ਅਸਾਮ, ਕੇਰਲ ਅਤੇ ਬੰਗਾਲ 'ਚ ਕਾਂਗਰਸ ਦਾ ਹਾਲ ਬੇਹਾਲ, ਕੀ ਹੁਣ ਖੜੀ ਹੋਵੇਗੀ ਰਾਹੁਲ ਲਈ ਪਰੇਸ਼ਾਨੀ

ਦੇਸ਼ ਵਿਚ 5 ਸੂਬਿਆ ਵਿਚ ਚੁਨਾਵ ਵਿਚੋਂ ਕਾਂਗਰਸ ਦੀ ਹਾਰ ਬੁਰੀ ਤਰ੍ਹਾਂ ਹੋਈ ਹੈ। ਜਿਸਦੇ......

ਦੇਸ਼ ਵਿਚ 5 ਸੂਬਿਆ ਵਿਚ ਚੁਨਾਵ ਵਿਚੋਂ ਕਾਂਗਰਸ ਦੀ ਹਾਰ ਬੁਰੀ ਤਰ੍ਹਾਂ ਹੋਈ ਹੈ। ਜਿਸਦੇ ਚਲਦੇ ਇਕ ਵਾਰ ਫਿਰ ਪਾਰਟੀ ਦੇ ਹੱਥ ਖਾਲੀ ਰਹਿ ਗਏ। ਰਾਹੁਲ ਗਾਂਧੀ ਨੇ ਕੇਰਲ ਤੋਂ ਪ੍ਰਿੰਯਕਾ ਗਾਂਧੀ ਨੇ ਅਸਾਮ ਉਤੇ ਧਿਆਨ ਰੱਖਿਆ ਸੀ। ਪਰ ਤਮਾਮ ਕੋਸ਼ਿਸ਼ਾ ਦੇ ਬਾਵਜੂਦ ਵੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਬਾਅਦ ਰਾਹੁਲ ਅਤੇ ਪ੍ਰਿੰਯਕਾ ਦੇ ਉਤੇ ਸਵਾਲ ਖੜੇ ਹੋ ਗਏ ਹਨ। ਪਾਰਟੀ ਦੇ ਉਠਦੇ ਵਿਦਰੋਹ ਦੇ ਵਿਚ ਕਾਂਗਰਸ ਦੀ ਹਾਰ ਨੇ ਬਾਗੀ ਨੇਤਾਵਾਂ  ਨੂੰ ਗਾਂਧੀ ਪਰਿਵਾਰ ਦੇ ਖਿਲਾਫ ਮੋਰਚਾ ਖੋਲਣ ਦਾ ਮੌਕਾ ਦੇ ਦਿਤਾ ਹੈ।

5 ਸੂਬਿਆ ਦੇ ਚੁਨਾਵੀ ਰਣਨੀਤੀ ਦਾ ਪੂਰਾ ਸੰਚਾਲਨ ਕਾਂਗਰਸ ਦੇ ਅਤੇ ਕਰੀਬੀ ਪਾਰਟੀ ਦੇ ਰਣਨੀਤੀ ਦੇ ਹੱਥ ਵਿਚ ਸੀ, ਕਾਂਗਰਸ ਦੇ ਪੂਰਵ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਸੰਸਦ ਹੋਣ ਦੇ ਚੱਲਦੇ ਵਿਧਾਨਸਾਭਾ ਚੁਨਾਵ ਵਿਚ ਉਹਨਾਂ ਦੀ ਜਾਨ ਲੱਗੀ ਹੋਈ ਸੀ। ਇਸ ਲਈ ਰਾਹੁਲ ਦੇ ਸਭ ਤੋਂ ਜ਼ਿਆਦਾ ਫੋਕਸ ਕੇਰਲ ਉਪਰ ਹੀ ਸੀ। ਜਦਕਿ ਪ੍ਰਿੰਯਕਾ ਗਾਂਧੀ ਨੇ ਖੁਦ ਅਸਾਮ ਵਿਚ ਪ੍ਰਚਾਰ ਕੀਤਾ ਸੀ। ਇਸ ਦੇ ਬਾਵਜੂਦ ਗਾਂਧੀ ਪਰਿਵਾਰ ਦੇ ਦੋਨੋ ਨੇਤਾ ਆਪਣੇ ਆਪਣੇ ਸੂਬੇ ਵਿਚ ਕਾਮਯਾਬ ਨਹੀ ਹੋਏ। 

