰਿਹਾ ਹੈ।   

Get the latest update about attendant card, check out more about true scoop, gurugram, haryana & honey preet

Like us on Facebook or follow us on Twitter for more updates.