ਦਿਲ ਹੈ ਹਿੰਦੁਸਤਾਨੀ, ਪਰ ਬੀਵੀ ਪਾਕਿਸਤਾਨੀ...ਭਾਰਤ-ਪਾਕਿ ਮੈਚ ਦੌਰਾਨ ਇਸ ਜੋੜੇ ਦੀ ਤਸਵੀਰ ਹੋ ਰਹੀ ਵਾਇਰਲ

ਇੱਕ ਜੋੜੇ ਦੀ ਤਸਵੀਰ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਅਕਤੀ ਹੱਥ ਵਿੱਚ ਇੱਕ ਖਾਸ ਪੇਪਰ ਫੜੀ ਨਜ਼ਰ ਆ ਰਿਹਾ ਹੈ

ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਭਾਵੇਂ ਤਣਾਅ ਬਣਿਆ ਹੋਇਆ ਹੈ ਪਰ ਵਿਦੇਸ਼ਾਂ 'ਚ ਰਹਿੰਦਿਆਂ ਦੋਵਾਂ ਦੇਸ਼ਾਂ ਦੇ ਲੋਕ ਆਪਸ 'ਚ ਕਾਫੀ ਜੁੜੇ ਹੋਏ ਹਨ। ਇਹਨਾ ਸਰਹੱਦਾਂ ਨੂੰ ਭੁੱਲ ਕਈ ਲੋਕ ਜਿੰਦਗੀ ਭਰ ਲਈ ਇੱਕ ਵੀ ਹੋਏ ਹਨ। ਅਜਿਹਾ ਹੀ ਇੱਕ ਕਪਲ ਕੱਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2022 ਦੇ ਮਹਾਨ ਮੈਚ 'ਚ ਦੇਖਣ ਨੂੰ ਮਿਲਿਆ।

 ਇੱਕ ਜੋੜੇ ਦੀ ਤਸਵੀਰ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਅਕਤੀ ਹੱਥ ਵਿੱਚ ਇੱਕ ਖਾਸ ਪੇਪਰ ਫੜੀ ਨਜ਼ਰ ਆ ਰਿਹਾ ਹੈ।  ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਤਸਵੀਰ 'ਚ ਵਿਅਕਤੀ ਦੇ ਹੱਥ 'ਚ ਪਲੇਕਾਰਡ 'ਤੇ ਵੱਡੇ ਅੱਖਰਾਂ 'ਚ ਲਿਖਿਆ ਹੈ, 'ਦਿਲ ਹੈ ਹਿੰਦੁਸਤਾਨੀ, ਪਰ ਬੀਵੀ ਪਾਕਿਸਤਾਨੀ...'  

ਤਸਵੀਰ 'ਚ ਇਹ ਜੋੜਾ ਹੱਸਦਾ ਨਜ਼ਰ ਆ ਰਿਹਾ ਹੈ, ਜੋ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਮੈਚ ਦੇਖਣ ਗਿਆ ਸੀ।  ਉਨ੍ਹਾਂ ਦੇ ਪਿੱਛੇ ਵੀ ਦਰਸ਼ਕਾਂ ਦਾ ਉਤਸ਼ਾਹ ਸਿਖਰਾਂ 'ਤੇ ਹੈ ਅਤੇ ਭਾਰਤੀ ਝੰਡੇ ਲਹਿਰਾਉਂਦੇ ਨਜ਼ਰ ਆ ਰਹੇ ਹਨ।  ਇਸ ਮੈਚ ਵਿੱਚ ਭਾਰਤੀ ਟੀਮ ਨੇ 5 ਵਿਕਟਾਂ ਨਾਲ ਪਾਕਿਸਤਾਨ ਟੀਮ ਖਿਲਾਫ਼ ਜਿੱਤ ਦਰਜ ਕੀਤੀ।

 ਦਸ ਦਈਏ ਕਿ ਭਾਰਤ ਪਾਕਿ ਵਿਚਾਲੇ ਹੋਣ ਵਾਲੇ ਹਰ ਕ੍ਰਿਕਟ ਮੈਚ 'ਚ ਅਜਿਹੇ ਮੂਮੈਂਟਸ ਦੇਖਣ ਨੂੰ ਮਿਲ ਜਾਂਦੇ ਹਨ ਜੋ ਸਰਹੱਦਾਂ ਦੀ ਦੂਰੀ ਤੋਂ ਕਈ ਉੱਪਰ ਉੱਠ ਆਪਸੀ ਪਿਆਰ ਦੀ ਮਿਸਾਲ ਪੇਸ਼ ਕਰਦੇ ਹਨ। 

Get the latest update about India vs Pakistan, check out more about India Pakistan march moments, sports viral, India Pakistan match viral couple & India pak match

Like us on Facebook or follow us on Twitter for more updates.