ਸੂਰਤ 'ਚ ਪੈਕਿੰਗ ਕੰਪਨੀ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ

ਗੁਜਰਾਤ ਦੇ ਸੂਰਤ, ਕਡੋਡੋਰਾ ਵਿਚ ਇੱਕ ਪੈਕਜਿੰਗ ਕੰਪਨੀ ਵਿਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਇਸ ...

ਗੁਜਰਾਤ ਦੇ ਸੂਰਤ, ਕਡੋਡੋਰਾ ਵਿਚ ਇੱਕ ਪੈਕਜਿੰਗ ਕੰਪਨੀ ਵਿਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿਚ ਹੁਣ ਤੱਕ ਦੋ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਦੋਂ ਕਿ 125 ਤੋਂ ਵੱਧ ਮਜ਼ਦੂਰਾਂ ਨੂੰ ਹਾਈਡ੍ਰੌਲਿਕ ਲਿਫਟ ਦੁਆਰਾ ਬਚਾਇਆ ਗਿਆ ਹੈ. ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਜੇ ਵੀ ਮੌਕੇ 'ਤੇ ਮੌਜੂਦ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਜ਼ਦੂਰ ਪੰਜਵੀਂ ਮੰਜ਼ਲ 'ਤੇ ਕੰਮ ਕਰ ਰਹੇ ਸਨ। ਸੂਤਰਾਂ ਅਨੁਸਾਰ ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਕਥਿਤ ਤੌਰ 'ਤੇ ਇਮਾਰਤ ਤੋਂ ਛਾਲ ਮਾਰ ਦਿੱਤੀ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ।


ਪੁਲਸ ਨੇ ਦੱਸਿਆ ਕਿ ਕਡੋਡੋਰਾ ਉਦਯੋਗਿਕ ਖੇਤਰ ਵਿਚ ਸਥਿਤ ਯੂਨਿਟ ਤੋਂ 100 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਕੁਝ ਕਰਮਚਾਰੀ ਵੀ ਇਸ ਘਟਨਾ ਵਿੱਚ ਸੜ ਗਏ ਹਨ। ਬਚਾਅ ਕਾਰਜ ਅਜੇ ਜਾਰੀ ਹੈ।


ਕਡੋਡੋਰਾ ਦੇ ਪੁਲਸ ਇੰਸਪੈਕਟਰ ਹੇਮੰਤ ਪਟੇਲ ਨੇ ਦੱਸਿਆ ਕਿ ‘ਵੀਵਾ ਪੈਕਜਿੰਗ ਕੰਪਨੀ’ ਵਿਚ ਸਵੇਰੇ ਕਰੀਬ 4.30 ਵਜੇ ਅੱਗ ਲੱਗੀ। ਅੱਗ ਯੂਨਿਟ ਦੀ ਪਹਿਲੀ ਮੰਜ਼ਿਲ ਤੋਂ ਲੱਗੀ ਅਤੇ ਤੇਜ਼ੀ ਨਾਲ ਹੋਰ ਮੰਜ਼ਿਲਾਂ ਵਿੱਚ ਵੀ ਫੈਲ ਗਈ। ਇਮਾਰਤ ਦੇ ਅੰਦਰ ਫਸੇ ਕਰਮਚਾਰੀਆਂ ਨੂੰ ਬਚਾਉਣ ਲਈ ਕਰੇਨਾਂ ਦੀ ਵਰਤੋਂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Get the latest update about fire, check out more about surat, india news, national & truescoop news

Like us on Facebook or follow us on Twitter for more updates.