PM ਮੋਦੀ ਨੂੰ ਰਾਹੁਲ ਗਾਂਧੀ ਨੇ ਲਿਖੀ ਚਿੱਠੀ, ਕਿਹਾ ਦੇਸ਼ 'ਚ ਮੁੱਕ ਗਈ ਕੋਰੋਨਾ ਵੈਕਸੀਨ ਤਾਂ ਕੀ ਕਰੇਗੀ ਸਰਕਾਰ

ਕੋਰੋਨਾ ਤੋਂ ਹਰ ਕੋਈ ਪਰੇਸ਼ਾਨ ਹੈ ਚਾਹੇ ਆਮ ਲੋਕ ਹੋਣ ਜਾ ਕੋਈ ਮੰਤਰੀ............

ਕੋਰੋਨਾ ਤੋਂ ਹਰ ਕੋਈ ਪਰੇਸ਼ਾਨ ਹੈ ਚਾਹੇ ਆਮ ਲੋਕ ਹੋਣ ਜਾ ਕੋਈ ਮੰਤਰੀ। ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕਾਂਗਰਸ ਨੇ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਉੱਤੇ ਹੌਲੀ ਰਫ਼ਤਾਰ ਨਾਲ ਟੀਕਾਕਰਨ ਕਰਨ ਦਾ ਦੋਸ਼ ਲਾਇਆ ਹੈ। ਟੀਕਾਕਰਨ ਮੁਹਿੰਮ ਵਿਚ ਸੁਧਾਰ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਰਾਹੁਲ ਗਾਂਧੀ ਨੇ ਟੀਕਿਆਂ ਦੀ ਘਾਟ ਤੇ ਹੌਲੀ ਰਫ਼ਤਾਰ ਨਾਲ ਟੀਕਾਕਰਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਸਰਕਾਰ ਨੂੰ ਕਈ ਸੁਝਾਅ ਵੀ ਦਿੱਤੇ ਹਨ।

ਰਾਹੁਲ ਗਾਂਧੀ ਨੇ ਆਪਣੀ ਚਿਠੀ ਵਿਚ ਕਿਹਾ ਹੈ, ਦੇਸ਼ ਇਸ ਵੇਲੇ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਸਾਡੇ ਵਿਗਿਆਨੀਆਂ ਤੇ ਡਾਕਟਰਾਂ ਨੇ ਮਿਲ ਕੇ ਕੋਰੋਨਾ ਨੂੰ ਖ਼ਤਮ ਕਰਨ ਲਈ ਵੈਕਸੀਨ ਬਣਾਈ ਪਰ ਸਰਕਾਰ ਨੇ ਟੀਕਾਕਰਣ ਪ੍ਰੋਗਰਾਮ ਸਹੀ ਤਰੀਕੇ ਨਾਲ ਲਾਗੂ ਹੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਟੀਕਾਕਰਨ ਇੰਨੀ ਹੌਲੀ ਰਫ਼ਤਾਰ ਨਾਲ ਹੋ ਰਿਹਾ ਹੈ ਕਿ 75 ਫ਼ੀਸਦੀ ਲੋਕਾਂ ਨੂੰ ਡੋਜ਼ ਦੇਣ ਵਿਚ ਸਾਲਾਂ ਦਾ ਸਮਾਂ ਲੱਗ ਜਾਵੇਗਾ।

ਰਾਹੁਲ ਗਾਂਧੀ ਨੇ ਕਿਹਾ, ਅਸੀਂ ਬਿਨਾ ਕਿਸੇ ਕਾਰਣ ਵਿਦੇਸ਼ਾਂ ’ਚ ਵੈਕਸੀਨ ਦੀ ਡੋਜ਼ ਵੰਡ ਰਹੇ ਹਾਂ, ਜਦ ਕਿ ਸਾਡੇ ਦੇਸ਼ ਦੇ ਕਈ ਰਾਜਾਂ ਵਿੱਚ ਵੈਕਸੀਨ ਦੀ ਭਾਰੀ ਕਮੀ ਵੇਖਣ ਨੂੰ ਮਿਲ ਰਹੀ ਹੈ। ਰਾਜ ਕਈ ਦਿਨਾਂ ਤੋਂ ਟੀਕੇ ਦੀ ਘਾਟ ਦਾ ਮੁੱਦਾ ਚੁੱਕ ਰਹੇ ਹਨ ਤੇ ਕੇਂਦਰੀ ਸਿਹਤ ਮੰਤਰੀ ਗ਼ੈਰ-ਭਾਜਪਾ ਹਕੂਮਤਾਂ ਵਾਲੇ ਸੂਬਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ।  ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅੱਜ ਟਵੀਟ ਕੀਤਾ, ਵਧਦੇ ਕੋਰੋਨਾ ਸੰਕਟ ’ਚ ਵੈਕਸੀਨ ਦੀ ਘਾਟ ਇਕ ਬੇਹੱਦ ਗੰਭੀਰ ਸਮੱਸਿਆ ਹੈ, ‘ਉਤਸਵ’ ਨਹੀਂ। ਆਪਣੇ ਦੇਸ਼ ਵਾਸੀਆਂ ਨੂੰ ਖ਼ਤਰੇ ਵਿਚ ਪਾ ਕੇ ਵੈਕਸੀਨ ਐਕਸਪੋਰਟ ਕੀ ਦਰੁਸਤ ਹੈ? ਕੇਂਦਰ ਸਰਕਾਰ ਸਾਰੇ ਰਾਜਾਂ ਨੂੰ ਬਿਨਾ ਪੱਖਪਾਤ ਦੇ ਮਦਦ ਕਰੇ। ਸਾਨੂੰ ਸਭ ਨੂੰ ਮਿਲ ਕੇ ਇਸ ਮਹਾਮਾਰੀ ਨੂੰ ਹਰਾਉਣਾ ਹੋਵੇਗਾ।

Get the latest update about several, check out more about true scoop, pm, modi & india

Like us on Facebook or follow us on Twitter for more updates.