ਜਾਣੋਂ ਕੋਵੀਸ਼ੀਲਡ ਦੀ ਨਵੀਂ ਕੀਮਤ, ਹੁਣ ਤੁਹਾਡੇ ਸੂਬੇ 'ਚ ਕਿੰਨੇ ਤੱਕ ਮਿਲੇਗੀ ਕੋਰੋਨਾ ਵੈਕਸੀਨ

ਕੋਰੋਨਾ ਦੀ ਦੂਜੀ ਲਹਿਹ ਬਹੁਤ ਖਤਰਨਾਕ ਹੈ ਇਸ ਤੋਂ ਬਚਨ ਲਈ ਸਰਕਾਰ ਨੇ.......

ਕੋਰੋਨਾ ਦੀ ਦੂਜੀ ਲਹਿਹ ਬਹੁਤ ਖਤਰਨਾਕ ਹੈ ਇਸ ਤੋਂ ਬਚਨ ਲਈ ਸਰਕਾਰ ਨੇ ਟੀਕਾਕਰਨ ਸ਼ੁਰੂ ਕੀਤਾ ਹੈ। ਤਾਂਕਿ ਕੋਰੋਨਾ ਤੋਂ ਬਚਿਆ ਜਾ ਸਕੇ। ਕੋਰੋਨਾ ਵੈਕਸੀਨੇਸ਼ਨ ਦਾ ਅਲੱਗ ਅੱਲਗ ਰੇਟ ਹੈ। ਸਰਕਾਰ ਵੱਲੋਂ ਇਹ ਮੁਫਤ ਹੋਣ ਦੇ ਬਾਅਦ ਵੀ ਨਿਜੀ ਹਸਪਤਾਲਾਂ ਵਿਚ ਇਸ ਨੂੰ ਪੈਸੇ ਦੇ ਕੇ ਲਗਵਾਇਆ ਜਾ ਰਿਹਾ ਹੈ। ਅਤੇ ਹੁਣ ਕੋਵੀਸ਼ੀਲਡ ਬਣਾ ਰਹੀ ਸੀਰਮ ਇੰਸਟੀਚਿਊਟ ਨੇ ਵੈਕਸੀਨ ਦੀਆਂ ਕੀਮਤਾਂ ਸੂਬਾ ਸਰਕਾਰ ਲਈ ਘੱਟ ਕਰ ਦਿੱਤੀਆਂ ਹਨ। 

ਸੀਰਮ ਦੇ ਸੀਈਓ ਅਦਾਰ ਪੂਨਾਵਾਲਾ ਨੇ ਟਵੀਟ ਕਰ ਕੇ ਦੱਸਿਆ ਕਿ ਹੁਣ ਸੂਬਿਆਂ ਨੂੰ ਵੈਕਸੀਨ ਦਾ ਇਕ ਡੋਜ਼ 400 ਰੁਪਏ ਦੀ ਜਗ੍ਹਾ 300 ਰੁਪਏ 'ਚ ਦਿੱਤਾ ਜਾਵੇਗਾ।  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ 'ਚ ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਦੋਵੇਂ ਕੰਪਨੀਆਂ ਸੀਰਮ ਇੰਸਟੀਚਿਊਟ ਨੂੰ ਜ਼ਿਆਦਾ ਕੀਮਤਾਂ 'ਤੇ ਵੈਕਸੀਨ ਦੇਣ ਦੀ ਪੇਸ਼ਕਸ਼ 'ਤੇ ਕੇਂਦਰ ਸਰਕਾਰ ਨੇ ਦਾਖਲਅੰਦਾਜ਼ੀ ਕੀਤੀ ਹੈ।

 ਸੂਤਰਾਂ ਮੁਤਾਬਕ ਸੋਮਵਾਰ ਨੂੰ ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਅਗਵਾਈ 'ਚ ਵੈਕਸੀਨ ਦੀਆਂ ਕੀਮਤਾਂ ਨੂੰ ਲੈ ਕੇ ਹੋਈ ਲੰਬੀ ਬੈਠਕ 'ਚ ਤਮਾਮ ਮੁੱਦਿਆਂ 'ਤੇ ਚਰਚਾ ਹੋਈ ਤੇ ਉਸ ਤੋਂ ਬਾਅਦ ਕੰਪਨੀਆਂ ਨੂੰ ਆਪਣੀਆਂ ਕੀਮਤਾਂ ਘੱਟ ਕਰਨ ਲਈ ਕਿਹਾ ਗਿਆ ਸੀ। ਜੇਕਰ ਕੀਮਤ ਘੱਟ ਹੁੰਦੀ ਹੈ ਤਾਂ ਲੋਕਾਂ ਨੂੰ ਰਹਿਤ ਮਿਲ ਸਕਦੀ ਹੈ।

Get the latest update about india, check out more about price, per vaccine, true scoop news & true scoop

Like us on Facebook or follow us on Twitter for more updates.