ਪੰਜਾਬ 'ਚ ਖਰਾਬ ਵੈਂਟੀਲੇਟਰ ਭੇਜਣ ਵਾਲੀ ਰਿਪੋਰਟ 'ਤੇ, ਕੇਂਦਰ ਸਰਕਾਰ ਨੇ ਦਿੱਤਾ ਬਿਆਨ

ਪੰਜਾਬ ਦੇ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ 'ਚ 71 ਵੈਂਟੀਲੇਟਰ ਖ਼ਰਾਬ ਪਏ ਹਨ। ਇਸ.............

ਪੰਜਾਬ ਦੇ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ 'ਚ 71  ਵੈਂਟੀਲੇਟਰ ਖ਼ਰਾਬ ਪਏ ਹਨ। ਇਸ ਖ਼ਬਰਾਂ ਤੋਂ ਬਾਅਦ  ਕੇਂਦਰ ਸਰਕਾਰ ਨੇ ਹੁਣ ਆਪਣਾ ਪੱਖ ਰੱਖਿਆ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਵੈਂਟੀਲੇਟਰਜ਼ ਵਿਚ ਕੋਈ ਤਕਨੀਕੀ ਨੁਕਸ ਨਹੀਂ ਹੈ ਜੇ ਨੁਕਸ ਹੈ, ਤਾਂ ਇਸ ਹਸਪਤਾਲ ਦੇ ਆਪਣੇ ਸਿਸਟਿਮ ਵਿਚ ਹੈ। ਕੇਂਦਰ ਸਰਕਾਰ ਵੱਲੋਂ ਪੱਤਰ ਸੂਚਨਾ ਦਫ਼ਤਰ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਪੀਆਈਬੀ, ਚੰਡੀਗੜ੍ਹ ਦੇ ਡਾਇਰੈਕਟਰ ਪਵਿੱਤਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਪਿਛਲੇ ਸਾਲ ਤੋਂ ਸਮੁੱਚੀ ਸਰਕਾਰ ਪਹੁੰਚ ਅਧੀਨ ਹਸਪਤਾਲਾਂ ਵਿਚ ਦੇਖਭਾਲ ਨਾਲ ਸਬੰਧਿਤ ਕੋਵਿਡ ਮਰੀਜ਼ਾਂ ਦੇ ਪ੍ਰਭਾਵੀ ਇੰਤਜ਼ਾਮ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੋਸ਼ਿਸ਼ਾਂ ਵਿਚ ਮਦਦ ਕਰਦੀ ਆ ਰਹੀ ਹੈ। ਹਸਪਤਾਲਾਂ ਦੇ ਮੌਜੂਦਾ ਸਿਸਟਮ ਵਿਚ ਵਾਧਾ ਕਰਨ ਲਈ ਕੇਂਦਰ ਸਰਕਾਰ ਆਪਣੇ ਪੱਧਰ ਉੱਤੇ ਅਪ੍ਰੈਲ 2020 ਤੋਂ ਵੈਂਟੀਲੇਟਰਜ਼ ਸਮੇਤ ਜ਼ਰੂਰੀ ਮੈਡੀਕਲ ਉਪਕਰਣ ਖ਼ਰੀਦ ਕੇ ਸੂਬਿਆ ਦੇ ਹਸਪਤਾਲਾਂ ਨੂੰ ਮੁਹੱਈਆ ਕਰਵਾ ਰਹੀ ਹੈ।

