ਕਰਨਾਟਕ: ਬਲੈਕ ਫੰਗਸ ਕਾਰਨ ਪਤਨੀ ਦੀ ਮੌਤ, ਪਤੀ ਨੇ 4 ਬੱਚਿਆਂ ਸਮੇਤ ਕੀਤੀ ਖੁਦਕੁਸ਼ੀ

ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਵਿਚ ਆਪਣੀ ਪਤਨੀ ਦੀ ਬਲੈਕ ਫੰਗਸ ਨਾਲ ਮੌਤ ਹੋਣ ਤੋਂ ਬਾਅਦ ਇੱਕ ਸੇਵਾਮੁਕਤ...

ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਵਿਚ ਆਪਣੀ ਪਤਨੀ ਦੀ ਬਲੈਕ ਫੰਗਸ ਨਾਲ ਮੌਤ ਹੋਣ ਤੋਂ ਬਾਅਦ ਇੱਕ ਸੇਵਾਮੁਕਤ ਕਰਮਚਾਰੀ ਨੇ ਸ਼ਨੀਵਾਰ ਨੂੰ ਆਪਣੇ ਚਾਰ ਬੱਚਿਆਂ ਸਮੇਤ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਹਕੇਰੀ ਤਾਲੁਕ ਦੇ ਬੋਰਾਗਲ ਪਿੰਡ ਦੀ ਹੈ।

ਮ੍ਰਿਤਕਾਂ ਦੀ ਪਛਾਣ ਗੋਪਾਲ ਹਦੀਮਨੀ (46), ਉਨ੍ਹਾਂ ਦੇ ਬੱਚਿਆਂ ਸੌਮਿਆ (19), ਸ਼ਵੇਤਾ (16), ਸਾਕਸ਼ੀ (11) ਅਤੇ ਸ੍ਰੀਜਨ (8) ਵਜੋਂ ਹੋਈ ਹੈ। ਪੁਲਸ ਅਨੁਸਾਰ ਗੋਪਾਲ ਦੀ ਪਤਨੀ ਜਯਾ ਦੀ 6 ਜੁਲਾਈ ਨੂੰ ਬਲੈਕ ਫੰਗਸ ਨਾਲ ਮੌਤ ਹੋ ਗਈ ਸੀ। ਪਤਨੀ ਦੀ ਬੇਵਕਤੀ ਮੌਤ ਦਾ ਦਰਦ ਬਰਦਾਸ਼ਤ ਨਾ ਕਰਦੇ ਹੋਏ ਗੋਪਾਲ ਨੇ ਸ਼ਨੀਵਾਰ ਨੂੰ ਆਪਣੇ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Get the latest update about black fungus, check out more about husband suicide, national, truescoop & suicide case in karnataka

Like us on Facebook or follow us on Twitter for more updates.