ਵੱਡੀ ਲਾਪਰਵਾਹੀ: ਕੋਰੋਨਾ ਦਾ ਟੀਕਾ ਲਗਵਾਉਣ ਗਏ ਵਿਅਕਤੀ ਨੂੰ ਐਂਟੀ ਰੈਬੀਜ਼ ਲਗਾਇਆ, ਨਰਸ ਮੁਅੱਤਲ

ਮਹਾਰਾਸ਼ਟਰ ਦੇ ਕਲਵਾ ਸਥਿਤ ਸਿਹਤ ਕੇਂਦਰ ਤੋਂ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਟਕੋਨੇਸ਼ਵਰ ਸਿਹਤ ਕੇਂਦਰ ...........

ਮਹਾਰਾਸ਼ਟਰ ਦੇ ਕਲਵਾ ਸਥਿਤ ਸਿਹਤ ਕੇਂਦਰ ਤੋਂ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਟਕੋਨੇਸ਼ਵਰ ਸਿਹਤ ਕੇਂਦਰ ਵਿਚ ਕੋਰੋਨਾ ਵੈਕਸੀਨ ਲੈਣ ਆਏ ਵਿਅਕਤੀ ਨੂੰ ਰੈਬੀਜ਼ ਦਾ ਟੀਕਾ ਲਗਾਇਆ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਨਰਸ ਨੂੰ ਮੁਅੱਤਲ ਕਰ ਦਿੱਤਾ ਹੈ। ਇਸਦੇ ਨਾਲ ਹੀ ਪੀੜਤਾ ਨੂੰ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ।

ਜਾਣਕਾਰੀ ਦੇ ਅਨੁਸਾਰ, ਰਾਜਕੁਮਾਰ ਯਾਦਵ ਸੋਮਵਾਰ ਨੂੰ ਕੋਰੋਨਾ ਵੈਕਸੀਨ ਲੈਣ ਲਈ ਅਟਕੋਨੇਸ਼ਵਰ ਸਿਹਤ ਕੇਂਦਰ ਪਹੁੰਚੇ ਸਨ। ਉਸ ਨੂੰ ਕੋਵੀਸ਼ੀਲਡ ਦਾ ਟੀਕਾ ਦਿੱਤਾ ਜਾਣਾ ਸੀ, ਪਰ ਰਾਜਕੁਮਾਰ ਯਾਦਵ ਗਲਤੀ ਨਾਲ ਉਸ ਲਾਈਨ ਵਿਚ ਖੜ੍ਹੇ ਹੋ ਗਏ ਜਿੱਥੇ ਐਂਟੀ-ਰੈਬੀਜ਼ ਇੰਜੈਕਸ਼ਨ ਦਿੱਤਾ ਜਾ ਰਿਹਾ ਸੀ। ਜਦੋਂ ਉਸਦੀ ਵਾਰੀ ਆਈ ਤਾਂ ਉੱਥੇ ਮੌਜੂਦ ਨਰਸ ਕੀਰਤੀ ਪੋਪੜੇ ਨੇ ਬਿਨਾਂ ਕਾਗਜ਼ ਦੇਖੇ ਹੀ ਉਸਨੂੰ ਐਂਟੀ ਰੈਬੀਜ਼ ਟੀਕਾ ਲਗਾਇਆ। ਜਦੋਂ ਮਾਮਲਾ ਸਾਹਮਣੇ ਆਇਆ ਤਾਂ ਜ਼ਿਲ੍ਹਾਂ ਪ੍ਰਸ਼ਾਸ਼ਨ 'ਚ ਹੜਕੰਪ ਮਚ ਗਿਆ।

ਨਰਸ ਨੂੰ ਕਾਗਜ਼ ਦੀ ਜਾਂਚ ਕਰਨੀ ਚਾਹੀਦੀ ਸੀ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਦੇ ਕਾਗਜ਼ਾਂ ਦੀ ਜਾਂਚ ਕਰਨਾ ਨਰਸ ਦੀ ਜ਼ਿੰਮੇਵਾਰੀ ਹੈ। ਨਰਸ ਦੀ ਲਾਪਰਵਾਹੀ ਕਾਰਨ ਵਿਅਕਤੀ ਦੀ ਜਾਨ ਨੂੰ ਖਤਰਾ ਸੀ। ਕਾਰਵਾਈ ਕਰਦੇ ਹੋਏ ਨਰਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਵੱਲੋਂ ਉਸ ਵਿਅਕਤੀ ਦੀ ਦੇਖਭਾਲ ਕੀਤੀ ਜਾ ਰਹੀ ਹੈ।

Get the latest update about india news, check out more about national news, covid19, corona vaccine & maharashtra

Like us on Facebook or follow us on Twitter for more updates.