ਕੋਰੋਨਾ ਵਾਇਰਸ ਦੀ ਵੈਕਸੀਨ ਹਾਸਲ ਕਰਨ 'ਚ ਹੋਰਾਂ ਦੇਸ਼ਾਂ ਤੋਂ ਪਛੜਿਆ ਭਾਰਤ

ਕੋਵਿਡ-19 ਮਹਾਮਾਰੀ ਭਾਰਤ ਵਿਚ ਨਵੇਂ ਸਿਰੇ ਤੋਂ ਤਬਾਹੀ ਮਚਾ ਰਹੀ ਹੈ। ਹਾਲਤ ਕਿੰਨੀ ਖ਼ਰਾਬ ਹੈ ਇ...

ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਭਾਰਤ ਵਿਚ ਨਵੇਂ ਸਿਰੇ ਤੋਂ ਤਬਾਹੀ ਮਚਾ ਰਹੀ ਹੈ। ਹਾਲਤ ਕਿੰਨੀ ਖ਼ਰਾਬ ਹੈ ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿਚ ਇਕੱਲੇ ਵੀਰਵਾਰ ਨੂੰ 2 ਲੱਖ 17 ਹਜ਼ਾਰ ਤੋਂ ਜ਼ਿਆਦਾ ਨਵੇਂ ਮਰੀਜ਼ ਸਾਹਮਣੇ ਆਏ ਹਨ। ਉਥੇ ਹੀ 1,100 ਤੋਂ ਜ਼ਿਆਦਾ ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ। ਉਥੇ ਹੀ, ਦੇਸ਼ ਵਿਚ ਹੁਣ ਤੱਕ ਤਕਰੀਬਨ 11.72 ਕਰੋੜ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਈ ਜਾ ਸਕੀ ਹੈ। ਪਰ ਦੁਨੀਆ ਦੇ ਕਈ ਦੇਸ਼ਾਂ ਨੇ ਭਾਰਤ ਦੇ ਮੁਕਾਬਲੇ ਆਪਣੀ ਆਬਾਦੀ ਦੇ ਵੱਡੇ ਹਿੱਸੇ ਨੂੰ ਨਾ ਸਿਰਫ ਟੀਕਾ ਲਗਾ ਦਿੱਤਾ ਹੈ ਸਗੋਂ ਵੱਡਾ ਭੰਡਾਰ ਵੀ ਤਿਆਰ ਕਰ ਲਿਆ ਹੈ। ਸਵਾਲ ਹੈ ਕਿ ਆਖਿਰ ਦੋ-ਦੋ ਵੈਕਸੀਨ ਦਾ ਉਤਪਾਦਨ ਕਰ ਕੇ ਵੀ ਭਾਰਤ ਪਛੜ ਕਿਉਂ ਗਿਆ ਹੈ? 

ਭਾਰਤ ਵੈਕਸੀਨ ਖਰੀਦਣ ਵਿਚ ਦੁਨੀਆ ਵਿਚ ਨੰਬਰ ਦੋ
ਭਾਰਤ ਕੁੱਲ 1.11 ਅਰਬ ਵੈਕਸੀਨ ਡੋਜ਼ ਖਰੀਦਣ ਵਾਲਾ ਹੈ ਪਰ ਇਸ ਵਿਚ 20.55 ਕਰੋੜ ਡੋਜ਼ ਦੀ ਹੀ ਖਰੀਦਾਰੀ ਹੋ ਚੁੱਕੀ ਹੈ ਜਦੋਂ ਕਿ ਅਜੇ 90.45 ਕਰੋੜ ਡੋਜ਼ ਖਰੀਦਣ ਦੀ ਸੰਭਾਵਨਾ ਹੈ। ਇਸ ਲਿਹਾਜ਼ ਨਾਲ ਵੇਖੀਏ ਤਾਂ ਦੁਨੀਆ ਵਿਚ ਸਿਰਫ ਅਮਰੀਕਾ ਹੀ ਅਜਿਹਾ ਦੇਸ਼ ਹੈ, ਜੋ ਭਾਰਤ ਤੋਂ ਜ਼ਿਆਦਾ 2.51 ਅਰਬ ਵੈਕਸੀਨ ਡੋਜ ਖਰੀਦਣ ਜਾ ਰਿਹਾ ਹੈ। ਉਸ ਨੇ 1.21 ਅਰਬ ਡੋਜ ਖਰੀਦ ਚੁੱਕਿਆ ਹੈ ਜਦੋਂ ਕਿ ਅਤੇ 1.30 ਅਰਬ ਡੋਜ਼ ਖਰੀਦਣ ਦੀ ਕੋਸ਼ਿਸ਼ ਵਿਚ ਹੈ।

