ਅਵਾਰਾ ਪਸ਼ੂ ਨਾ ਮਰਨ ਲਾਕਡਾਊਨ 'ਚ ਭੁੱਖੇ, ਮੁੱਖ ਮੰਤਰੀ ਪਟਨਾਇਕ ਨੇ 60 ਲੱਖ ਦਾ ਫੰਡ ਕੀਤਾ ਜਾਰੀ

ਓਡੀਸ਼ਾ: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਓਡੀਸ਼ਾ ਵਿਚ ਲਾਕਡਾਊਨ ਲਗਇਆ ਗਿਆ ਹੈ। ਅਤੇ.............

ਓਡੀਸ਼ਾ: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਓਡੀਸ਼ਾ ਵਿਚ ਲਾਕਡਾਊਨ ਲਗਇਆ ਗਿਆ ਹੈ। ਅਤੇ ਇਸ ਸਮੇਂ ਵਿਚ ਅਵਾਰਾ ਪਸ਼ੂਆਂ ਦੇ ਖਾਣੇ ਦਾ ਸੰਕਟ ਨੂੰ ਖਤਮ ਕਰਨ ਲਈ ਸੀਐੱਮ ਨਵੀਨ ਪਟਨਾਇਕ ਨੇ ਇਸ ਵਜ੍ਹਾਂ ਤੋਂ ਇਹ ਫੈਸਲਾ ਲਿਆ ਗਿਆ ਹੈ। 

ਸੂਬਾ ਸਰਕਾਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਸੂਬੇ ਵਿਚ ਲਾਕਡਾਊਨ ਲਗਇਆ ਗਿਆ ਹੈ। 
 
ਪਰ ਆਵਾਰਾ ਪਸ਼ੂ ਇਦਾਂ ਦੇ ਸਮੇ ਭੁੱਖੇ ਰਹਿ ਜਾਦੇ ਹਨ। ਇਸ ਲਈ ਮੁੱਖਮੰਤਰੀ ਪਟਨਾਇਕ ਨੇ ਰਾਹਤ ਕੋਸ਼ ਵਿਚੋਂ 60 ਲੱਖ ਰੁਪਏ ਦਾ ਫੰਡ ਦੇਣ ਦੀ ਗੱਲ ਕੀਤੀ ਹੈ।

ਜਾਣਕਾਰੀ ਮੁਤਾਬਿਕ, ਇਹ ਫੰਡ ਪੰਜ ਨਗਰ ਨਿਗਮ, 48 ਨਗਰਪਾਲਿਕਾਂ ਅਤੇ 61 ਐਨ.ਏ.ਸੀ ਦੇ ਲਈ ਉਪਲੱਬਧ ਹੋਵੇਗਾ। ਸ਼ਹਿਰੀ ਸਥਾਨੀਏ ਨਿਕਾਸ ਆਵਾਰਾ ਪਸ਼ੂਆਂ ਨੂੰ ਅੱਲਗ ਸੇਵਾਵਾਂ ਸੰਗਠਨਾਂ ਦੇ ਜਰਿਏ ਖਾਣਾ ਉਪਲੱਬਧ ਕਰਵਾਣਗੇ।

 ਜ਼ਿਲੇ ਵਿਚ 5 ਮਈ ਤੋਂ ਸ਼ੁਰੂ ਹੋਏ ਲਾਕਡਾਊਨ ਦੇ ਦੌਰਾਨ ਸਰਕਾਰ ਨੇ ਲੋਕਾਂ ਨੂੰ ਆਵਾਰਾ ਪਸ਼ੂਆ ਨੂੰ ਖਾਣਾ ਦੇਣ ਦੀ ਅਪੀਲ ਕੀਤੀ ਹੈ।

Get the latest update about sanctions, check out more about true scoop, odisha, 60 lakh rupees & india

Like us on Facebook or follow us on Twitter for more updates.