ਭਾਰਤ 'ਚ ਫਿਰ ਟੁੱਟਿਆ ਰਿਕਾਰਡ, ਬੀਤੇ 24 ਘੰਟਿਆਂ 'ਚ 2.34 ਲੱਖ ਤੋਂ ਵਧੇਰੇ ਮਾਮਲੇ

ਭਾਰਤ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਸ਼ਨੀਵਾਰ ਨੂੰ ਨਵੇਂ ਮਾਮਲਿਆਂ ਦਾ ਇਕ...

ਨਵੀਂ ਦਿੱਲੀ(ਇੰਟ): ਭਾਰਤ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਸ਼ਨੀਵਾਰ ਨੂੰ ਨਵੇਂ ਮਾਮਲਿਆਂ ਦਾ ਇਕ ਹੋਰ ਰਿਕਾਰਡ ਬਣਿਆ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਬੀਤੇ ਦਿਨ 24 ਘੰਟਿਆਂ ਵਿਚ ਦੇਸ਼ ਵਿਚ ਕੋਵਿਡ-19 ਦੇ 2,34,692 ਨਵੇਂ ਮਾਮਲੇ ਆਏ ਤੇ 1,341 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹੁਣ ਕੁੱਲ ਮਾਮਲਿਆਂ ਦੀ ਅੰਕੜਾ 1,45,26,609 ਹੋ ਗਿਆ ਤੇ ਮਰਨ ਵਾਲਿਆਂ ਵਾਲਿਆਂ ਦੀ ਗਿਣਤੀ 1,75,649 ਹੋ ਗਈ ਹੈ। ਪਿਛਲੇ 9 ਦਿਨਾਂ ਤੋਂ ਹਰ ਦਿਨ ਇਨਫੈਕਸ਼ਨ ਦਾ ਅੰਕੜਾ ਰਿਕਾਰਡ ਕਾਇਮ ਕਰ ਰਿਹਾ ਹੈ।

ਕੋਵਿਡ ਦੀ ਦੂਜੀ ਲਹਿਰ ਤੋਂ ਜੂਝ ਰਹੇ ਭਾਰਤ ਦਾ ਨੰਬਰ ਦੁਨੀਆ ਵਿਚ ਇਨਫੈਕਟਿਡ ਦੇਸ਼ਾਂ ਦੀ ਲਿਸਟ ਵਿਚ ਅਮਰੀਕਾ ਤੋਂ ਬਾਅਦ ਹੈ। ਹਾਲਾਂਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕੋਰੋਨਾ ਇਨਫੈਕਸ਼ਨ ਦੇ ਕਹਿਰ ਤੋਂ ਬਚਾਅ ਦੇ ਲਈ ਤਮਾਮ ਪਾਬੰਦੀਆਂ ਤੇ ਸਖਤੀ ਭਰੇ ਕਦਮ ਉਠਾਏ ਜਾ ਰਹੇ ਹਨ। ਮਹਾਰਾਸ਼ਟਰ ਤੇ ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਵੱਖ-ਵੱਖ ਸੂਬਿਆਂ ਵਿਚ ਵੀਕੈਂਡ ਲਾਕਡਾਊਨ, ਨਾਈਟ ਕਰਫਿਊ ਸਣੇ ਹੋਰ ਸਖਤ ਉਪਾਅ ਦਾ ਐਲਾਨ ਕੀਤਾ ਜਾ ਚੁੱਕਾ ਹੈ।

Get the latest update about deaths, check out more about Truescoop News, Truescoop, India & new covid19 cases

Like us on Facebook or follow us on Twitter for more updates.