ਪ੍ਰਤੀ ਵਿਅਕਤੀ ਵੈਕਸੀਨ ਡੋਜ਼ ਦੇ ਲਿਹਾਜ਼ ਨਾਲ ਟਾਪ 10 ਦੇਸ਼ਾਂ ਵਿਚ ਭਾਰਤ ਨਹੀਂ
ਇਹ ਅੰਕੜੇ 14 ਅਪ੍ਰੈਲ ਤੱਕ ਦੇ ਹਨ। ਉਸ ਦਿਨ ਤੱਕ ਉਪਲੱਬਧ ਵੈਕਸੀਨ ਦੇ ਲਿਹਾਜ਼ ਨਾਲ ਵੇਖੋ ਤਾਂ ਭਾਰਤ ਦੇ ਕੋਲ ਅਜੇ ਸਿਰਫ 20.55 ਲੱਖ ਹੀ ਉਪਲੱਬਧ ਹਨ। ਇਨ੍ਹਾਂ ਅੰਕੜਿਆਂ ਉੱਤੇ ਗੌਰ ਕਰੀਏ ਤਾਂ ਭਾਰਤ ਆਪਣੀ ਆਬਾਦੀ ਦੇ ਲਿਹਾਜ਼ ਨਾਲ ਪ੍ਰਤੀ ਵਿਅਕਤੀ 0.2 ਵੈਕਸੀਨ ਡੋਜ਼ ਹੀ ਖਰੀਦ ਪਾਇਆ ਹੈ। ਉਥੇ ਹੀ, ਕੈਨੇਡਾ ਆਪਣੇ ਹਰ ਨਾਗਰਿਕ ਲਈ 8.7 ਡੋਜ ਦੀ ਦਰ ਨਾਲ ਵੈਕਸੀਨ ਦਾ ਭੰਡਾਰ ਬਣਾ ਚੁੱਕਿਆ ਹੈ। 

ਜੇਕਰ ਇਸ ਮਾਮਲੇ ਦੁਨੀਆ ਦੇ ਟਾਪ 10 ਦੇਸ਼ਾਂ ਦੀ ਗੱਲ ਕਰੀਏ ਤਾਂ ਪ੍ਰਤੀ ਵਿਅਕਤੀ 7.3 ਡੋਜ਼ ਦੇ ਨਾਲ ਯੂਕੇ ਦੂਜੇ, 6.6 ਡੋਜ਼ ਦੇ ਨਾਲ ਨਿਊਜ਼ੀਲੈਂਡ ਤੀਸਰੇ, 5 ਡੋਜ਼ ਦੇ ਨਾਲ ਚੀਲੀ ਚੌਥੇ, 4.9 ਡੋਜ਼ ਦੇ ਨਾਲ ਆਸਟ੍ਰੇਲੀਆ ਪੰਜਵੇਂ, 4.6 ਡੋਜ਼ ਦੇ ਨਾਲ ਯੂਰਪੀ ਯੂਨੀਅਨ (30 ਤੋਂ ਜ਼ਿਆਦਾ ਦੇਸ਼ਾਂ ਦਾ ਸੰਗਠਨ) 6ਵੇਂ, 4 ਡੋਜ਼ ਦੇ ਨਾਲ ਅਮਰੀਕਾ ਸੱਤਵੇਂ, 3.1 ਡੋਜ ਦੇ ਨਾਲ ਇਜ਼ਰਾਇਲ ਅੱਠਵੇਂ, 2.8 ਡੋਜ਼ ਦੇ ਨਾਲ ਸਵਿਟਜ਼ਰਲੈਂਡ ਨੌਵੇਂ ਜਦੋਂ ਕਿ 2.6 ਡੋਜ਼ ਦੇ ਨਾਲ ਦੱਖਣੀ ਕੋਰੀਆ 10ਵੇਂ ਨੰਬਰ ਉੱਤੇ ਹੈ। ਯਾਨੀ ਭਾਰਤ ਦਾ ਟਾਪ 10 ਦੇਸ਼ਾਂ ਵਿਚ ਕਿਤੇ ਸਥਾਨ ਨਹੀਂ ਹੈ। 

