ਇਕ ਐਬੂਲੇਂਸ 'ਚ 22 ਕੋਰੋਨਾ ਮਰੀਜਾਂ ਦੇ ਸ਼ਵ, ਮਹਾਰਾਸ਼ਟਰ ਦੀ ਇਹ ਤਸਵੀਰ ਦਿਲ ਦਹਿਲਾ ਦੇਵੇਗੀ

ਕੋਰੋਨਾ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ। ਇਸੀ ਕਰਾਨ ਕਈਆਂ ਨੇ ਆਪਣੀ ਜਿੰਦਗੀ

ਕੋਰੋਨਾ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ। ਇਸੀ ਕਰਾਨ ਕਈਆਂ ਨੇ ਆਪਣੀ ਜਿੰਦਗੀ ਗਾਵਾ ਦਿੱਤੀਆਂ  ਹੈ। ਮਹਾਰਾਸ਼ਟਰ 'ਚ ਕੋਰੋਨਾ ਦੀ ਰਫਤਾਰ ਬਹੁਤ ਤੇਜੀ ਨਾਲ ਫੈਲ ਰਹੀ ਹੈ, ਜਿਸ ਕਾਰਨ ਕਈ ਮੌਤਾਂ ਹੋਈਆ। ਹਾਲਾਤ ਇਹ ਹਨ ਕਿ ਮਰੀਜਾਂ ਦੀਆ ਲਾਸ਼ਾ ਨੂੰ ਲੈ ਜਾਣ ਲਈ ਐਬੂਲੇਂਸ ਨਹਾਂ ਹਨ, ਇਸ ਲਈ ਇਕ ਐਬੂਲੇਂਸ 'ਚ ਦਰਜਨ ਲਾਸ਼ਾਂ ਨੂੰ ਸ਼ਾਮਸ਼ਾਨ ਘਾਟ ਲੈ ਜਾਇਆ ਜਾ ਰਿਹਾ ਹੈ।

 ਬੀੜ ਜਿਲ੍ਹੇ ਦੇ ਅਬਾਜੋਗਾਈ ਵਿਚ ਰਾਮਾਨੰਦ ਤੀਰਥ ਹਸਪਤਾਲ ਵਿਚ ਕੋਰੋਨਾ ਨਾਲ ਮਰਨ ਵਾਲੇ ਮਰੀਜਾਂ ਦੀਆਂ ਲਾਸ਼ਾਂ ਨੂੰ ਐਤਵਾਰ ਨੂੰ ਲੱਦ ਕੇ ਸ਼ਾਮਸ਼ਾਨ ਘਾਟ ਲੈ ਜਾਇਆ ਗਿਆ। ਹਸਪਤਾਲ ਦੀ ਦਲੀਲ ਹੈ ਕਿ ਉਹਨਾਂ ਕੋਲ ਐਬੂਲੇਂਸ ਨਹੀ ਹੈ। ਉੱਥੇ ਹੀ ਤਸਵੀਰ ਦੇਖ ਲੋਕਾਂ ਦਾ ਗੁੱਸਾ ਵੱਧ ਗਿਆ ਹੈ।

ਦੱਸ ਦਈਏ ਕਿ ਬੀੜ ਜਿਲ੍ਹੇ ਵਿਚ ਕੋਰੋਨਾ ਮਰੀਜਾ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਇੱਥੇ ਸਥਿਤੀ ਬਹੁਤ ਬੁਰੀ ਹੈ। ਮਰੀਜਾਂ ਦੀ ਗਿਣਤੀ ਵੱਧਣ ਨਾਲ ਮੌਤ ਦਾ ਅੰਕੜਾ ਵੱਧ ਗਿਆ ਹੈ।

ਮੌਤ ਦੇ ਵੱਧਦੇ ਅੰਕੜੇ ਦੇ ਨਾਲ ਪ੍ਰਸ਼ਾਸ਼ਨ ਦਾ ਹਾਲ ਵੀ ਸਭ ਦੇ ਸਾਹਮਣੇ ਆ ਗਿਆ ਹੈ। 25 ਅਪ੍ਰੈਲ ਨੂੰ ਇਕ ਐਬੂਲੇਂਸ ਵਿਕ 22 ਮਰੀਜਾਂ ਦੀਆ ਲਾਸ਼ਾਂ ਨੂੰ ਲੈ ਜਾਇਆ ਗਿਆ ਇਸ ਨੂੰ ਦੇਖ ਲੋਕਾਂ ਵਿਚ ਪ੍ਰਸ਼ਾਸ਼ਨ ਖਿਲਾਫ ਗੁੱਸਾ ਹੈ।

ਹਸਪਤਾਲ ਮੁਤਾਬਕ ਉਹਨਾਂ ਕੋਲ ਸਿਰਫ ਦੋ ਐਬੂਲੇਂਸ ਹਨ, ਮਹਾਂਮਾਰੀ ਦੇ ਚਲਦੇ 5 ਤੋਂ ਜ਼ਿਆਦਾ ਐਬੂਲੇਂਸ ਦੀ ਮੰਗ ਕੀਤੀ ਗਈ ਸੀ, 17 ਮਾਰਚ 2021 ਨੂੰ ਜਿਲ੍ਹਾਂ ਪ੍ਰਸ਼ਾਸ਼ਨ ਨੂੰ ਪੱਤਰ ਲਿਖਿਆ ਗਿਆ ਸੀ, ਪਰ ਅਜੇ ਤੱਕ ਕੋਈ ਐਬੂਲੇਂਸ ਨਹੀਂ ਮਿਲੀ, ਜਿਸ ਕਾਰਨ ਲੋਕਾਂ ਨੂੰ ਦਿਕਤ ਆ ਰਹੀ ਹੈ।

Get the latest update about maharashtra, check out more about beed, one ambulance, dead bodies & india

Like us on Facebook or follow us on Twitter for more updates.