ਬਿਨਾਂ ਟ੍ਰੈਵਲ ਹਿਸਟਰੀ ਵਾਲੇ ਲੋਕ ਵੀ ਮਿਲ ਰਹੇ ਹਨ ਓਮਿਕਰੋਨ ਪਾਜ਼ੇਟਿਵ, ਵਧੀ ਸਰਕਾਰ ਦੀ ਚਿੰਤਾ

ਦੇਸ਼ ਵਿਚ ਓਮਿਕਰੋਨ ਪਾਜ਼ੇਟਿਵ ਦੀ ਸੰਖਿਆ ਤੇਜੀ ਨਾਲ ਵੱਧ ਰਹੀ ਹੈ। ਹੁਣ ਤੱਕ ਕੁੱਲ 12 ਸੂਬਿਆ ਵਿਚ ਫੈਲ ਚੁੱਕਾ ਹੈ। ਮਹਾਰਾਸ਼ਟਰ...

ਦੇਸ਼ ਵਿਚ ਓਮਿਕਰੋਨ ਪਾਜ਼ੇਟਿਵ ਦੀ ਸੰਖਿਆ ਤੇਜੀ ਨਾਲ ਵੱਧ ਰਹੀ ਹੈ। ਹੁਣ ਤੱਕ ਕੁੱਲ 12 ਸੂਬਿਆ ਵਿਚ ਫੈਲ ਚੁੱਕਾ ਹੈ। ਮਹਾਰਾਸ਼ਟਰ ਵਿਚ 48 ਓਮਿਕੋਰਨ ਪਾਜ਼ੇਟਿਵ ਦੇ ਅੰਕੜੇ ਨਾਲ  ਪਹਿਲੇ ਸਥਾਨ ਤੇ ਹੈ ਇਸ ਤੋਂ ਬਾਅਦ ਦਿੱਲੀ ਵਿਚ 22 ਪਾਜ਼ੇਟਿਵ  ਅਤੇ ਰਾਜਸਥਾਨ ਵਿਚ 17, ਕਰਨਾਟਕ ਵਿਤ 14, ਤੇਲੰਗਾਨਾ ਵਿਚ 20, ਗੁਜਰਾਤ ਵਿਚ 7,  ਪਛਿਮ ਬੰਗਾਲ ਵਿਚ 1 ਵਿਅਕਤੀ ਓਮਿਕਰੋਨ ਪਾਜ਼ੇਟਿਵ ਕੇਸ ਸਾਹਮਣੇ ਆਏ। 

ਉਥੇ ਹੀ ਓਮਿਕਰੋਨ ਦੀ ਵੱਧਦੀ ਰਫਤਾਰ ਨੂੰ ਦੇਖਦੇ ਹੋਏ ਵਿਗਿਆਨੀਆਂ ਨੇ ਫਰਵਰੀ ਵਿਚ ਕੋਰੋਨਾ ਦੀ ਤੀਜੀ ਲਹਿਰ ਆਉਣਾ ਦੀ ਖਦਸ਼ਾ ਜਤਾਈ ਹੈ। ਵਿਗਿਆਨੀਆਂ ਦੇ ਅਨੁਸਾਰ ਜੇ ਹਾਲਾਤ ਖ਼ਰਾਬ ਹੁੰਦੀ ਹੈ, ਤਾਂ ਪੂਰੇ ਇਕ ਸਾਲ ਵਿਚ ਇਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਸਕਦੇ ਹਨ। 

ਭਾਰਤ 'ਚ ਓਮਿਕਰੋਨ ਵੇਰੀਐਂਟ ਨੂੰ ਲੈ ਕੇ ਚਿੰਤਾ ਦੀ ਖ਼ਬਰ ਆਈ ਹੈ। ਸਹੀ ਵਿਚ ਦਸੀਏ ਤਾਂ ਬਿਨਾਂ ਯਾਤਰਾ ਦੀ ਹਿਸਟਰੀ ਵਾਲੇ ਲੋਕ ਵੀ ਇਸ ਤੋਂ ਪਾਜ਼ੇਟਿਵ ਹੋਣ ਲੱਗੇ ਹਨ। ਇੱਥੋਂ ਤੱਕ ਕਿ ਜਿਨਾਂ ਲੋਕਾਂ ਨੇ ਦੋਨੇ ਟੀਕੇ ਲਗਵਾਏ ਹਨ ਉਹ ਵੀ ਪਾਜ਼ੇਟਿਵ ਹੋ ਰਹੇ ਹਨ।

ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕੋਰੋਨਾ ਸੰਕਰਮਣ ਦੇ 7,081 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਦੌਰਾਨ 264 ਲੋਕਾਂ ਦੀ ਮੌਤ ਵੀ ਹੋਈ। ਹਾਲਾਂਕਿ ਇਸ ਦੌਰਾਨ 7,469 ਲੋਕ ਠੀਕ ਵੀ ਹੋਏ ਤੇ ਆਪਣੇ ਘਰਾਂ ਨੂੰ ਮੁੜੇ ਹਨ।

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਨਵਾਂ ਰੂਪ Omicron 89 ਦੇਸ਼ਾਂ ਵਿਚ ਫੈਲ ਗਿਆ ਹੈ ਅਤੇ ਕਮਿਊਨਿਟੀ ਟ੍ਰਾਂਸਮਿਸ਼ਨ ਵਾਲੇ ਖੇਤਰਾਂ ਵਿਚ ਕੇਸਾਂ ਦੀ ਗਿਣਤੀ 1.5 ਤੋਂ 3 ਦਿਨਾਂ ਵਿਚ ਦੁੱਗਣੀ ਹੋ ਰਹੀ ਹੈ। ਡਬਲਯੂਐਚਓ ਨੇ ਕਿਹਾ ਕਿ ਓਮਿਕਰੋਨ ਉਨ੍ਹਾਂ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ ਜਿਨ੍ਹਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ।

ਓਮਿਕਰੋਨ ਦੇ ਖਤਰੇ ਦੇ ਮੱਦੇਨਜ਼ਰ ਬ੍ਰਿਟੇਨ ਵਿਚ ਦੋ ਹਫ਼ਤਿਆਂ ਦਾ ਲਾਕਡਾਊਨ ਲਗਾਇਆ ਜਾ ਸਕਦਾ ਹੈ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ.ਕੇ. ਪਾਲ ਨੇ ਕਿਹਾ ਹੈ ਕਿ ਜੇਕਰ ਅਸੀਂ ਹੁਣੇ ਧਿਆਨ ਨਾ ਦਿੱਤਾ ਤਾਂ ਭਾਰਤ ਵਿੱਚ ਰੋਜ਼ਾਨਾ 14 ਲੱਖ ਤੋਂ ਵੱਧ ਕੇਸ ਹੋ ਸਕਦੇ ਹਨ।

Get the latest update about truescoop news, check out more about coronavirus, india news & national

Like us on Facebook or follow us on Twitter for more updates.