ਰਾਮ ਰਹੀਮ ਨੂੰ ਜੇਲ੍ਹ ’ਚ ਹੋਇਆ ਕੋਰੋਨਾ, ਹਸਪਤਾਲ 'ਚ ਕਰਵਾਇਆ ਗਿਆ ਭਰਤੀ

ਵਿਵਾਦਿਤ ਡੇਰਾ ਸਿਰਸਾ ਮੁਖ਼ੀ ਗੁਰਮੀਤ ਰਾਮ ਰਹੀਮ, ਜੋ ਆਪਣੇ ਡੇਰੇ ਨਾਲ ਸੰਬੰਧਿਤ ਦੋ ਸਾਧਵੀਆਂ

ਵਿਵਾਦਿਤ ਡੇਰਾ ਸਿਰਸਾ ਮੁਖ਼ੀ ਗੁਰਮੀਤ ਰਾਮ ਰਹੀਮ, ਜੋ ਆਪਣੇ ਡੇਰੇ ਨਾਲ ਸਬੰਧਿਤ ਦੋ ਸਾਧਵੀਆਂ ਦੇ ਜਬਰਜਨਾਹ ਕੇਸ ਵਿਚ ਸਜ਼ਾ ਹੋਣ ਮਗਰੋਂ ਹਰਿਆਣਾ ਦੀ ਸੁਨਰੀਆ ਜੇਲ੍ਹ ਵਿਚ ਕੈਦ ਹੈ, ਹੁਣ ਰਾਮ ਰਹੀਮ ਨੂੰ ਕੋਰੋਨਾ ਹੋ ਗਿਆ ਹੈ। ਪੁਲਸ ਵੱਲੋਂ 53 ਸਾਲਾ ਰਾਮ ਰਹੀਮ ਨੂੰ ਐਤਵਾਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਉਸਦੇ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਅਜੇ ਤਿੰਨ ਦਿਨ ਪਹਿਲਾਂ ਵੀ ਡੇਰਾ ਮੁਖੀ ਨੂੰ ਢਿੱਡ ਵਿੱਚ ਦਰਦ ਕਾਰਨ ਪੀਜੀਆਈ ਰੋਹਤਕ ਲਿਆਂਦਾ ਗਿਆ ਸੀ ਤੇ ਜਾਂਚ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ।

ਦੱਸ ਦਈਏ ਕਿ ਪਿਛਲੇ ਮਹੀਨੇ ਵੀ ਉਸ ਨੂੰ ਪੀ.ਜੀ.ਆਈ. ਰੋਹਤਕ ਲਿਜਾਇਆ ਗਿਆ ਸੀ ਜਦ ਬਲੱਡ ਪ੍ਰੈਸ਼ਰ ਘੱਟ ਜਾਣ ਦੀ ਸ਼ਿਕਾਇਤ ਕੀਤੀ ਸੀ। ਉਸ ਵੇਲੇ ਰਾਮ ਰਹੀਮ ਨੇ ਕੋਵਿਡ-19 ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਅਗਸਤ 2017 ਵਿਚ ਦੋ ਸਾਧਵੀਆਂ ਦੇ ਦੁਸ਼ਕਰਮ ਦਾ ਦੋਸ਼ੀ ਮੰਨਦੇ ਹੋਏ ਅਦਾਲਤ ਵੱਲੋਂ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੀ.ਬੀ.ਆਈ.ਦੀ ਪੰਚਕੂਲਾ ਸਥਿਤ ਸਪੈਸ਼ਲ ਅਦਾਲਤ ਵੱਲੋਂ ਜਨਵਰੀ 2019 ਵਿੱਚ ਉਸਨੂੰ ਅਤੇ ਉਸਦੇ 3 ਸਹਿਯੋਗੀਆਂ ਨੂੰ ਇਕ ਪੱਤਰਕਾਰ ਦੇ 16 ਸਾਲ ਤੋਂ ਵੀ ਵੱਧ ਪੁਰਾਣੇ ਮਾਮਲੇ ਵਿਚ ਸਜ਼ਾ ਸੁਣਾਈ ਗਈ ਸੀ।

Get the latest update about true scoop news, check out more about corona positive, true scoop, ram rahim & health deteriorating

Like us on Facebook or follow us on Twitter for more updates.