24 ਘੰਟਿਆਂ 'ਚ ਕੋਰੋਨਾ ਦੇ 31 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 318 ਮੌਤਾਂ

ਭਾਰਤ ਵਿਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿਚ ਲਗਾਤਾਰ ਉਤਾਰ -ਚੜ੍ਹਾਅ ਆ ਰਿਹਾ ਹੈ। ਕਿਸੇ ਦਿਨ ਕੇਸ ਵਧ ਰਹੇ ਹਨ ਅਤੇ ਕਿਸੇ ਦਿਨ ਕੋਰੋਨਾ...............

ਭਾਰਤ ਵਿਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿਚ ਲਗਾਤਾਰ ਉਤਾਰ -ਚੜ੍ਹਾਅ ਆ ਰਿਹਾ ਹੈ। ਕਿਸੇ ਦਿਨ ਕੇਸ ਵਧ ਰਹੇ ਹਨ ਅਤੇ ਕਿਸੇ ਦਿਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ। ਪਿਛਲੇ 24 ਘੰਟਿਆਂ ਵਿਚ, 31 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਸ ਸਮੇਂ ਦੌਰਾਨ 318 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 32 ਹਜ਼ਾਰ 542 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਲਗਾਤਾਰ ਕਈ ਦਿਨਾਂ ਤੋਂ 30 ਹਜ਼ਾਰ ਤੋਂ ਵੱਧ ਦੇ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਫਿਰ ਚਿੰਤਾ ਵਧਾ ਦਿੱਤੀ ਹੈ।

ਦੇਸ਼ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ ਘੱਟ ਕੇ 3,00,162 ਰਹਿ ਗਈ ਹੈ ਜੋ ਕਿ 190 ਦਿਨਾਂ ਵਿਚ ਸਭ ਤੋਂ ਘੱਟ ਹੈ। ਇਸ ਦੇ ਨਾਲ ਹੀ, ਜੇਕਰ ਅਸੀਂ ਮ੍ਰਿਤਕਾਂ ਦੀ ਕੁੱਲ ਸੰਖਿਆ ਦੀ ਗੱਲ ਕਰੀਏ ਤਾਂ ਇਹ ਵਧ ਕੇ 4,46,368 ਹੋ ਗਈ ਹੈ ਅਤੇ ਹੁਣ ਤੱਕ ਸਿਹਤਮੰਦ ਮਰੀਜ਼ਾਂ ਦੀ ਕੁੱਲ ਸੰਖਿਆ 3,28,48,273 ਹੋ ਗਈ ਹੈ।

ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਅੰਕੜੇ.......................

ਪਿਛਲੇ 24 ਘੰਟਿਆਂ ਵਿਚ ਕੁੱਲ ਨਵੇਂ ਕੇਸ ਆਏ - 31, 382 ਹਜ਼ਾਰ
ਪਿਛਲੇ 24 ਘੰਟਿਆਂ ਵਿਚ ਕੁੱਲ ਠੀਕ ਹੋਏ - 32,542 ਹਜ਼ਾਰ
ਪਿਛਲੇ 24 ਘੰਟਿਆਂ ਵਿਚ ਕੁੱਲ ਮੌਤਾਂ - 318
ਪਿਛਲੇ 24 ਘੰਟਿਆਂ ਵਿਚ ਕੁੱਲ ਟੀਕਾ - 72.20 ਲੱਖ
ਦੇਸ਼ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ - 3.00 ਲੱਖ
ਹੁਣ ਤੱਕ ਕੁੱਲ ਠੀਕ ਹੋਏ ਲੋਕ - 3.28 ਕਰੋੜ
ਹੁਣ ਤੱਕ ਕੁੱਲ ਮੌਤਾਂ - 4.46 ਲੱਖ
ਹੁਣ ਤੱਕ ਕੁੱਲ ਕੋਰੋਨਾ ਵੈਕਸੀਨ - 84.15 ਕਰੋੜ

Get the latest update about corona case news, check out more about corona cases in india today, india news, coronavirus & covid 19

Like us on Facebook or follow us on Twitter for more updates.