PM ਮੋਦੀ ਨੇ ਕੋਰੋਨਾ ਮਹਾਂਮਾਰੀ ਨਾਲ ਨਿਬੱੜਣ ਲਈ ਕੈਪਟਨ ਸਣੇ ਚਾਰ ਹੋਰ ਮੁੱਖ ਮੰਤਰੀਆਂ ਨਾਲ ਕੀਤੀ ਜ਼ਰੂਰੀ ਮੀਟਿੰਗ

PM ਮੋਦੀ ਨੇ ਅੱਜ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਪੰਜਾਬ, ਕਰਨਾਟਕ

PM ਮੋਦੀ ਨੇ ਅੱਜ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਪੰਜਾਬ, ਕਰਨਾਟਕ, ਬਿਹਾਰ ਤੇ ਉੱਤਰਾਖੰਡ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਇਨ੍ਹਾਂ ਸੂਬਿਆਂ ’ਚ ਕੋਰੋਨਾ ਦੀ ਤਾਜ਼ਾ ਸਥਿਤੀ ਤੇ ਇਸ ਦੇ ਕੰਟਰੋਲ ਨੂੰ ਲੈ ਕੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ।

ਦੱਸ ਦਈਏ ਕਿ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ, ਜਿਸ ਨੂੰ ਲੈ ਕੇ ਕੇਂਦਰ ਸਰਕਾਰ ਫਿਕਰਮੰਦ ਹੈ। ਅੱਜ ਵੀ ਦੇਸ਼ ’ਚ 4 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਲਗਾਤਾਰ ਵਧ ਰਹੇ ਅੰਕੜਿਆਂ ਦੇ ਚੱਲਦੇ ਦੇਸ਼ ’ਚ ਹਾਲਾਤ ਬੇਹੱਦ ਖ਼ਤਰਨਾਕ ਹੁੰਦੇ ਜਾਂ ਰਹੇ ਹਨ। 

ਅਜਿਹੇ ਵਿਚ ਕੇਂਦਰ ਸਰਕਾਰ ਵੱਲੋਂ ਵੀ ਹਰ  ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵਾਇਰਸ ਦੀ ਰੋਕਥਾਮ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਿਆ ਜਾਵੇ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਮ ਠਾਕਰੇ ਤੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਐੱਮਕੇ ਸਟਾਲਿਨ ਨਾਲ ਫੋਨ ’ਤੇ ਕੋਰੋਨਾ ਸੰਕਟ ਨੂੰ ਲੈ ਕੇ ਗੱਲਬਾਤ ਕੀਤੀ ਸੀ। 

ਇਨ੍ਹਾਂ ਸੂਬਿਆਂ ’ਚ ਕੋਰੋਨਾ ਦੀ ਸਥਿਤੀ ਕਾਫੀ ਗੰਭੀਰ ਹੈ। ਵਧਦੇ ਕੋਰੋਨਾ ਸੰਕ੍ਰਮਣ ਦੀ ਰਫਤਾਰ ਨੂੰ ਦੇਖਦੇ ਹੋਏ ਦੇਸ਼ ਦੇ ਜ਼ਿਆਦਾਤਕ ਸੂਬਿਆਂ ’ਚ ਲਾਕਡਾਊਨ ਤੇ ਨਾਈਟ ਕਰਫਿਊ ਲੱਗਾ ਦਿੱਤਾ ਹੈ।

 ਦੱਸ ਦਈਏ ਕਿ ਭਾਰਤ ਵਿਚ ਐਤਵਾਰ ਨੂੰ ਹੁਣ ਤੱਕ ਦੇ ਸਭ ਤੋਂ ਵੱਧ ਕੋਵਿਡ-19 ਕੇਸ (4,03,738) ਦਰਜ ਕੀਤੇ ਹਨ, ਜਿਸ ਕਾਰਨ ਹੁਣ ਤੱਕ ਕੁੱਲ ਮਾਮਲਿਆਂ ਦੀ ਗਿਣਤੀ 2,22,96,414 ਹੋ ਗਈ ਹੈ। ਐਤਵਾਰ ਨੂੰ ਸਵੇਰੇ ਅੱਠ ਵਜੇ ਤੱਕ ਦਰਜ ਕੀਤੀਆਂ ਗਈਆਂ 4,092 ਮੌਤਾਂ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 2,42,362 ਹੋ ਗਈ ਹੈ। 

Get the latest update about pm, check out more about covid situation, true scoop news, modi & punjab

Like us on Facebook or follow us on Twitter for more updates.