ਰਾਜਸਥਾਨ ਦੇ ਬੀਕਾਨੇਰ 'ਚ ਦੂਜੇ ਦਿਨ ਵੀ ਆਇਆ ਭੂਚਾਲ, ਰਿਕਟਰ ਪੈਮਾਨੇ 'ਤੇ 4.8 ਦੀ ਤੀਬਰਤਾ

ਰਾਜਸਥਾਨ ਦੇ ਬੀਕਾਨੇਰ ਵਿਚ ਦੂਜੇ ਦਿਨ ਵੀ ਭੂਚਾਲ ਆਇਆ ਹੈ। ਬੀਕਾਨੇਰ ਵਿਖੇ ਅੱਜ ਸਵੇਰੇ 7:42 ਵਜੇ ਭੂਚਾਲ ਆਇਆ, ਜਿਸਦਾ ਰਿਕਟਰ..........

ਰਾਜਸਥਾਨ ਦੇ ਬੀਕਾਨੇਰ ਵਿਚ ਦੂਜੇ ਦਿਨ ਵੀ ਭੂਚਾਲ ਆਇਆ ਹੈ। ਬੀਕਾਨੇਰ ਵਿਖੇ ਅੱਜ ਸਵੇਰੇ 7:42 ਵਜੇ ਭੂਚਾਲ ਆਇਆ, ਜਿਸਦਾ ਰਿਕਟਰ ਪੈਮਾਨੇ 'ਤੇ 4.8 ਮਾਪਿਆ ਗਿਆ।

ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਨੇ ਦੱਸਿਆ ਕਿ ਅੱਜ ਸਵੇਰੇ 7:42 ਵਜੇ ਰਿਕਟਰ ਪੈਮਾਨੇ ਤੇ 4.8 ਮਾਪ ਦਾ ਭੂਚਾਲ ਰਾਜਸਥਾਨ ਦੇ ਬੀਕਾਨੇਰ ਵਿਚ ਆਇਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਹਾਲਾਂਕਿ, ਇਸ ਵਿਚ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਮੌਸਮ ਵਿਭਾਗ ਜੈਪੁਰ ਨੇ ਦੱਸਿਆ ਸੀ ਕਿ, ਬੁੱਧਵਾਰ ਸਵੇਰੇ 5:24 ਵਜੇ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.3 ਮਾਪੀ ਗਈ। ਭੂਚਾਲ ਦਾ ਕੇਂਦਰ ਧਰਤੀ ਤੋਂ 110 ਕਿਲੋਮੀਟਰ ਦੀ ਡੂੰਘਾਈ ਤੇ ਸੀ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਇਸ ਸਮੇਂ ਦੌਰਾਨ ਬਹੁਤੇ ਲੋਕ ਸੁੱਤੇ ਹੋਏ ਸਨ, ਇਸ ਲਈ ਕਿਸੇ ਵੀ ਤਰ੍ਹਾਂ ਦੇ ਹਫੜਾ-ਦਫੜੀ ਦਾ ਮਾਹੌਲ ਨਹੀਂ ਸੀ। ਭੂਚਾਲ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Get the latest update about rajasthan, check out more about bikaner news, rajasthan news, earthquake & second day

Like us on Facebook or follow us on Twitter for more updates.