ਅਸਾਮ ਵਿਚ ਨਹੀਂ ਚਲਿਆ ਪ੍ਰਿੰਯਕਾ ਦਾ ਜਾਦੂ, ਅਸਾਮ ਵਿਚ ਖੁਦ ਪ੍ਰਿੰਯਕਾ ਗਾਂਧੀ ਪ੍ਰਚਾਰ ਕਰ ਰਹੀ ਸੀ, ਇਹੀ ਨਹੀਂ ਕਾਂਗਰਸ ਦਾ ਅਜਮਲ ਦੀ ਪਾਰਟੀ ਨਾਲ ਗਠਜੋੜ ਵੀ ਫੇਲ ਹੋ ਗਿਆ।
ਕੇਰਲ ਦੀ ਹਾਰ ਤੋਂ ਬਾਅਦ ਰਾਹੁਲ ਦੇ ਸਾਹਮਣੇ ਵੱਡੀ ਚੁਨੌਤੀ, ਰਾਹੁਲ ਗਾਂਧੀ ਨੇ ਖੁਦ ਪੂਰਾ ਧਿਆਨ ਕੇਰਲ ਉਤੇ ਰੱਖਿਆ ਸੀ, 

ਕੀ ਹੁਣ ਕਾਂਗਰਸ ਵਿਚ ਮਚੇਗਾ ਘਾਮਾਸਾਨ
ਕਾਂਗਰਸ ਦੇ ਨਵੇਂ ਪ੍ਰਧਾਨ ਚੁਨਾਵ ਤੋਂ ਪਹਿਲਾ ਹੀ ਪਾਰਟੀ ਦੇ ਪ੍ਰਦਰਸ਼ਨ ਉਤੇ ਸਵਾਲ ਖੜੇ ਕਰ ਰਹੇ ਸਨ। ਬੰਗਾਲ ਵਿਚ, ਕਾਂਗਰਸ ਦਾ ਖਾਤਾ ਤੱਕ ਨਾ ਖੁਲਣਾ, ਅਸਾਮ ਅਤੇ ਕੇਰਲ ਵਿਚ ਵੀ ਕਰਾਰੀ ਮਾਤ ਹਾਸਿਲ ਹੋਈ। ਇਸਦੇ ਚਲਦੇ ਵਿਦਰੋਹੀ ਗਰੁੱਪ ਫਿਰ ਤੋਂ ਮੋਰਚਾ ਖੋਲ ਸਕਦੇ ਹਨ।

ਗਾਂਧੀ ਪਰਿਵਾਰ ਦੇ ਸਾਹਮਣੇ ਖੜੀਆ ਹੋਈਆ ਮੁਸ਼ਕਿਲਾਂ
ਕਾਂਗਰਸ ਦੇ ਮੌਜਦਾ ਹਾਲਾਤ ਨੂੰ ਦੇਖਦੇ ਹੋਏ ਸਵਾਲ ਜਵਾਬ ਦੇ ਇਹਨਾਂ ਨਤੀਜਿਆ ਦੇ ਬਾਅਦ ਪਰੇਸ਼ਾਨੀ ਖੜੀ ਹੋਵੇਗੀ। ਖਾਸਤੌਰ ਉਤੇ ਪਾਰਟੀ ਦੇ ਕਮਜੋਰ ਹਾਲਤ ਦੇ ਚਲਦੇ ਬਹੁਤ ਨੇਤਾ ਖੁਸ਼ ਨਹੀਂ ਹਨ। ਹੁਣ ਵਿਪਕਸ਼ੀ ਨੇਤਾ ਖਤਰਾ ਬਣ ਰਹੇ ਹਨ। ਕਈ ਸੂਬਿਆ ਵਿਚ ਕਾਂਗਰਸ ਦਾ ਅਧਾਰ ਘੱਟ ਰਿਹਾ ਹੈ।  

Get the latest update about ture scoop, check out more about india, political, priyanka gandhi & challenges

Like us on Facebook or follow us on Twitter for more updates.