ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਲਈ ਟਰੈਕਟਰ ਚਲਾ ਕੇ ਸੰਸਦ ਪਹੁੰਚੇ ਰਾਹੁਲ ਗਾਂਧੀ, ਸੁਰਜੇਵਾਲਾ ਅਤੇ ਸ੍ਰੀਨਿਵਾਸ ਹਿਰਾਸਤ 'ਚ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਇੱਕ ਟਰੈਕਟਰ ਮਾਰਚ ਕੱਢਿਆ। ਰਾਹੁਲ ਗਾਂਧੀ ਨੇ ਖੁਦ ਟਰੈਕਟਰ .............

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਇੱਕ ਟਰੈਕਟਰ ਮਾਰਚ ਕੱਢਿਆ। ਰਾਹੁਲ ਗਾਂਧੀ ਨੇ ਖੁਦ ਟਰੈਕਟਰ ਚਲਾਇਆ ਅਤੇ ਟਰੈਕਟਰ ਲੈ ਕੇ ਪਾਰਲੀਮੈਂਟ ਹਾਊਸ ਪਹੁੰਚੇ। ਰਾਹੁਲ ਗਾਂਧੀ ਦੇ ਨਾਲ ਰਣਦੀਪ ਸੁਰਜੇਵਾਲਾ, ਬੀ ਵੀ ਸ੍ਰੀਨਿਵਾਸ ਅਤੇ ਦੀਪੇਂਦਰ ਹੁੱਡਾ ਸਣੇ ਕਈ ਹੋਰ ਕਾਂਗਰਸੀ ਆਗੂ ਦਿਖਾਈ ਦਿੱਤੇ। ਇਸ ਦੌਰਾਨ ਸੁਰਜੇਵਾਲਾ ਅਤੇ ਸ੍ਰੀਨਿਵਾਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਰਾਹੁਲ ਗਾਂਧੀ ਜਿਸ ਟਰੈਕਟਰ ਨੂੰ ਚਲਾ ਰਹੇ ਸਨ, ਉਸ ਉੱਤੇ ਉਸ ਦਾ ਇੱਕ ਪੋਸਟਰ ਸੀ ਅਤੇ ਇਸ ਪੋਸਟਰ ਉੱਤੇ ਲਿਖਿਆ ਹੋਇਆ ਸੀ, ਕਿਸਾਨ ਵਿਰੋਧੀ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਓ। ਇਸ ਦੌਰਾਨ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ਅਸੀਂ ਸੰਸਦ ਵਿਚ ਕਿਸਾਨਾਂ ਦੇ ਸੰਦੇਸ਼ ਲੈ ਕੇ ਆਏ ਹਾਂ, ਅਸੀਂ ਇਸ ਨੂੰ ਸੰਸਦ ਵਿਚ ਵਿਚਾਰ-ਵਟਾਂਦਰੇ ਦੀ ਇਜ਼ਾਜ਼ਤ ਨਹੀਂ ਦੇ ਰਹੇ, ਕਿਸਾਨਾਂ ‘ਤੇ ਦਬਾਅ ਪਾਇਆ ਜਾ ਰਿਹਾ ਹੈ, ਇਸੇ ਕਰਕੇ ਅਸੀਂ ਟਰੈਕਟਰਾਂ ‘ਤੇ ਆਏ ਹਾਂ, ਇਨ੍ਹਾਂ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ, ਇਹ ਕਿਸਾਨਾਂ ਦਾ ਸੰਦੇਸ਼ ਹੈ, ਇਸੇ ਲਈ ਮੈਂ ਅਸੀ ਟਰੈਕਟਰ ਇਥੇ ਲਿਆਂਦਾ ਹੈ। ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਨਹੀਂ ਹੈ, 2-3 ਵੱਡੇ ਉਦਯੋਗਪਤੀਆਂ ਲਈ ਇਹ ਕਾਨੂੰਨ ਲਿਆਂਦਾ ਗਿਆ ਹੈ।

ਰਾਹੁਲ ਗਾਂਧੀ ਦੇ ਟਰੈਕਟਰ ਨੂੰ ਸੰਸਦ ਭਵਨ ਦੇ ਬਾਹਰਲੇ ਗੇਟ 'ਤੇ ਰੋਕਿਆ ਗਿਆ। ਰਾਹੁਲ ਗਾਂਧੀ ਟਰੈਕਟਰ ਲੈ ਕੇ ਪਾਰਲੀਮੈਂਟ ਹਾਊਸ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਗੇਟ 'ਤੇ ਹੀ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਰਾਹੁਲ ਗਾਂਧੀ ਟਰੈਕਟਰ ਤੋਂ ਹੇਠਾਂ ਉਤਰ ਕੇ ਸੰਸਦ ਭਵਨ ਵੱਲ ਚਲੇ ਗਏ। ਟਰੈਕਟਰ ਦੇ ਉਪਰ ਰਾਹੁਲ ਗਾਂਧੀ ਦੇ ਨਾਲ ਹਰਿਆਣਾ ਕਾਂਗਰਸ ਦੇ ਨੇਤਾ ਦੀਪੇਂਦਰ ਸਿੰਘ ਹੁੱਡਾ, ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ। ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਇਹ ਵੀ ਕਿਹਾ, ਸਰਕਾਰ ਦੇ ਅਨੁਸਾਰ, ਕਿਸਾਨਾਂ ਦੇ ਖਿਲਾਫ ਕੁਝ ਨਹੀਂ ਹੋਇਆ, ਕਿਸਾਨ ਬਿਲਕੁਲ ਖੁਸ਼ ਹਨ, ਜਿਹੜੇ ਬਾਹਰ ਬੈਠੇ ਹਨ ਉਹ ਅੱਤਵਾਦੀ ਹਨ, ਪਰ ਹਕੀਕਤ ਇਹ ਹੈ ਕਿ ਜੋ ਕਿਸਾਨਾਂ ਦਾ ਹੈ ਉਹ ਉਨ੍ਹਾਂ ਤੋਂ ਖੋਹ ਲਿਆ ਗਿਆ ਹੈ। ਅਤੇ 2-3 ਉਦਯੋਗਪਤੀਆਂ ਦੇ ਹੱਥ ਵਿਚ ਦਿੱਤਾ ਜਾ ਰਿਹ ਹੈ।

Get the latest update about INDIA NEWS ONLINE, check out more about TRACTOR MARCH IN PARLIAMENT, RAHUL GANDHI PROTEST AGAINST FARM LAWS, RAHUL GANDHI PUNJAB MPS PROTEST & INDIA NEWS

Like us on Facebook or follow us on Twitter for more updates.