ਭੇਦਭਾਵ ਤੋਂ ਤੰਗ ਆ ਲੜਕੀ ਨੇ ਖਾਣੇ 'ਚ ਜ਼ਹਿਰ ਮਿਲਾ ਦਿੱਤਾ, ਮਾਪਿਆਂ ਸਮੇਤ ਚਾਰ ਲੋਕਾਂ ਦੀ ਮੌਤ

ਕਰਨਾਟਕ ਵਿਚ, ਭੇਦਭਾਵ ਤੋਂ ਤੰਗ ਇੱਕ ਲੜਕੀ ਨੇ ਆਪਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਜਦੋਂ ਫੌਰੈਂਸਿਕ ਰਿਪੋਰਟ....

ਕਰਨਾਟਕ ਵਿਚ, ਭੇਦਭਾਵ ਤੋਂ ਤੰਗ ਇੱਕ ਲੜਕੀ ਨੇ ਆਪਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਜਦੋਂ ਫੌਰੈਂਸਿਕ ਰਿਪੋਰਟ ਸਾਹਮਣੇ ਆਈ ਤਾਂ ਇਹ ਖੁਲਾਸਾ ਹੋਇਆ ਕਿ ਪਰਿਵਾਰ ਦੀ ਮੌਤ ਰਾਤ ਦੇ ਖਾਣੇ ਵਿੱਚ ਮਿਲੇ ਜ਼ਹਿਰ ਨਾਲ ਹੋਈ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਦਾਵਾਨਗਰੇ ਵਿੱਚ ਇੱਕ 17 ਸਾਲਾ ਲੜਕੀ ਪਿਛਲੇ ਕੁਝ ਸਮੇਂ ਤੋਂ ਆਪਣੇ ਪਰਿਵਾਰ ਵਿਚ ਭੇਦਭਾਵ ਦਾ ਸਾਹਮਣਾ ਕਰ ਰਹੀ ਸੀ। ਪੁਲਸ ਨੇ ਦੱਸਿਆ ਕਿ ਲੜਕੀ ਨੂੰ ਪੜ੍ਹਾਈ ਨਾ ਕਰਨ ਕਾਰਨ ਕੁੱਟਿਆ ਗਿਆ ਅਤੇ ਖੇਤਾਂ ਵਿਚ ਕੰਮ ਕਰਨ ਲਈ ਭੇਜਿਆ ਗਿਆ। ਉਸ ਨੂੰ ਲੱਗਾ ਕਿ ਉਸ ਦੇ ਪਰਿਵਾਰਕ ਮੈਂਬਰ ਉਸ ਨਾਲ ਦੁਰਵਿਵਹਾਰ ਕਰਦੇ ਹਨ।

ਇਸ ਤੋਂ ਤੰਗ ਆ ਕੇ ਲੜਕੀ ਨੇ ਇੱਕ ਰਾਤ ਪੂਰੇ ਪਰਿਵਾਰ ਲਈ ਖਾਣਾ ਪਕਾਇਆ ਅਤੇ ਇਸ ਵਿਚ ਜ਼ਹਿਰ ਮਿਲਾ ਕੇ ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਪਰੋਸਿਆ। ਖਾਣਾ ਖਾਣ ਤੋਂ ਬਾਅਦ ਉਸਦੇ ਮਾਪਿਆਂ, ਛੋਟੀ ਭੈਣ ਅਤੇ ਦਾਦੀ ਦੀ ਮੌਤ ਹੋ ਗਈ। ਹਾਲਾਂਕਿ, ਇਸ ਸਭ ਦੇ ਵਿਚ ਉਸਦੇ ਵੱਡੇ ਭਰਾ ਦੀ ਜਾਨ ਬਚ ਗਈ। ਇਹ ਘਟਨਾ ਜੁਲਾਈ ਦੀ ਹੈ। ਪਰ ਇਹ ਤਿੰਨ ਮਹੀਨਿਆਂ ਬਾਅਦ ਆਈ ਫੋਰੈਂਸਿਕ ਰਿਪੋਰਟ ਵਿਚ ਸਾਹਮਣੇ ਆਇਆ ਹੈ।

ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ ਵੀ ਭਰਾ ਦੀ ਜਾਨ ਬਚ ਗਈ
ਫੌਰੈਂਸਿਕ ਰਿਪੋਰਟ ਅਨੁਸਾਰ ਲੜਕੀ ਨੇ 12 ਜੁਲਾਈ ਦੀ ਰਾਤ ਨੂੰ ਖਾਨ ਵਿਚ ਜ਼ਹਿਰ ਮਿਲਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਖੁਆਇਆ। ਜਿਸ ਕਾਰਨ 80 ਸਾਲਾ ਦਾਦੀ, 45 ਸਾਲਾ ਪਿਤਾ ਅਤੇ 40 ਸਾਲਾ ਮਾਂ ਅਤੇ 16 ਸਾਲ ਦੀ ਛੋਟੀ ਭੈਣ ਅਤੇ 22 ਸਾਲ ਦੇ ਭਰਾ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਸਾਰਿਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਚਾਰੇ ਮੈਂਬਰਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਲਾਂਕਿ, ਭਰਾ ਦੀ ਜਾਨ ਬਚ ਗਈ।

ਮਾਪਿਆਂ ਅਤੇ ਪਰਿਵਾਰ 'ਤੇ ਭੇਦਭਾਵ ਦਾ ਦੋਸ਼ ਲਗਾਇਆ
ਪੁਲਸ ਨੇ ਦੱਸਿਆ ਕਿ 17 ਸਾਲਾ ਲੜਕੀ ਰਾਧਿਕਾ ਆਪਣੇ ਨਾਨਾ-ਨਾਨੀ ਦੇ ਘਰ ਵੱਡੀ ਹੋਈ। ਤਿੰਨ ਸਾਲ ਪਹਿਲਾਂ ਉਸਨੇ ਆਪਣੇ ਮਾਪਿਆਂ ਦੇ ਨਾਲ ਰਹਿਣਾ ਸ਼ੁਰੂ ਕੀਤਾ।  ਲੜਕੀ ਦੀ ਨਾਨੀ ਅਤੇ ਘਰ ਇੱਕੋ ਪਿੰਡ ਵਿਚ ਹਨ। ਪੁਲਸ ਨੇ ਦੱਸਿਆ ਕਿ ਲੜਕੀ ਨੇ ਮਹਿਸੂਸ ਕੀਤਾ ਕਿ ਉਸ ਨੂੰ ਨਾਨੀ ਦੇ ਘਰ ਜ਼ਿਆਦਾ ਪਿਆਰ ਮਿਲ ਰਿਹਾ ਸੀ ਅਤੇ ਉਸ ਦੇ ਮਾਪੇ ਉਸ ਦੇ ਭੈਣ -ਭਰਾਵਾਂ ਨੂੰ ਜ਼ਿਆਦਾ ਪਿਆਰ ਕਰਦੇ ਸਨ ਅਤੇ ਉਸ ਨਾਲ ਬਦਸਲੂਕੀ ਕਰਦੇ ਸਨ, ਕਈ ਵਾਰ ਉਸ ਨੂੰ ਖੇਤ ਵਿਚ ਕੰਮ ਕਰਨ ਲਈ ਭੇਜਦੇ ਸਨ ਅਤੇ ਉਹ ਘਰ ਦਾ ਸਾਰਾ ਕੰਮ ਉਸ ਤੋਂ ਕਰਵਾਉਂਦੇ ਸਨ। ਕੰਮ ਨਾ ਕਰਨ 'ਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਮਾਪਿਆਂ ਦੇ ਭੇਦਭਾਵ ਤੋਂ ਤੰਗ ਆ ਕੇ ਲੜਕੀ ਨੇ ਸਾਰਿਆਂ ਨੂੰ ਮਾਰਨ ਦੀ ਯੋਜਨਾ ਤਿਆਰ ਕੀਤੀ ਅਤੇ ਖਾਣੇ ਵਿਚ ਜ਼ਹਿਰ ਮਿਲਾ ਕੇ ਸਾਰਿਆਂ ਨੂੰ ਖੁਆਇਆ।

Get the latest update about truescoop, check out more about national, truescoop news, crime news & india news

Like us on Facebook or follow us on Twitter for more updates.