ਅਜਿਹੀਆਂ ਕੁਝ ਮੀਡੀਆ ਰਿਪੋਰਟਾਂ ਆਈਆਂ ਹਨ, ਜਿਨ੍ਹਾਂ ਵਿਚ ਇਹ ਕਿਹਾ ਗਿਆ ਹੈ ਕਿ ਪੀਐੱਮ ਕੇਅਰ ਦੀ ਮਦਦ ਨਾਲ ਪੰਜਾਬ ਦੇ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਨੂੰ ਜਿਹੜੇ ਵੈਂਟੀਲੇਟਰ ਸਪਲਾਈ ਕੀਤੇ ਸਨ, ਉਹ ਤਕਨੀਕੀ ਕਾਰਣਾਂ ਕਰ ਕੇ ਵਰਤੇ ਹੀ ਨਹੀਂ ਗਏ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਮਹਾਂਮਾਰੀ ਦੀ ਸ਼ੁਰੂਆਤ ਸਮੇਂ ਪੂਰੇ ਦੇਸ਼ ਦੇ ਸਰਕਾਰੀ ਹਸਪਤਾਲਾਂ ’ਚ ਵੈਂਟੀਲੇਟਰਜ਼ ਬਹੁਤ ਸੀਮਤ ਗਿਣਤੀ ’ਚ ਹੀ ਉਪਲਬਧ ਸਨ। ਕੁਝ ਅਜਿਹੇ ਸੂਬੇ ਹਨ, ਜਿਨ੍ਹਾਂ ਨੂੰ ਵੈਂਟੀਲੇਟਰਜ਼ ਤਾਂ ਮਿਲ ਗਏ ਹਨ ਪਰ ਉਹ ਹਾਲੇ ਹਸਪਤਾਲਾਂ ਵਿਚ ਪਹੁੰਚੇ ਨਹੀਂ ਸਨ। ਕੇਂਦਰੀ ਸਿਹਤ ਸਕੱਤਰ ਨੇ 11 ਅਪ੍ਰੈਲ, 2021 ਨੂੰ ਸੱਤ ਅਜਿਹੇ ਰਾਜਾਂ ਨੂੰ ਲਿਖਿਆ ਸੀ, ਜਿੱਥੇ 50 ਤੋਂ ਵੱਧ ਵੈਂਟੀਲੇਟਰ ਪਿਛਲੇ 4-5 ਮਹੀਨਿਆਂ ਤੋਂ ਬਾਅਦ ਵੀ ਵਰਤੇ ਨਹੀਂ ਗਏ।  ਉਨ੍ਹਾਂ ਰਾਜਾਂ ਨੂੰ ਤੇਜ਼ੀ ਨਾਲ ਉਨ੍ਹਾਂ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ ਗਈ ਹੈ, ਤਾਂ ਜੋ ਉਨ੍ਹਾਂ ਵੈਂਟੀਲੇਟਰ ਦਾ ਵਧੀਆ ਉਪਯੋਗ ਹੋ ਸਕੇ।


ਪੰਜਾਬ ਦੇ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ’ਚ 81 AGVA ਮੇਕ ਦੇ ਵੈਂਟੀਲੇਟਰਜ਼ ਵਿੱਚੋਂ 71 ਦੇ ਅਣਵਰਤੇ ਜਾਂ ਨੁਕਸਦਾਰ ਹਾਲਤ ਵਿੱਚ ਪਏ ਹੋਣ ਨਾਲ ਸਬੰਧਤ ਹਾਲੀਆ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ 88 ਵੈਂਟੀਲੇਟਰਜ਼ ‘ਭਾਰਤ ਇਲੈਕਟ੍ਰੌਨਿਕਸ ਲਿਮਟਿਡ’ (BEL) ਤੇ ਪੰਜ AGVA ਵੱਲੋਂ ਸਪਲਾਈ ਕੀਤੇ ਗਏ ਹਨ ਤੇ ਉਹ ਹਸਪਤਾਲ ਦੇ ਅਧਿਕਾਰੀਆਂ ਦੀ ਅੰਤਿਮ ਮਨਜ਼ੂਰੀ ਦੇ ਸਰਟੀਫ਼ਿਕੇਟ ਤੋਂ ਬਾਅਦ ਹੀ ਮੁਹੱਈਆ ਕਰਵਾਏ ਗਏ ਸਨ।BEL ਨੇ ਸੂਚਿਤ ਕੀਤਾ ਹੈ ਕਿਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ (GGSMCH) ਵਿਖੇ ਮੌਜੂਦ ਵੱਡੀ ਮਾਤਰਾ ’ਚ ਵੈਂਟੀਲੇਟਰਜ਼ ਨੁਕਸਦਾਰ ਨਹੀਂ ਹਨ, ਜਿਵੇਂ ਕਿ ਮੀਡੀਆ ਦੇ ਇੱਕ ਵਰਗ ਨੇ ਰਿਪੋਰਟ ਕੀਤਾ ਹੈ।

