ਇਨਸਾਨੀਅਤ ਸ਼ਰਮਸਾਰ: MP ਦੇ ਹਸਪਤਾਲ ਦੇ ਗੇਟ 'ਤੇ ਤੜਫ-ਤੜਫ ਕੇ ਮਰ ਗਿਆ ਮਰੀਜ਼, ਨਹੀਂ ਮਿਲਿਆ ਬੈੱਡ

ਮੱਧ ਪ੍ਰਦੇਸ਼ ਵਿਚ ਰਤਲਾਮ ਦੇ ਮੈਡੀਕਲ ਕਾਲਜ ਵਿਚ ਮਨੁੱਖਤਾ ਫਿਰ ਸ਼ਰਮਸਾਰ ਹੋਈ ਹੈ। ਇਥੇ ਇਕ......

ਮੱਧ ਪ੍ਰਦੇਸ਼ ਵਿਚ ਰਤਲਾਮ ਦੇ ਮੈਡੀਕਲ ਕਾਲਜ  ਵਿਚ ਮਨੁੱਖਤਾ ਫਿਰ ਸ਼ਰਮਸਾਰ ਹੋਈ ਹੈ। ਇਥੇ ਇਕ ਮਰੀਜ਼ ਹਸਪਤਾਲ ਦੇ ਬਾਹਰ ਤੜਫ-ਤੜਫ ਕੇ ਮਰ ਗਿਆ, ਪਰ ਉਸ ਨੂੰ ਇਲਾਜ ਨਹੀਂ ਮਿਲਿਆ। ਗੇਟ ਉਤੇ ਮੌਜੂਦ ਸਿਕਓਰਿਟੀ ਗਾਰਡ, ਹਸਪਤਾਲ ਵਿਚ ਬੈੱਡ ਭਰੇ ਹੋਣ ਦੀ ਗੱਲ ਕਹਿ ਕੇ ਲੜਦਾ ਰਿਹਾ।

ਦਰਅਸਲ, ਆਲੋਟ ਦੇ ਕੋਲ ਇਕ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਤਬੀਅਤ ਖਰਾਬ ਹੋਣ ਤੇ ਪਰਿਵਾਰ ਵਾਲੇ ਮੈਡੀਕਲ ਕਾਲਜ ਲੈ ਕੇ ਪਹੁੰਚੇ ਸਨ। ਪਰ ਉਸ ਨੂੰ ਬੈੱਡ ਨਹੀਂ ਮਿਲਿਆ। ਮਰੀਜ਼ ਗੇਟ ਨੰਬਰ 2 ਦੇ ਸਾਹਮਣੇ ਘੰਟਿਆ ਤੱਕ ਤੜਪ ਦਾ ਰਿਹਾ। ਪਰਿਵਾਰ ਦੇ ਅਨੁਸਾਰ ਮਰੀਜ਼ ਦਾ ਆਕਸੀਜਨ ਲੈਵਲ ਬਹੁਤ ਘੱਟ ਸੀ। ਆਕਸੀਜਨ ਦੀ ਮੰਗ ਕਰਨ ਦੇ ਬਾਅਦ ਵੀ ਕਿਸੀ ਨੇ ਸੁਣੀ ਨਹੀਂ। ਅਤੇ ਮਰੀਜ਼ ਦੀ ਮੌਤ ਹੋ ਗਈ।

 ਇਸ ਪੂਰੀ ਘਟਨਾ ਨੂੰ ਸੋਸ਼ਲ ਮੀਡੀਆ ਉਤੇ ਖੂਬ ਵਾਈਰਲ ਕੀਤਾ ਗਿਆ। ਮੈਡੀਕਲ ਕਾਲਜ ਦੇ ਆਫਿਸਰ ਦਾ ਕਹਿਣਾ ਹੈ ਕਿ ਮਰੀਜ਼ ਦੀ ਤਬੀਅਤ ਕਾਫੀ ਖਰਾਬ ਸੀ, ਇਸ ਲਈ ਉਸ ਨੂੰ ਭਰਤੀ ਕਰ ਰਹੇ ਸੀ, ਜਦੋ ਤੱਕ ਡਾਕਟਰ ਅਤੇ ਨਰਸ ਹਸਪਤਾਲ ਤੋਂ ਬਾਹਰ ਆਏ, ਤਦ ਤੱਕ ਮਰੀਜ਼ ਦੀ ਮੌਤ ਹੋ ਗਈ ਸੀ।

 ਇਸਤੋਂ ਪਹਿਲਾ ਰਤਲਾਮ ਦੇ ਇਕ ਵਕੀਲ ਦੀ ਵੀ ਸੜਕ ਉਤੇ ਮੌਤ ਹੋ ਗਈ ਸੀ। ਪਰਿਵਾਰ ਵਾਲੇ ਹਸਪਤਾਲ ਵਿਚ ਭਰਤੀ ਕਰਵਾਣ ਲਈ ਭਟਕੇ ਦੇ ਰਹੇ ਸਨ। ਪਰ ਸਮੇਂ ਉਤੇ ਇਲਾਜ ਨਹੀਂ ਮਿਲ ਸਕਿਆ ਸੀ।

Get the latest update about patient died, check out more about india, true scoop, true scoop news & shortage of bed

Like us on Facebook or follow us on Twitter for more updates.