ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦੀ ਮਾਰ, ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ 268 ਰੁਪਏ ਦਾ ਵਾਧਾ

ਰਾਜਧਾਨੀ ਦਿੱਲੀ ਵਿਚ ਲੋਕਾਂ ਦੀਆਂ ਜੇਬਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ। ਵਪਾਰਕ ਮੰਤਵਾਂ ਲਈ ਵਰਤੇ ਜਾਣ.....

ਰਾਜਧਾਨੀ ਦਿੱਲੀ ਵਿਚ ਲੋਕਾਂ ਦੀਆਂ ਜੇਬਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ। ਵਪਾਰਕ ਮੰਤਵਾਂ ਲਈ ਵਰਤੇ ਜਾਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਸੋਮਵਾਰ ਤੋਂ 266 ਰੁਪਏ ਵਧ ਗਈ ਹੈ। ਹੁਣ ਦਿੱਲੀ ਵਿਚ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 1734 ਤੋਂ ਵਧ ਕੇ 2000.50 ਰੁਪਏ ਹੋ ਗਈ ਹੈ। ਹਾਲਾਂਕਿ ਘਰੇਲੂ ਕੰਮਾਂ ਲਈ ਖਰੀਦੇ ਜਾਣ ਵਾਲੇ ਸਿਲੰਡਰਾਂ ਦੀ ਕੀਮਤ ਨਹੀਂ ਵਧੀ ਹੈ।

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ
ਰਸੋਈ ਗੈਸ ਦੀਆਂ ਕੀਮਤਾਂ ਵਧਣ ਦੇ ਨਾਲ-ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਭਖ ਰਹੀਆਂ ਹਨ। ਸਰਕਾਰੀ ਤੇਲ ਕੰਪਨੀਆਂ ਦੀ ਤਰਫੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਪੰਜਵੇਂ ਦਿਨ ਵੀ ਵਾਧਾ ਹੋਇਆ ਹੈ। ਅੱਜ ਡੀਜ਼ਲ ਦੀ ਕੀਮਤ ਵਿੱਚ 34 ਤੋਂ 39 ਪੈਸੇ ਦਾ ਵਾਧਾ ਹੋਇਆ ਹੈ, ਜਦੋਂ ਕਿ ਪੈਟਰੋਲ ਦੀ ਕੀਮਤ ਵਿਚ 31 ਤੋਂ 35 ਪੈਸੇ ਦਾ ਵਾਧਾ ਹੋਇਆ ਹੈ। ਦਿੱਲੀ ਸਮੇਤ ਕਈ ਸੂਬਿਆਂ 'ਚ ਇਸ ਦੀ ਕੀਮਤ 100 ਰੁਪਏ ਤੋਂ ਉੱਪਰ ਪਹੁੰਚ ਗਈ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 109.69 ਰੁਪਏ ਜਦਕਿ ਡੀਜ਼ਲ ਦੀ ਕੀਮਤ 98.42 ਰੁਪਏ ਪ੍ਰਤੀ ਲੀਟਰ ਹੈ। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਆਦਮੀ ਦੀ ਆਮਦਨ ਪ੍ਰਭਾਵਿਤ ਹੋ ਰਹੀ ਹੈ।

Get the latest update about lpg, check out more about truescoop news, business, commercial cylinders & lpg cylinders

Like us on Facebook or follow us on Twitter for more updates.