ਦੋ ਵੈਕਸੀਨ ਦਾ ਉਤਪਾਦਨ, ਫਿਰ ਵੀ ਪਿੱਛੜੇ ਕਿਉਂ?
ਹੁਣ ਸਵਾਲ ਉੱਠਦਾ ਹੈ ਕਿ ਅਖੀਰ ਜਦੋਂ ਭਾਰਤ ਦੁਨੀਆ ਦਾ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਦੇਸ਼ ਹੈ ਅਤੇ ਸਾਡੇ ਕੋਲ ਸੀਰਮ ਇੰਸਟੀਚਿਊਟ ਵਰਗੀ ਵੱਡੀ ਵੈਕਸੀਨ ਉਤਪਾਦਕ ਕੰਪਨੀ ਹੈ ਤਾਂ ਫਿਰ ਅਸੀਂ ਇੰਨੇ ਪਿੱਛੜ ਕਿਉਂ ਗਏ? ਸਾਡੇ ਇੱਥੇ ਭਾਰਤੀ ਆਯੁਰਵਿਗਿਆਨ ਅਨੁੰਸਧਾਨ ਪਰਿਸ਼ਦ (ICMR)  ਅਤੇ ਭਾਰਤ ਬਾਇਓਟੈੱਕ ਦੀ ਵਿਕਸਿਤ ਕੋਵੈਕਸੀਨ (Covaxin) ਅਤੇ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜੇਨੇਕਾ ਤੋਂ ਵਿਕਸਿਤ ਕੋਵਿਸ਼ੀਲਡ (Covishield) ਦਾ ਉਤਪਾਦਨ ਵੀ ਹੋ ਰਿਹਾ ਹੈ।

ਅਜਿਹੇ ਵਿਚ ਇਹ ਸਵਾਲ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿ ਭਾਰਤ ਪਿੱਛੜਿਆਂ ਕਿਵੇਂ। ਹਾਲਾਂਕਿ ਇਸ ਸਵਾਲ ਦਾ ਜਵਾਬ ਲੱਭਦੇ ਵੇਲੇ ਦੋ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ, ਪਹਿਲੀ ਇਹ ਕਿ ਸਾਡੇ ਦੇਸ਼ ਦੀ ਆਬਾਦੀ ਯੂਰਪ ਤੇ ਅਮਰੀਕੇ ਦੇ ਵੱਡੇ ਤੋਂ ਵੱਡੇ ਦੇਸ਼ ਦੇ ਮੁਕਾਬਲੇ ਵੀ ਕਿਤੇ ਜ਼ਿਆਦਾ ਹੈ ਤੇ ਦੂਜੀ ਕਿ ਭਾਰਤ ਨੇ ਕੋਵੈਕਸੀਨ ਮੈਤ੍ਰੀ ਦੇ ਤਹਿਤ ਦੁਨੀਆ ਦੇ 50 ਤੋਂ ਜ਼ਿਆਦਾ ਦੇਸ਼ਾਂ ਨੂੰ ਵੈਕਸੀਨ ਮੁਹੱਈਆ ਕਰਵਾਈ ਹੈ, ਜਿਸ ਨਾਲ ਕਰੋੜ ਡੋਜ਼ ਤਾਂ ਫਰੀ ਵਿਚ ਹੀ ਦੇ ਦਿੱਤੇ ਗਏ ਹਨ।

Get the latest update about Truescoop News, check out more about Truescoop, per capita, India & dose

Like us on Facebook or follow us on Twitter for more updates.