ਵੱਖੋ-ਵੱਖਰੇ ਮੌਕਿਆਂ ਦੌਰਾਨ ਪ੍ਰਾਪਤ ਸ਼ਿਕਾਇਤਾਂ ਦਾ ਨਿਵਾਰਣ ਕਰਨ ਲਈ ਮੈਡੀਕਲ ਕਾਲਜ ਦਾ ਦੌਰਾ ਕਰ ਕੇ ਆਏ ਉਨ੍ਹਾਂ ਦੇ ਇੰਜੀਨੀਅਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਦੇ ਮਾਮੂਲੀ ਨੁਕਸ ਤੁਰੰਤ ਦੂਰ ਕਰ ਦਿੱਤੇ ਸਨ। ਉਨ੍ਹਾਂ ਨੇ ਉੱਥੇ ਸਟਾਫ਼ ਸਾਹਮਣੇ ਵੈਂਟੀਲੇਟਰਜ਼ ਦੇ ਕੰਮ ਕਰਨ ਦਾ ਪ੍ਰਦਰਸ਼ਨ ਵੀ ਕਈ ਵਾਰ ਕਰ ਕੇ ਵਿਖਾਇਆ ਸੀ। ਇਹ ਵੇਖਿਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਸਿਸਟਮ ਵਿਚ ਕੁਝ ਸਮੱਸਿਆਵਾਂ ਸਨ। ਜਿਵੇਂ ਕਿ ਕੇਂਦਰੀ ਆਕਸੀਜਨ ਗੈਸ ਪਾਈਪਲਾਈਨਾਂ ਵਿਚ ਲੋੜੀਂਦਾ ਹੀ ਉਪਲਬਧ ਨਹੀਂ ਸੀ। 

ਇਸ ਦੇ ਨਾਲ ਹੀ BEL ਇੰਜਨੀਅਰਜ਼ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਪੁੱਜੇ ਅਤੇ ਸਿਰਫ਼ ਕੁਝ ਖਪਤਯੋਗ ਵਸਤਾਂ ਬਦਲ ਕੇ ਹੀ ਪੰਜ ਵੈਂਟੀਲੇਟਰ ਚਲਾ ਦਿੱਤੇ ਗਏ ਅਤੇ GGSMCH ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਦੇ ਕੇ ਵਿਖਾਇਆ ਤੇ ਇੰਝ ਇਹ ਸਪੱਸ਼ਟ ਕੀਤਾ ਗਿਆ ਕਿ ਜਦੋਂ ਉਨ੍ਹਾਂ ਨੂੰ ਵਾਜਬ ਤਰੀਕੇ ਚਲਾਇਆ ਜਾਵੇਗਾ, ਇਹ ਵੈਂਟੀਲੇਟਰ ਕੇਵਲ ਤਦ ਹੀ ਭਰੋਸੇਯੋਗ ਕਾਰਗੁਜ਼ਾਰੀ ਦਰਸਾ ਸਕਣਗੇ।

ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲੇ ਨੇ 9 ਮਈ, 2021 ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਇੱਕ ਵਾਰ ਫਿਰ ਵੈਂਟੀਲੇਟਰ ਨਿਰਮਾਤਾਵਾਂ ਦੇ ਹੈਲਪਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਹੈ, ਜੋ ਸਟਿੱਕਰਾਂ ਦੀ ਸ਼ਕਲ ਵਿੱਚ ਵੈਂਟੀਲੇਟਰਜ਼ ਉੱਤੇ ਵੀ ਉਪਲਬਧ ਹੈ। ਇਸ ਦੇ ਨਾਲ ਹੀ, ਸਬੰਧਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਬੰਧਤ ਨੋਡਲ ਅਧਿਕਾਰੀਆਂ ਵੱਲੋਂ ਵਰਤੋਂਕਾਰ ਹਸਪਤਾਲਾਂ ਦੇ ਨੁਮਾਇੰਦਿਆਂ ਅਤੇ ਨਿਰਮਾਤਾਵਾਂ ਦੀਆਂ ਟੈਕਨੀਕਲ ਟੀਮਾਂ ਵੱਲੋਂ ਰਾਜ ਕ੍ਰਮ ਅਨੁਸਾਰ ਬਣਾਏ ਗਏ ਵ੍ਹਟਸਐਪ ਗਰੁੱਪਾਂ ਵਿੱਚ ਇਹ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ; ਤਾਂ ਜੋ ਐਨ ਸਹੀ ਸਮੇਂ ’ਤੇ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਇਨ੍ਹਾਂ ਨਿਰਮਾਤਾਵਾਂ ਦੀਆਂ ਸਮਰਪਿਤ ਈਮੇਲ ਆਈਡੀਜ਼ ਵੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸ਼ੇਅਰ ਕੀਤੀਆਂ ਗਈਆਂ ਹਨ।

Get the latest update about true scoop, check out more about center government, reaction, punjab sent by pm cares fund & punjab

Like us on Facebook or follow us on Twitter for more updates.