ਭਾਰਤ ਦੀ ਇਤਿਹਾਸਕ ਜਿੱਤ : 'ਚੰਦਰਯਾਨ 2' ਨੂੰ ਚੰਨ ਦੇ ਸੈੱਲ 'ਚ ਪਹੁੰਚਾਉਣ 'ਚ ਇਸਰੋ ਹੋਇਆ ਸਫਲ

ਚੰਦਰਯਾਨ 2 ਮੰਗਲਵਾਰ ਸਵੇਰੇ 9.02 ਵਜੇ ਚੰਦਰਮਾ ਦੇ ਸੈੱਲ 'ਚ ਪਹੁੰਚ ਗਿਆ ਹੈ। ਇੰਝ ਕਰਕੇ ਭਾਰਤ ਨੇ ਪੁਲਾੜ 'ਚ ਇਕ ਹੋਰ ਇਤਿਹਾਸਲ ਜਿੱਤ ਹਾਸਲ ਕਰ ਲਈ ਹੈ। ਚੰਦਰਯਾਨ ਨੇ ਕਰੀਬ 9:30 ਵਜੇ ਚੰਨ ਦੇ ਲੌਂਚਰ...

ਨਵੀਂ ਦਿੱਲੀ— ਚੰਦਰਯਾਨ 2 ਮੰਗਲਵਾਰ ਸਵੇਰੇ 9.02 ਵਜੇ ਚੰਦਰਮਾ ਦੇ ਸੈੱਲ 'ਚ ਪਹੁੰਚ ਗਿਆ ਹੈ। ਇੰਝ ਕਰਕੇ ਭਾਰਤ ਨੇ ਪੁਲਾੜ 'ਚ ਇਕ ਹੋਰ ਇਤਿਹਾਸਲ ਜਿੱਤ ਹਾਸਲ ਕਰ ਲਈ ਹੈ। ਚੰਦਰਯਾਨ ਨੇ ਕਰੀਬ 9:30 ਵਜੇ ਚੰਨ ਦੇ ਲੌਂਚਰ ਆਰਬਿਟ 'ਚ ਐਂਟਰੀ ਕੀਤੀ। ਚੰਦਰਯਾਨ-2 ਚੰਨ ਦੀ ਸਤ੍ਹਾ 'ਤੇ 7 ਸਤੰਬਰ ਨੂੰ ਉਤਰੇਗਾ। ਇਸ ਗੱਲ ਦੀ ਜਾਣਕਾਰੀ ਇਸਰੋ ਨੇ ਦਿੱਤੀ ਹੈ। ਇਸਰੋ ਦੇ ਮੁਖੀ ਕੇ. ਸਿਵਨ ਨੇ ਚੰਦਰਯਾਨ-2 ਦੇ ਚੰਨ ਦੇ ਸੈਲ 'ਚ ਪਹੁੰਚਣ ਦੀ ਪ੍ਰਕਿਰਿਆ ਬਾਰੇ ਦੱਸਿਆ ਸੀ ਕਿ ਕਿਵੇਂ ਇਹ ਚੁਣੌਤੀਪੂਰਨ ਕਾਰਜ ਨੂੰ ਅੰਜ਼ਾਮ ਦਿੱਤਾ ਜਾਵੇਗਾ। ਇਸਰੋ ਦੇ ਲਈ ਇਹ ਪ੍ਰਾਪਤੀ ਮੀਲ ਦਾ ਪੱਥਰ ਸਾਬਤ ਹੋਈ।

ਆਖ਼ਰ Excise Department ਕਿਉਂ ਪੁੱਜਿਆ Peddlers

ਚੰਦਰਯਾਨ-2 ਨੂੰ ਸ੍ਰੀਹਰੀਕੋਟਾ ਤੋਂ ਲੌਂਚ ਕੀਤਾ ਗਿਆ ਸੀ। ਇਸ ਨੂੰ ਤਿੰਨ ਹਿੱਸਿਆਂ 'ਚ ਪਹਿਲਾ ਆਰਬਿਟਰ, ਜੋ ਚੰਨ ਦੇ ਸੈੱਲ 'ਚ ਪਹੁੰਚੇਗਾ, ਦੂਜਾ ਲੈਂਡਰ ਹੈ ਹੋ ਚੰਨ ਦੇ ਸਤ੍ਹਾ 'ਤੇ ਉਤਰੇਗਾ ਅਤੇ ਤੀਜਾ ਹਿੱਸਾ ਹੈ ਰੋਵਰ ਜੋ ਚੰਨ ਦੀ ਸਤ੍ਹਾ 'ਤੇ ਘੁੰਮੇਗਾ 'ਚ ਵੰਡਿਆ ਜਾਵੇਗਾ। ਹੁਣ ਜਾਣੋ ਇਸ ਮਿਸ਼ਨ ਦੀ ਖਾਸੀਅਤ ਕੀ ਹੈ। 13 ਭਾਰਤੀ ਪੇਲੋਡ ਚੋਂ ਆਰਬਿਟ 'ਤੇ ਅੱਠ, ਲੈਂਡਰ 'ਤੇ ਤਿੰਨ ਅਤੇ ਰੋਵਰ 'ਤਟ ਦੋ ਪੇਲੋਡ ਅਤੇ ਨਾਸਾ ਦਾ ਇਕ ਪੈਸਿਵ ਐਕਸਪੈਰੀਮੈਂਟ ਹੋਵੇਗਾ। ਇਸ ਮਿਸ਼ਨ ਦਾ ਕੁੱਲ ਵਜ਼ਨ 3.8 ਟਨ ਹੋਵੇਗਾ। ਇਸ ਦੇ ਤਿੰਨ ਮਾਡਿਊਲ ਆਰਬਿਟ, ਲੈਂਡਰ ਅਤੇ ਰੋਵਰ ਹਨ। ਚੰਦਰਯਾਨ-2 ਨੂੰ ਚੰਨ 'ਤੇ ਪਹੁੰਚਣ ਲਈ 48 ਦਿਨ ਲੱਗਣਗੈ।

Get the latest update about Trending News, check out more about News In Punjabi, True Scoop News, Chandrayaan 2 & Sriharikota

Like us on Facebook or follow us on Twitter for more updates.