ਵਿਆਹ ਵਿਚ ਆਇਆ ਕੋਰੋਨਾ ਪਾਜ਼ੇਟਿਵ ਸ਼ਖਸ, ਲਾੜੇ ਨਾਲ ਖਿਚਵਾਉਦਾ ਰਿਹਾ ਫੋਟੋ, ਹੁਣ ਪੂਰਾ ਪਿੰਡ ਸੀਲ

ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨੇ ਦੇਸ਼ ਵਿਚ ਕੋਹਰਾਮ ਮਚਾਇਆ ਹੋਇਆ ਹੈ। ਹਸਪਤਾਲ................

ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨੇ ਦੇਸ਼ ਵਿਚ ਕੋਹਰਾਮ ਮਚਾਇਆ ਹੋਇਆ ਹੈ। ਹਸਪਤਾਲ ਤੋਂ ਲੈਕੇ ਸ਼ਮਸ਼ਾਨ ਘਾਟ ਤੱਕ ਕੋਰੋਨਾ ਨਾਲ ਮਰਨ ਵਾਲਿਆ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸਦੇ ਬਾਵਜੂਦ ਕੁੱਝ ਲੋਕ ਲਾਪਰਵਾਈ ਵਰਤ ਰਹੇ ਹਨ। ਇਸੀ ਤਰ੍ਹਾਂ ਦਾ ਇਕ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਦੀ ਗਲਤੀ ਨਾਲ ਪੂਰਾ ਪਿੰਡ ਸਜ਼ਾ ਭੁਗਤ ਰਿਹਾ ਹੈ।

ਨਿਵਾੜੀ ਜ਼ਿਲੇ ਵਿਚ ਇਕ ਪਿੰਡ ਵਿਚ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਪਾਜ਼ੇਟਿਵ ਹੋਣ ਦੇ ਬਾਅਦ ਵੀ ਖੁਦ ਨੂੰ ਲਕਾਉਦਾ ਰਿਹਾ ਅਤੇ ਪੂਰੇ ਪਿੰਡ ਵਿਚ ਵਿਆਹ 'ਚ ਘੰਮਦਾ ਰਿਹਾ।  ਇਸ ਸ਼ਖਸ ਦੇ ਕਾਰਨ ਪਿੰਡ ਦੇ ਤਿੰਨ ਦਰਜਨ ਲੋਕ ਕੋਰੋਨਾ ਪਾਜ਼ੇਟਿਵ ਹੋ ਗਏ। ਕਈਆ ਦੀ ਹਾਲਤ ਗੰਭੀਰ ਹੈ। 

ਜਦ ਇਸ ਮਾਮਲੇ ਦੀ ਜਾਣਕਾਰੀ ਜ਼ਿਲਾ ਪ੍ਰਸ਼ਾਸਨ ਨੂੰ ਹੋਈ ਪੂਰੇ ਪਿੰਡ ਨੂੰ ਰੈੱਡ ਜੋਨ ਘੋਸ਼ਿਤ ਕਰ ਸੀਲ ਕਪ ਦਿਤਾ ਗਿਆ। ਹੁਣ ਪਿੰਡ ਦੇ ਅੰਦਰ ਬਾਹਰ ਆਣ ਉਤੇ ਰੋਕ ਲਗਾ ਦਿਤੀ ਗਈ ਹੈ।  ਪਿੰਡ ਵਿਚ ਐਲਾਨ ਕੀਤਾ ਗਿਆ ਹੈ ਕਿ ਹਰ ਵਿਅਕਤੀ ਆਪਣੇ ਘਰ ਵਿਚ ਹੀ ਰਹੇ।

ਇਸ ਤੋਂ ਬਾਅਦ ਸਿਹਤ ਮਹਿਕਮੇ ਵਿਚ ਹਾਲ ਬੇਹਾਲ ਹੋ ਗਿਆ, ਇਸ ਦੌਰਾਨ ਡਾਕਟਰ ਘਰ ਘਰ ਜਾ ਦੇ ਲੋਕਾ ਦੀ ਜਾਂਚ ਕਰ ਰਹੇ ਹਨ। ਉਥੇ ਹੀ ਪੁਲਸ ਨੇ ਕੋਰੋਨਾ ਫੈਲਾਣ ਵਾਲੇ ਨੋਜਵਾਨ ਅਤੇ ਚੋਰੀ ਵਿਆਹ ਕਰਨ ਵਾਲੇ 3 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

 ਇਹ ਮਾਮਲਾ ਲੁਹਰਗੁਵਾ ਪਿੰਡ ਦਾ ਹੈ, ਇਥੇ 24 ਸਾਲ ਦਾ ਨੋਜਵਾਨ 27 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਆਇਆ। ਇਸ ਤੋਂ ਬਾਅਦ ਵੀ ਉਸ ਨੇ ਖੁਦ ਨੂੰ ਨਾ ਤਾ ਆਈਸੋਲੇਟ ਕੀਤਾ ਅਤੇ ਨਾਲ ਹੀ ਇਹ ਸੂਚਨਾ ਵੀ ਸਭ ਤੋਂ ਲੁਕਾਂ ਲਈ। ਫਿਰ 29 ਤਾਰੀਕ ਨੂੰ ਵਿਆਹ ਵਿਚ ਸ਼ਾਮਿਲ ਹੋ ਗਿਆ।

 ਅੱਗਲੇ ਦਿਨ 30 ਅਪ੍ਰੈਲ ਨੂੰ ਬਾਰਤ ਵਿਚ ਸ਼ਾਮਿਲ ਹੋਇਆ।  ਇਸ ਲਾਪਰਵਾਈ ਨਾਲ ਅੱਗਲੇ ਦਿਨ ਕਈ ਲੋਕ ਬਿਮਾਰ ਹੋ ਗਏ। ਜਾਂਚ ਦੇ ਬਾਅਦ 30 ਲੋਕ ਕੋਰੋਨਾ ਪਾਜ਼ੇਟਿਵ ਆਏ।
 

Get the latest update about infected, check out more about 30 people, true scoop news, madhya pradesh & covid19

Like us on Facebook or follow us on Twitter for more updates.