Corona New Cases Today: ਪਿਛਲੇ 24 ਘੰਟਿਆਂ 'ਚ ਸੰਕਰਮਣ ਦੇ 10 ਹਜ਼ਾਰ ਨਵੇਂ ਮਾਮਲੇ, 259 ਦਿਨਾਂ ਬਾਅਦ ਦੇਸ਼ 'ਚ ਸਭ ਤੋਂ ਘੱਟ ਕੇਸ

ਦੇਸ਼ ਵਿਚ ਤਿਉਹਾਰਾਂ ਦੇ ਵਿਚਕਾਰ ਇੱਕ ਰਾਹਤ ਦੀ ਖਬਰ ਹੈ। ਪਿਛਲੇ ਪੰਜ ਦਿਨਾਂ ਤੋਂ ਕਰੋਨਾ ਇਨਫੈਕਸ਼ਨ ਦੇ ਐਕਟਿਵ ਕੇਸ...

ਦੇਸ਼ ਵਿਚ ਤਿਉਹਾਰਾਂ ਦੇ ਵਿਚਕਾਰ ਇੱਕ ਰਾਹਤ ਦੀ ਖਬਰ ਹੈ। ਪਿਛਲੇ ਪੰਜ ਦਿਨਾਂ ਤੋਂ ਕਰੋਨਾ ਇਨਫੈਕਸ਼ਨ ਦੇ ਐਕਟਿਵ ਕੇਸ ਲਗਾਤਾਰ ਘਟ ਰਹੇ ਹਨ। ਪਿਛਲੇ 24 ਘੰਟਿਆਂ ਵਿਚ 10,423 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ 259 ਦਿਨਾਂ ਦਾ ਸਭ ਤੋਂ ਘੱਟ ਅੰਕੜਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ 12 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਸਨ। ਜੋ ਕਿ 248 ਦਿਨਾਂ ਵਿੱਚ ਸਭ ਤੋਂ ਘੱਟ ਸੀ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ 443 ਲੋਕਾਂ ਦੀ ਮੌਤ ਹੋਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 1,53,776 ਰਹਿ ਗਈ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਤੋਂ ਸਾਹਮਣੇ ਆਈ ਹੈ।

Get the latest update about news covid19, check out more about national, india news & truescoop news

Like us on Facebook or follow us on Twitter for more updates.