IND vs SL: ਬਾਰਿਸ਼ ਕਾਰਨ ਪਹਿਲਾ ਟੀ-20 ਮੈਚ ਹੋਇਆ ਰੱਦ

ਐਤਵਾਰ ਨੂੰ ਗੁਹਾਟੀ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਪਹਿਲਾ ਟੀ-20 ...

ਨਵੀਂ ਦਿੱਲੀ — ਐਤਵਾਰ ਨੂੰ ਗੁਹਾਟੀ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਪਹਿਲਾ ਟੀ-20 ਇੰਟਰਨੈਸ਼ਨਲ ਮੈਚ ਬਾਰਿਸ਼ ਦੇ ਕਾਰਨ ਰੱਦ ਕਰ ਦਿੱਤਾ ਗਿਆ।  ਦੱਸ ਦੱਈਏ ਕਿ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਇਸ ਤੋਂ ਬਾਅਦ ਬਾਰਿਸ਼ ਆਉਣ ਕਾਰਨ ਮੈਚ 'ਚ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਤੇ ਮੈਚ ਨੂੰ ਰੱਦ ਐਲਾਨ ਦਿੱਤਾ ਗਿਆ।

ਭਾਰਤੀ ਕ੍ਰਿਕੇਟ ਟੀਮ ਦੇ ਆਲਰਾਊਂਡਰ ਇਰਫਾਨ ਪਠਾਣ ਨੇ ਲਿਆ ਸੰਨਿਆਸ

ਦੱਸ ਦੱਈਏ ਕਿ ਸੀਰੀਜ਼ ਦਾ ਦੂਜਾ ਮੈਚ ਮੰਗਲਵਾਰ ਨੂੰ ਇੰਦੌਰ 'ਚ ਹੋਵੇਗਾ।ਗੁਹਾਟੀ ਦੀ ਪਿੱਚ ਨੂੰ ਖੇਡਣ ਲਾਇਕ ਬਣਾਉਣ ਲਈ ਤਿੰਨ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਉਹ ਸ਼ਾਇਦ ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ।ਗਰਾਊਂਡ ਸਟਾਫ ਨੇ ਮੈਚ ਰੈਫਰੀ ਤੇ ਅੰਪਾਇਰਾਂ ਨਾਲ ਸਲਾਹ ਕਰਨ ਤੋਂ ਬਾਅਦ ਪਿੱਚ ਨੂੰ ਸੁਕਾਉਣ ਲਈ ਪਹਿਲਾਂ ਵੈਕਿਊਮ ਕਲੀਨਰ ਦਾ ਇਸਤੇਮਾਲ ਸ਼ੁਰੂ ਕੀਤਾ।ਵੈਕਿਊਮ ਕਲੀਨਰ ਨਾਲ ਗੱਲ ਨਾ ਬਣਦੀ ਦੇਖ ਕੇ ਗਰਾਂਊਡ ਸਟਾਫ ਨੇ ਹੇਅਰ ਡਰਾਇਰ ਤੇ ਫਿਰ ਸਟੀਮ ਆਇਰਨ ਦਾ ਇਸਤੇਮਾਲ ਕੀਤਾ।ਅੰਤਰਰਾਸ਼ਟਰੀ ਕ੍ਰਿਕਟ 'ਚ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਜਦ ਇਨ੍ਹਾਂ ਸਭ ਚੀਜ਼ਾਂ ਦਾ ਇਸਤੇਮਾਲ ਪਿੱਚ ਨੂੰ ਸੁਖਾਉਣ ਲਈ ਕੀਤਾ ਗਿਆ।

Get the latest update about True Scoop News, check out more about Sports News, Canceled, First T20 Match & Guwahati Barasapara Stadium

Like us on Facebook or follow us on Twitter for more updates.